ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਕੈਲੀਫੋਰਨੀਆ ’ਚ ਜੰਗਲੀ ਅੱਗ ਦੇ ਨਤੀਜੇ ਵਜੋਂ ਸੂਬੇ ਦੇ ਨੈਸ਼ਨਲ ਪਾਰਕਾਂ ’ਚ ਮੌਜੂਦ ਸਦੀਆਂ ਪੁਰਾਣੇ ਦਰੱਖਤਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਇਸੇ ਖਤਰੇ ਦੇ ਚਲਦਿਆਂ ਯੂ. ਐੱਸ. ਨੈਸ਼ਨਲ ਪਾਰਕ ਸਰਵਿਸ (ਐੱਨ. ਪੀ. ਐੱਸ.) ਨੇ ਸਿਕੋਆ ਨੈਸ਼ਨਲ ਪਾਰਕ, ਕੈਲੀਫੋਰਨੀਆ ਨੂੰ ਜਨਤਾ ਲਈ ਬੰਦ ਕੀਤਾ ਹੈ। ਇਸ ਦੇ ਨਾਲ ਹੀ ਐੱਨ. ਪੀ. ਐੱਸ. ਵੱਲੋਂ ਪੁਰਾਣੇ ਦਰੱਖਤਾਂ ਨੂੰ ਅੱਗ ਦੇ ਸੇਕ ਤੋਂ ਬਚਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਫਾਇਰ ਵਿਭਾਗ ਅਨੁਸਾਰ ਹੋਰ ਦਰੱਖਤਾਂ ਦੇ ਨਾਲ-ਨਾਲ ਦੁਨੀਆ ਦੇ ਸਭ ਤੋਂ ਵੱਡੇ ਦਰੱਖਤ ‘ਜਨਰਲ ਸ਼ਰਮਨ’ ਨੂੰ ਐਲੂਮੀਨੀਅਮ ਦੇ ਰੈਪ ਨਾਲ ਲਪੇਟਿਆ ਗਿਆ ਹੈ।
ਐੱਨ. ਪੀ. ਐੱਸ. ਦੇ ਅਨੁਸਾਰ ਜਨਰਲ ਸ਼ਰਮਨ ਟ੍ਰੀ 275 ਫੁੱਟ ਲੰਬਾ ਹੈ ਅਤੇ ਬੇਸ ’ਤੇ ਇਸ ਦਾ ਵਿਆਸ 36 ਫੁੱਟ ਤੋਂ ਵੱਧ ਹੈ। ਇਸ ਦਰੱਖਤ ਨੂੰ 2300 ਤੋਂ 2700 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਫਾਇਰ ਵਿਭਾਗ ਅਨੁਸਾਰ ਇਸ ਨੈਸ਼ਨਲ ਪਾਰਕ ਨੇੜੇ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਫਾਈਟਰ ਯਤਨ ਕਰ ਰਹੇ ਹਨ। ਦੱਸਣਯੋਗ ਹੈ ਕਿ ਕੈਲੀਫੋਰਨੀਆ ਦੇ ਕਈ ਖੇਤਰਾਂ ’ਚ ਜੰਗਲੀ ਅੱਗਾਂ ਕਰਕੇ ਪਿਛਲੇ ਸਮੇਂ ਦੌਰਾਨ ਕਾਫੀ ਨੁਕਸਾਨ ਹੋਇਆ ਹੈ।
ਨਿਊਯਾਰਕ ਦੀ ਗਵਰਨਰ ਨੇ ਦਿੱਤੇ 191 ਕੈਦੀਆਂ ਦੀ ਰਿਹਾਈ ਦੇ ਹੁਕਮ
NEXT STORY