ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਖੇ ਲਾਸ ਏਂਜਲਸ ਦੇ ਇਕ ਅਪਾਰਟਮੈਂਟ ਵਿਚ 5 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚਿਆਂ ਦੇ ਮ੍ਰਿਤਕ ਪਾਏ ਜਾਣਦੇ ਮਾਮਲੇ ਵਿਚ ਉਹਨਾਂ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਲਿਲਿਯਾਨਾ ਕਾਰਿਲੋ (30) ਨੂੰ ਲਾਸ ਏਂਜਲਸ ਦੇ ਉੱਤਰ ਵਿਚ ਕਰੀਬ 322 ਕਿਲੋਮੀਟਰ ਦੂਰ ਤੁਲਾਰੇ ਕਾਊਂਟੀ ਵਿਚ ਸ਼ਨੀਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ। ਲਾਸ ਏਂਜਲਸ ਦੇ ਪੁਲਸ ਲੈਫਟੀਨੈਂਟ ਰਾਉਲ ਜੋਵੇਲ ਨੇ ਦੱਸਿਆ ਕਿ ਬੱਚਿਆਂ ਦੀ ਦਾਦੀ ਜਦੋਂ ਆਪਣੇ ਕੰਮ ਤੋਂ ਘਰ ਪਰਤੀ, ਤਾਂ ਉਹਨਾਂ ਨੇ ਅਪਾਰਟਮੈਂਟ ਵਿਚ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਜਦਕਿ ਬੱਚਿਆਂ ਦੀ ਮਾਂ ਲਾਪਤਾ ਸੀ। ਲਾਸ ਏਂਜਲਸ ਪੁਲਸ ਵਿਭਾਗ ਨੇ ਟਵੀਟ ਕੀਤਾ ਕਿ ਬੱਚੇ ਪੰਜ ਸਾਲ ਤੋਂ ਘੱਟ ਉਮਰ ਦੇ ਪ੍ਰਤੀਤ ਹੁੰਦੇ ਹਨ।
ਇਕ ਪੁਲਸ ਬੁਲਾਰੇ ਨੇ ਸ਼ੁਰੂਆਤ ਵਿਚ ਦੱਸਿਆ ਸੀ ਕਿ ਬੱਚਿਆਂ ਦੀ ਉਮਰ ਤਿੰਨ ਸਾਲ ਤੋਂ ਘੱਟ ਪ੍ਰਤੀਤ ਹੁੰਦੀ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟ ਮੁਤਾਬਕ ਬੱਚਿਆਂ ਦੀ ਮੌਤ ਚਾਕੂ ਨਾਲ ਹਮਲਾ ਕੀਤੇ ਜਾਣ ਕਾਰਨ ਹੋਈ ਪਰ ਇਸ ਸੰਬੰਧ ਵਿਚ ਹਾਲੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਜੋਵੇਲ ਨੇ ਕਿਹਾ ਕਿ ਜਾਂਚ ਕਰਤਾ ਬੱਚਿਆਂ ਦੀ ਹੱਤਿਆ ਦੇ ਪਿੱਛੇ ਦਾ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਹਨਾਂ ਨੇ ਦੱਸਿਆ ਕਿ ਪੁਲਸ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਾਰਿਲੋ ਆਪਣੀ ਕਾਰ ਤੋਂ ਜਾ ਰਹੀ ਸੀ ਅਤੇ ਉਸ ਦਾ ਬੇਰਕਸਫੀਲਡ ਇਲਾਕੇ ਵਿਚ ਕਿਸੇ ਨਾਲ ਝਗੜਾ ਹੋਇਆ। ਉਸ ਨੇ ਆਪਣੀ ਕਾਰ ਛੱਡ ਦਿੱਤੀ ਅਤੇ ਕਿਸੇ ਹੋਰ ਦੀ ਕਾਰ ਖੋਹਣ ਮਗਰੋਂ ਉਸ ਵਿਚ ਸਵਾਰ ਹੋ ਕੇ ਚਲੀ ਗਈ। ਕਾਰਿਲੋ ਨੂੰ ਬੇਕਰਸਫੀਲਡ ਤੋਂ ਕਰੀਬ 160 ਕਿਲੋਮੀਟਰ ਉੱਤਰ ਵਿਚ ਤੁਲਾਰੇ ਕਾਊਂਟੀ ਦੇ ਪੋਂਡੇਰੇਸਾ ਇਲਾਕੇ ਵਿਚ ਹਿਰਾਸਤ ਵਿਚ ਲਿਆ ਗਿਆ। ਜੋਵੇਲ ਨੇ ਕਿਹਾ ਕਿ ਮਾਮਲੇ ਵਿਚ ਫਿਲਹਾਲ ਇਹ ਮਹਿਲਾ ਸ਼ੱਕੀ ਹੈ ਪਰ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਨੋਟ- ਅਮਰੀਕਾ 'ਚ ਤਿੰਨ ਬੱਚੇ ਪਾਏ ਗਏ ਮ੍ਰਿਤਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਸਾਊਦੀ 'ਚ ਭਾਰਤੀ ਮੂਲ ਦੇ ਲੋਕ ਨਹੀਂ ਕਰ ਸਕਣਗੇ ਕੰਮ, ਹੁਕਮ ਜਾਰੀ
NEXT STORY