ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ 2.4 ਅਰਬ ਡਾਲਰ ਦੀ ਅਨੁਮਾਨਤ ਕੀਮਤ 'ਤੇ ਭਾਰਤ ਨੂੰ ਮਲਟੀਪਲ ਐੱਮ.ਐੱਚ-60 'ਰੋਮਿਓ' ਸੀ ਹਾਕ ਹੈਲੀਕਾਪਟਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਭਾਰਤ ਨੂੰ ਬੀਤੇ ਇਕ ਦਹਾਕੇ ਦੇ ਵੱਧ ਸਮੇਂ ਤੋਂ ਇਨ੍ਹਾਂ ਹੰਟਰ ਹੈਲੀਕਾਪਟਰਾਂ ਦੀ ਲੋੜ ਸੀ। ਲਾਕਹੀਡ ਮਾਰਟੀਨ ਵੱਲੋਂ ਬਣਾਏ ਇਹ ਹੈਲੀਕਾਪਟਰ ਪਣਡੁੱਬੀਆਂ ਅਤੇ ਜਹਾਜ਼ਾਂ 'ਤੇ ਸਹੀ ਨਿਸ਼ਾਨਾ ਲਗਾਉਣ ਵਿਚ ਸਮਰੱਥ ਹਨ। ਇਹ ਹੈਲੀਕਾਪਟਰ ਸਮੁੰਦਰ ਵਿਚ ਤਲਾਸ਼ ਅਤੇ ਬਚਾਅ ਕੰਮਾਂ ਵਿਚ ਵੀ ਲਾਭਕਾਰੀ ਹੈ।
ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਦੀ ਕਾਂਗਰਸ ਵਿਚ ਨੋਟੀਫਾਈਡ ਕੀਤਾ ਕਿ ਉਸ ਨੇ 24 ਐੱਮ.ਐੱਚ-60 ਆਰ ਮਲਟੀਪਲ ਹੈਲੀਕਾਪਟਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਹੈਲੀਕਾਪਟਰ ਭਾਰਤੀ ਰੱਖਿਆ ਬਲਾਂ ਨੂੰ ਸਤਹਿ ਵਿਰੋਧੀ ਅਤੇ ਪਣਡੁੱਬੀ ਵਿਰੋਧੀ ਯੁੱਧ ਮਿਸ਼ਨ ਨੂੰ ਸਫਲਤਾ ਨਾਲ ਅੰਜ਼ਾਮ ਦੇਣ ਵਿਚ ਸਮਰੱਥ ਬਣਾਉਣਗੇ। ਵਿਦੇਸ਼ ਮੰਤਰਾਲੇ ਨੇ ਆਪਣੀ ਨੋਟੀਫਿਕੇਸ਼ਨ ਵਿਚ ਕਾਂਗਰਸ ਨੂੰ ਦੱਸਿਆ ਕਿ ਇਸ ਪ੍ਰਸਤਾਵਿਤ ਵਿਕਰੀ ਦੀ ਮਦਦ ਨਾਲ ਭਾਰਤ ਅਤੇ ਅਮਰੀਕਾ ਦੇ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰ ਕੇ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹੈਲੀਕਾਪਟਰਾਂ ਦੀ ਅਨੁਮਾਨਿਤ ਕੀਮਤ 2.4 ਅਰਬ ਡਾਲਰ ਹੋਵੇਗੀ।
ਇਸ ਵਿਕਰੀ ਨਾਲ ਉਸ ਵੱਡੇ ਰੱਖਿਆ ਹਿੱਸੇਦਾਰ ਦੀ ਸੁਰੱਖਿਆ ਸਥਿਤੀ ਸੁਧਰੇਗੀ ਜੋ ਹਿੰਦ ਪ੍ਰਸ਼ਾਂਤ ਅਤੇ ਦੱਖਣੀ ਏਸ਼ੀਆ ਖੇਤਰ ਵਿਚ ਰਾਜਨੀਤਕ ਸਥਿਰਤਾ, ਸ਼ਾਂਤੀ ਅਤੇ ਆਰਥਿਕ ਤਰੱਕੀ ਲਈ ਮਹੱਤਵਪੂਰਨ ਕਾਰਕ ਰਿਹਾ ਹੈ। ਨੋਟੀਫਿਕੇਸ਼ਨ ਮੁਤਾਬਕ ਇਸ ਵਧੀ ਸਮਰੱਥਾ ਨਾਲ ਖੇਤਰੀ ਖਤਰਿਆਂ ਨਾਲ ਨਜਿੱਠਣ ਵਿਚ ਭਾਰਤ ਨੂੰ ਮਦਦ ਮਿਲੇਗੀ ਅਤੇ ਉਸ ਦੀ ਗ੍ਰਹਿ ਸੁਰੱਖਿਆ ਮਜ਼ਬੂਤ ਹੋਵੇਗੀ। ਭਾਰਤ ਨੂੰ ਇਨ੍ਹਾਂ ਹੈਲੀਕਾਪਟਰਾਂ ਨੂੰ ਆਪਣੇ ਹਥਿਆਰਬੰਦ ਬਲਾਂ ਵਿਚ ਸ਼ਾਮਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਇਸ ਵਿਚ ਕਿਹਾ ਗਿਆ ਕਿ ਇਸ ਪ੍ਰਸਤਾਵਿਤ ਵਿਕਰੀ ਨਾਲ ਖੇਤਰ ਵਿਚ ਮੂਲ ਮਿਲਟਰੀ ਸਤੁੰਲਨ ਨਹੀ ਵਿਗੜੇਗਾ। ਇਹ ਹੈਲੀਕਾਪਟਰ ਭਾਰਤੀ ਜਲ ਸੈਨਾ ਦੀ ਹਮਲਾ ਕਰਨ ਦੀ ਸਮਰੱਥਾ ਵਧਾਉਣਗੇ। ਮਾਹਰਾਂ ਮੁਤਾਬਕ ਹਿੰਦ ਮਹਾਸਾਗਰ ਵਿਚ ਚੀਨ ਦੇ ਹਮਲਾਵਰ ਰਵੱਈਏ ਦੇ ਮੱਦੇਨਜ਼ਰ ਭਾਰਤ ਲਈ ਇਹ ਹੈਲੀਕਾਪਟਰ ਜ਼ਰੂਰੀ ਹਨ।
ਹਵਾ ਪ੍ਰਦੂਸ਼ਣ ਨੂੰ ਘਟਾਉਣ ਨਾਲ ਹਰ ਸਾਲ ਬਚਾਈਆਂ ਜਾ ਸਕਦੀਆਂ ਹਨ ਲੱਖਾਂ ਜਾਨਾਂ
NEXT STORY