ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਸੋਮਵਾਰ ਨੂੰ ਯੂਕਰੇਨ ਲਈ 12 ਕਰੋੜ 50 ਲੱਖ ਡਾਲਰ ਦੇ ਮਿਲਟਰੀ ਮਦਦ ਪੈਕੇਜ ਦੀ ਘੋਸ਼ਣਾ ਕੀਤੀ। ਇਸ ਮਦਦ ਦੇ ਤਹਿਤ ਯੂਕਰੇਨੀ ਜਲਖੇਤਰ ਦੀ ਰੱਖਿਆ ਵਿਚ ਮਦਦ ਲਈ ਉਸ ਨੂੰ ਹਥਿਆਰਾਂ ਨਾਲ ਲੈਸ ਦੋ ਗਸ਼ਤੀ ਕਿਸ਼ਤੀਆਂ ਵੀ ਦਿੱਤੀਆਂ ਗਈਆਂ ਹਨ। ਪੇਂਟਾਗਨ ਨੇ ਦੱਸਿਆ ਕਿ 2021 ਵਿੱਤੀ ਸਾਲ ਲਈ ਸੰਸਦ ਨੇ ਜਿਸ ਬਕਾਇਆ 15 ਕਰੋੜ ਮਿਲਟਰੀ ਮਦਦ ਨੂੰ ਮਨਜ਼ੂਰੀ ਦਿੱਤੀ ਹੈ, ਇਹ ਸਹਾਇਤਾ ਉਦੋਂ ਤੱਕ ਮੁਹੱਈਆ ਨਹੀਂ ਕਰਾਈ ਜਾਵੇਗੀ, ਜਦੋਂ ਤੱਕ ਵਿਦੇਸ਼ ਅਤੇ ਰੱਖਿਆ ਮੰਤਰਾਲਾ ਇਸ ਗੱਲ ਨੂੰ ਸਾਬਤ ਨਹੀਂ ਕਰ ਦਿੰਦੇ ਕਿ ਯੂਕਰੇਨ ਨੇ ਇਸ ਸਾਲ ਦੇ ਮਹੱਤਵਪੂਰਨ ਰੱਖਿਆ ਸੁਧਾਰਾਂ ਵਿਚ ਲੋੜੀਂਦੀ ਤਰੱਕੀ ਕੀਤੀ ਹੈ।
ਉਹਨਾਂ ਨੇ ਇਕ ਬਿਆਨ ਵਿਚ ਕਿਹਾ,''ਮੰਤਰਾਲਾ ਯੂਕਰੇਨ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਸੈਨਾ ਦੇ ਸਿਵਲ ਕੰਟਰੋਲ ਨੂੰ ਮਜ਼ਬੂਤ ਕਰਨ ਵਾਲੇ ਸੁਧਾਰ ਲਾਗੂ ਕਰਨਾ, ਪਾਰਦਰਸ਼ਿਤਾ ਨੂੰ ਉਤਸ਼ਾਹਿਤ ਕਰਨਾ, ਰੱਖਿਆ ਉਦਯੋਗ ਅਤੇ ਖਰੀਦਾਰੀ ਵਿਚ ਜਵਾਬਦੇਹੀ ਯਕੀਨੀ ਕਰਨਾ ਅਤੇ ਨਾਟੋ ਸਿਧਾਂਤਾ ਅਤੇ ਮਾਪਦੰਡਾਂ ਦੇ ਮੁਤਾਬਕ ਰੱਖਿਆ ਖੇਤਰ ਦਾ ਆਧੁਨਿਕੀਕਰਨ ਕਰਨਾ ਜਾਰੀ ਰੱਖੇ।'' ਯੂਕਰੇਨ ਰੂਸ ਨਾਲ ਸੰਘਰਸ਼ ਦੀ ਸਥਿਤੀ ਵਿਚ ਹੈ। ਰੂਸ ਨੇ ਕ੍ਰੀਮੀਆ ਪ੍ਰਾਇਦੀਪ 'ਤੇ 2014 ਵਿਚ ਕਬਜ਼ਾ ਕਰ ਲਿਆ ਸੀ ਅਤੇ ਉਹ ਪੂਰਬੀ ਯੂਕਰੇਨ ਵਿਚ ਮਾਸਕੋ ਸਮਰਥਕ ਬਾਗੀਆਂ ਨੂੰ ਸਮਰਥਨ ਦਿੰਦਾ ਹੈ। ਇਸ ਸੰਘਰਸ਼ ਦਾ ਇਹ 7ਵਾਂ ਸਾਲ ਹੈ ਜਿਸ ਵਿਚ 14,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਯੂਕਰੇਨ ਦੇ ਉਦਯੋਗ ਨੂੰ ਭਾਰੀ ਨੁਕਸਾਨ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਬਾਰੂਦੀ ਸੁਰੰਗ 'ਚ ਧਮਾਕਾ, ਦੋ ਬੱਚਿਆਂ ਦੀ ਮੌਤ
ਪੇਂਟਾਗਨ ਨੇ ਕਿਹਾ ਕਿ ਉਹ ਦੋ ਮਾਰਕ VI ਗਸ਼ਤੀ ਕਿਸ਼ਤੀਆਂ ਦੇ ਇਲਾਵਾ ਤੋਪਾਂ ਦਾ ਮੁਕਾਬਲਾ ਕਰਨ ਲਈ ਰਡਾਰ ਉਪਲਬਧ ਕਰਾ ਰਿਹਾ ਹੈ। ਇਹ ਉਪਗ੍ਰਹਿ ਤੋਂ ਤਸਵੀਰਾਂ ਮੁਹੱਈਆ ਕਰਾਉਣ ਅਤੇ ਉਹਨਾਂ ਦੀ ਵਿਸ਼ਲੇਸ਼ਣ ਸਮਰੱਥਾ ਵਿਚ ਮਦਦ ਕਰ ਰਿਹਾ ਹੈ।ਇਸ ਦੇ ਨਾਲ ਹੀ ਮਿਲਟਰੀ ਮੈਡੀਕਲ ਇਲਾਜ ਅਤੇ ਲੜਾਈ ਦੌਰਾਨ ਜਵਾਨਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਵਿਚ ਮਦਦ ਲਈ ਉਪਕਰਨ ਮੁਹੱਈਆ ਕਰਾ ਰਿਹਾ ਹੈ। ਉਸ ਨੇ ਕਿਹਾ,''ਇਹ ਕਦਮ ਯੂਕਰੇਨ ਨੂੰ ਰੱਖਿਆਤਮਕ ਜਾਨਲੇਵਾ ਹਥਿਆਰ ਮੁਹੱਈਆ ਕਰਾਉਣ ਦੀ ਅਮਰੀਕਾ ਦੀ ਵਚਨਬੱਧਤਾ ਦੀ ਦੁਬਾਰਾ ਪੁਸ਼ਟੀ ਕਰਦਾ ਹੈ ਤਾਂ ਜੋ ਯੂਕਰੇਨ ਰੂਸ ਦੀ ਹਮਲਾਵਰਤਾ ਖ਼ਿਲਾਫ਼ ਪ੍ਰਭਾਵਾਸ਼ਾਲੀ ਢੰਗ ਨਾਲ ਆਪਣੀ ਰੱਖਿਆ ਕਰ ਸਕੇ।''
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ : ਬਾਰੂਦੀ ਸੁਰੰਗ 'ਚ ਧਮਾਕਾ, ਦੋ ਬੱਚਿਆਂ ਦੀ ਮੌਤ
NEXT STORY