ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੋਰੋਨਾ ਵੈਕਸੀਨ ਉਤਪਾਦਨ ਕੰਪਨੀ ਫਾਈਜ਼ਰ ਨੇ ਸੋਮਵਾਰ ਨੂੰ ਸਾਰੇ ਅਮਰੀਕੀਆਂ ਲਈ ਆਪਣੀ ਕੋਵਿਡ-19 ਵੈਕਸੀਨ ਦੀ ਤੀਜੀ ਖੁਰਾਕ ਲਈ ਪ੍ਰਸ਼ਾਸਨ ਤੋਂ ਅਧਿਕਾਰ ਲੈਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਅਮਰੀਕੀ ਸਿਹਤ ਅਧਿਕਾਰੀਆਂ ਨੂੰ ਵੈਕਸੀਨ ਦੇ ਮੁੱਢਲੇ ਕਲੀਨੀਕਲ ਅੰਕੜੇ ਜਮ੍ਹਾ ਕਰਵਾਏ ਹਨ। ਇਸ ਤੋਂ ਪਹਿਲਾਂ ਪਿਛਲੇ ਹਫਤੇ ਅਮਰੀਕੀ ਸਰਕਾਰ ਨੇ ਕਮਜ਼ੋਰ ਇਮਿਊਨਿਟੀ ਅਤੇ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਫਾਈਜ਼ਰ-ਬਾਇਓਨਟੈੱਕ ਅਤੇ ਮੋਡਰਨਾ ਟੀਕਿਆਂ ਦੇ ਬੂਸਟਰ ਸ਼ਾਟ ਨੂੰ ਮਨਜ਼ੂਰੀ ਦਿੱਤੀ ਸੀ। ਫਾਈਜ਼ਰ ਨੇ ਆਪਣੇ ਪਹਿਲੇ ਪੜਾਅ ਦੀਆਂ ਅਜ਼ਮਾਇਸ਼ਾਂ ਦੇ ਨਤੀਜੇ ਪੇਸ਼ ਕੀਤੇ, ਜਿਨ੍ਹਾਂ ਨੇ ਤੀਜੇ ਸ਼ਾਟ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੀ ਜਾਂਚ ਕੀਤੀ ਸੀ।
ਕੰਪਨੀ ਵੱਲੋਂ ਕੀਤੀਆਂ ਟ੍ਰਾਇਲਾਂ ਦੇ ਅੰਕੜੇ ਜਮ੍ਹਾ ਕਰਵਾਉਣ ਤੋਂ ਬਾਅਦ ਅਮਰੀਕੀ ਸੰਸਥਾ ਸੀ. ਡੀ. ਸੀ. ਦੀ ਇੱਕ ਸਲਾਹਕਾਰ ਕਮੇਟੀ ਅਗਸਤ ਦੇ ਅਖੀਰ ’ਚ ਬੈਠਕ ਕਰੇਗੀ ਤਾਂ ਜੋ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਕੇਅਰ ਹੋਮ ਦੇ ਵਸਨੀਕਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਟੀਕੇ ਦੀ ਤੀਜੀ ਖੁਰਾਕ ਦੀ ਪ੍ਰਵਾਨਗੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਫਾਈਜ਼ਰ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਲਬਰਟ ਬੌਰਲਾ ਅਤੇ ਬਾਇਓਨਟੈੱਕ ਦੇ ਸਹਿ-ਸੰਸਥਾਪਕ ਉਗੁਰ ਸਾਹਿਨ ਅਨੁਸਾਰ ਵੈਕਸੀਨ ਦੀ ਬੂਸਟਰ ਖੁਰਾਕ ਉਨ੍ਹਾਂ ਲੋਕਾਂ ’ਚ ਕੋਰੋਨਾ ਦੀ ਲਾਗ ਅਤੇ ਬੀਮਾਰੀ ਦੀਆਂ ਦਰਾਂ ਨੂੰ ਘਟਾਉਣ ’ਚ ਸਹਾਇਤਾ ਕਰ ਸਕਦੀ ਹੈ, ਜਿਨ੍ਹਾਂ ਨੂੰ ਪਹਿਲਾਂ ਕੋਰੋਨਾ ਟੀਕਾ ਲਗਾਇਆ ਗਿਆ ਹੈ।
ਯੂ. ਕੇ. : ਸਾਊਥਾਲ ’ਚ ਲੱਗੀਆਂ ਤੀਆਂ ਦੀਆਂ ਰੌਣਕਾਂ
NEXT STORY