ਪੇਸ਼ਾਵਰ (ਭਾਸ਼ਾ): ਉੱਤਰ ਪੱਛਮ ਪਾਕਿਸਤਾਨ ਵਿਖੇ ਸੋਮਵਾਰ ਨੂੰ ਬਾਰੂਦੀ ਸੁਰੰਗ ਵਿਚ ਧਮਾਕਾ ਹੋ ਗਿਆ।ਇਸ ਧਮਾਕੇ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਦੱਖਣ ਵਜੀਰੀਸਤਾਨ ਕਬਾਇਲੀ ਜ਼ਿਲ੍ਹੇ ਦੀ ਸ਼ਾਵਲ ਘਾਟੀ ਵਿਚ ਵਾਪਰੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਬਾਰੇ ਗਲਤ ਸੂਚਨਾਵਾਂ ਫੈਲਾਉਣ ਵਾਲੇ ਅਕਾਊਂਟ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਦੋਹਾਂ ਬੱਚਿਆਂ ਦੀ ਮੌਤ 'ਤੇ ਸੋਗ ਅਤੇ ਦੁੱਖ ਪ੍ਰਗਟ ਕੀਤਾ ਹੈ। ਧਮਾਕੇ ਵਿਚ ਮਾਰੇ ਗਏ ਦੋਵੇਂ ਬੱਚੇ ਭੈਣ-ਭਰਾ ਸਨ, ਜਿਹਨਾਂ ਦੀ ਉਮਰ 12 ਸਾਲ ਅਤੇ 8 ਸਾਲ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਕਬਾਇਲੀ ਲੋਕਾਂ ਦਾ ਬਲੀਦਾਨ ਲੰਬੇ ਸਮੇਂ ਤੱਕ ਯਾਦ ਕੀਤਾ ਜਾਵੇਗਾ।
ਕਾਂਗਰਸੀ ਆਗੂ ਜਗਰੂਪ ਸਿੰਘ ਸੈਦੋ ਦੇ ਪਿਤਾ ਦਾ ਕੈਨੇਡਾ 'ਚ ਦਿਹਾਂਤ
NEXT STORY