ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਮਹਾਮਾਰੀ ਨੇ ਵਿਆਹ ਕਰਾਉਣ ਦੇ ਚਾਹਵਾਨ ਜੋੜਿਆਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ। ਫਿਰ ਵੀ ਜੋੜੇ ਕੋਈ ਨਾ ਕੋਈ ਜੁਗਾੜ ਲਗਾ ਕੇ ਵਿਆਹ ਕਰਾ ਰਹੇ ਹਨ।ਅਮਰੀਕਾ ਦਾ ਵੀ ਅਜਿਹਾ ਹੀ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਸਲ ਵਿਚ ਵਿਆਹ ਤੋਂ ਕੁਝ ਦਿਨ ਪਹਿਲਾਂ ਲਾੜੀ ਕੋਰੋਨਾ ਪਾਜ਼ੇਟਿਵ ਨਿਕਲ ਆਈ ਅਤੇ ਵਿਆਹ ਹੋਣਾ ਔਖਾ ਹੋ ਗਿਆ। ਭਾਵੇਂਕਿ ਲਾੜੇ ਨੇ ਹਾਰ ਨਹੀਂ ਮੰਨੀ ਅਤੇ ਜੁਗਾੜ ਲਾ ਕੇ ਉਸੇ ਹੀ ਦਿਨ ਵਿਆਹ ਕਰਾ ਲਿਆ, ਜਿਸ ਦਿਨ ਹੋਣਾ ਤੈਅ ਹੋਇਆ ਸੀ। ਇਨ੍ਹਾਂ ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ 'ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।
ਕੈਲੀਫੋਰਨੀਆ ਦੇ ਰਹਿਣ ਵਾਲੇ ਜੋੜੇ, ਪੈਟਰਿਕ ਡੇਲਗਾਡੋ ਅਤੇ ਲਾਰੇਨ ਜਿਮਨੇਜ਼ ਨੇ ਆਪਣੇ ਇਸ ਵੱਡੇ ਦਿਨ ਦੇ ਲਈ ਸਭ ਕੁਝ ਤੈਅ ਕੀਤਾ ਹੋਇਆ ਸੀ ਪਰ ਇਸ ਤੋਂ ਠੀਕ ਪਹਿਲਾਂ ਇਨ੍ਹਾਂ ਨੁੰ ਝਟਕਾ ਲੱਗ ਗਿਆ। ਲਾੜੀ ਨੇ ਵਿਆਹ ਤੋਂ ਦਿਨ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਅਤੇ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਭਾਵੇਂਕਿ ਉਨ੍ਹਾਂ ਦੋਹਾਂ ਨੇ ਜੁਗਾੜ ਨਾਲ ਵਿਆਹ ਕਰਵਾ ਲਿਆ।
ਪੇਸ਼ੇਵਰ ਫੋਟੋਗ੍ਰਾਫਰ ਨੇ ਇਸ ਅਨੋਖੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਜੈਕਸਨ ਨੇ ਲਿਖਿਆ,''ਵਿਆਹ ਤੋਂ ਤਿੰਨ ਦਿਨ ਪਹਿਲਾਂ ਜੇਕਰ ਤੁਹਾਡੀ ਰਿਪੋਰਟ ਪਾਜ਼ੇਟਿਵ ਆਵੇ, ਤਾਂ ਤੁਸੀਂ ਕੀ ਕਰੋਗੇ? ਵਿਆਹ ਦਾ ਦਿਨ ਕੈਂਸਲ ਹੋ ਜਾਵੇਗਾ ਜਾਂ ਤਾਂ ਤੁਹਾਡੇ ਲਈ ਸਾਰੇ ਰਾਸਤੇ ਬੰਦ ਹੋ ਜਾਣਗੇ ਅਤੇ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਤੁਹਾਡਾ ਵਿਆਹ ਕਦੋਂ ਹੋਣਾ ਹੈ। ਉਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਸੇ ਵੇਲੇ ਦੋਹਾਂ ਨੂੰ ਇੱਕ ਤਰੀਕਾ ਸੁਝਿਆ ਅਤੇ ਇਹ ਵਿਆਹ ਹੋ ਗਿਆ।
ਪੜ੍ਹੋ ਇਹ ਅਹਿਮ ਖਬਰ- 27 ਸਾਲ ਪੁਰਾਣੇ ਭਰੂਣ ਨਾਲ ਪੈਦਾ ਹੋਇਆ ਬੱਚਾ, ਬਣਿਆ ਅਨੋਖਾ ਰਿਕਾਰਡ
ਜੋੜੇ ਨੇ ਇੰਝ ਕਰਇਆ ਵਿਆਹ
ਉਕਤ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਲਾੜੀ ਇੱਕ ਬਾਰੀ 'ਤੇ ਬੈਠੀ ਹੈ ਅਤੇ ਲਾੜਾ ਜ਼ਮੀਨ 'ਤੇ ਖੜ੍ਹਾ ਹੈ। ਦੋਹਾਂ ਨੇ ਰੱਸੀ ਨਾਲ ਇੱਕ ਦੂਜੇ ਨੂੰ ਬੰਨਿਆ ਹੋਇਆ ਹੈ। ਪੋਸਟ ਦੇ ਕੈਪਸ਼ਨ 'ਚ ਜੋੜੇ ਨੇ ਇਹ ਵੀ ਦੱਸਿਆ ਕਿ ਕਿਵੇਂ ਇਨ੍ਹਾਂ ਔਖਾ ਸਮਾਂ ਹੋਣ ਦੇ ਬਾਵਜੂਦ ਦੋਹਾਂ ਨੇ ਮੁੰਦਰੀ ਬਦਲੀ ਅਤੇ ਪਿਆਰ ਦਿਖਾਇਆ। ਉਸ ਨੇ ਆਪਣੀ ਪੋਸਟ ਦਾ ਇਹ ਸ਼ਬਦ ਲਿਖ ਕੇ ਅੰਤ ਕੀਤਾ ਕਿ ਨਵੇਂ ਵਿਆਹੇ ਜੋੜੇ ਨੇ ਆਪਣੇ ਸਕਰਾਤਮਕ ਨਜ਼ਰੀਏ ਨਾਲ ਉਸ ਨੂੰ ਬਹੁਤ ਪ੍ਰੇਰਿਤ ਕੀਤਾ।ਉਸ ਨੇ ਲਿਖਿਆ ਕਿ ਮੈਂ ਤੁਹਾਨੂੰ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ। ਹਰ ਹਾਲਾਤ 'ਚ ਮੈਨੂੰ ਸਕਰਾਤਮਕ ਵਿਚਾਰ ਦੇਣ ਲਈ ਧੰਨਵਾਦ।
ਨੋਟ- ਲਾੜੀ ਦੇ ਪਾਜ਼ੇਟਿਵ ਹੋਣ ਮਗਰੋਂ ਲਾੜੇ ਨੇ ਜੁਗਾੜ ਨਾਲ ਰਚਾਇਆ ਵਿਆਹ ਖ਼ਬਰ ਸੰਬੰਧੀ ਦੱਸੋ ਆਪਣੀ ਰਾਏ।
24 ਘੰਟਿਆਂ ਦੌਰਾਨ ਇਟਲੀ 'ਚ ਕੋਰੋਨਾ ਕਾਰਨ 993 ਲੋਕਾਂ ਦੀ ਮੌਤ, ਬਣਿਆ ਡਰ ਦਾ ਮਾਹੌਲ
NEXT STORY