ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਯਾਰਕ ਦੀ ਨਵੀਂ ਗਵਰਨਰ ਕੈਥੀ ਹੋਚਲ ਨੇ ਸ਼ੁੱਕਰਵਾਰ ਨੂੰ "ਲੈੱਸ ਇਜ਼ ਮੋਰ" ਐਕਟ 'ਤੇ ਦਸਤਖਤ ਕਰਦਿਆਂ ਅਤੇ ਸਟੇਟ ਜੇਲ੍ਹ ਦੀ ਆਬਾਦੀ ਨੂੰ ਘਟਾਉਣ ਦੀ ਕੋਸ਼ਿਸ਼ 'ਚ ਰਾਈਕਰਜ਼ ਆਈਲੈਂਡ ਜੇਲ੍ਹ 'ਚ 191 ਕੈਦੀਆਂ ਦੀ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਹਨ।ਕੈਥੀ ਅਨੁਸਾਰ ਨਿਊਯਾਰਕ ਦੇਸ਼ ਦੇ ਕਿਸੇ ਵੀ ਹੋਰ ਭਾਗ ਨਾਲੋਂ ਪੈਰੋਲ ਦੀ ਉਲੰਘਣਾ ਕਰਨ ਲਈ ਵਧੇਰੇ ਲੋਕਾਂ ਨੂੰ ਕੈਦ ਕਰਦਾ ਹੈ ਜੋ ਕਿ ਸ਼ਰਮ ਦੀ ਗੱਲ ਹੈ ਅਤੇ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਅਮਰੀਕਾ : ਬੂਸਟਰ ਖੁਰਾਕ ਦੇਣ ਦੀ ਯੋਜਨਾ 'ਤੇ ਚੋਟੀ ਦੇ ਡਾਕਟਰਾਂ ਨੇ ਜਤਾਈ ਅਸਹਿਮਤੀ
ਇਸ ਲਈ ਇਹ ਲੋਕ ਪ੍ਰਸ਼ਾਸਨ ਦੇ ਸਮਰਥਨ ਅਤੇ ਸਤਿਕਾਰ ਨਾਲ ਸਮਾਜ 'ਚ ਦੁਬਾਰਾ ਦਾਖਲ ਹੋਣ ਦੇ ਹੱਕਦਾਰ ਹਨ। "ਲੈੱਸ ਇਜ਼ ਮੋਰ" ਐਕਟ ਦਾ ਉਦੇਸ਼ ਉਨ੍ਹਾਂ ਪੈਰੋਲੀਆਂ ਨੂੰ ਸਨਮਾਨ ਦੇਣਾ ਹੈ ਜੋ ਸਫਲਤਾਪੂਰਵਕ ਕਮਿਊਨਿਟੀ 'ਚ ਦੁਬਾਰਾ ਦਾਖਲ ਹੋਏ ਹਨ ਅਤੇ ਨਾਲ ਹੀ ਸੁਣਵਾਈ ਦੀਆਂ ਤਾਰੀਖਾਂ ਦੇ ਵਿਚਲੇ ਸਮੇਂ ਨੂੰ ਤੇਜ਼ ਕਰਕੇ ਜੇਲ੍ਹਾਂ 'ਚ ਭੀੜ ਨੂੰ ਘਟਾਉਣਾ ਹੈ। 191 ਕੈਦੀਆਂ ਨੂੰ ਰਿਹਾਅ ਕਰਨ ਤੋਂ ਇਲਾਵਾ, ਹੋਚਲ ਅਨੁਸਾਰ ਹੋਰ ਵਾਧੂ 200 ਦੋਸ਼ੀ ਕੈਦੀ ਜਿਨ੍ਹਾਂ ਦੀ ਸਜ਼ਾ 'ਚ 60 ਤੋਂ 90 ਦਿਨਾਂ ਤੋਂ ਵੀ ਘੱਟ ਸਮਾਂ ਬਾਕੀ ਹੈ, ਨੂੰ ਰਾਈਕਰਜ਼ ਜੇਲ੍ਹ ਛੱਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਹ ਵੱਖਰੀ ਸਟੇਟ ਸਹੂਲਤ 'ਚ ਤਬਦੀਲ ਹੋਣਗੇ। ਪ੍ਰਸ਼ਾਸਨ ਅਨੁਸਾਰ ਰਾਈਕਰਜ਼ ਆਈਲੈਂਡ ਜੇਲ੍ਹ 2027 ਤੱਕ ਹਿੰਸਾ ਅਤੇ ਅਣਗਹਿਲੀ ਦੇ ਮੁੱਦਿਆਂ ਕਾਰਨ ਬੰਦ ਹੋਣ ਵਾਲੀ ਹੈ।
ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਬੂਸਟਰ ਖੁਰਾਕ ਦੇਣ ਦੀ ਯੋਜਨਾ 'ਤੇ ਚੋਟੀ ਦੇ ਡਾਕਟਰਾਂ ਨੇ ਜਤਾਈ ਅਸਹਿਮਤੀ
NEXT STORY