ਕਨੋਸ਼/ਅਮਰੀਕਾ (ਭਾਸ਼ਾ) : ਅਮਰੀਕਾ ਦੇ ਯੂਟਾ ਵਿਚ ਰੇਤਲੇ ਤੂਫ਼ਾਨ ਕਾਰਨ 20 ਵਾਹਨਾਂ ਦੇ ਇਕ-ਦੂਜੇ ਨਾਲ ਟਕਰਾਉਣ ਨਾਲ ਐਤਵਾਰ ਨੂੰ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਕਨੋਸ਼ ਦੇ ਨੇੜੇ ‘ਇੰਟਰਨੈਟ 15’ ’ਤੇ ਇਹ ਹਾਦਸਾ ਵਾਪਰਿਆ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਸ ਦੇ ਇਲਾਵਾ ਗੰਭੀਰ ਰੂਪ ਨਾਲ ਜ਼ਖ਼ਮੀ ਕਈ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਏ ਜਾਣ ਦੀ ਖ਼ਬਰ ਮਿਲੀ ਹੈ।
ਇਹ ਵੀ ਪੜ੍ਹੋ: ਆਬੂ ਧਾਬੀ 'ਚ ਯੂਸੁਫਫਾਲੀ ਦੀ ਝੰਡੀ, ਕਾਰੋਬਾਰੀ ਬਾਡੀ ਦੇ ਉੱਪ-ਪ੍ਰਧਾਨ ਬਣਨ ਵਾਲੇ ਇਕਲੌਤੇ ਭਾਰਤੀ
‘ਯੂਟਾ ਹਾਈਵੇ ਪੈਟਰੋਲ’ ਨੇ ਦੱਸਿਆ ਕਿ ਰੇਤਲੇ ਤੂਫ਼ਾਨ ਕਾਰਨ ਦ੍ਰਿਸ਼ਗੋਚਰਤਾ ਦਾ ਪੱਧਰ ਘੱਟ ਹੋਣ ਕਾਰਨ ਵਾਹਨ ਆਪਸ ਵਿਚ ਟਕਰਾ ਗਏ। ‘ਇੰਟਰਨੈਟ 15’ ਐਤਵਾਰ ਦੇਰ ਰਾਤ ਅੰਸ਼ਕ ਰੂਪ ਨਾਲ ਬੰਦ ਰਿਹਾ। ਹਾਦਸੇ ਵਾਲੀ ਜਗ੍ਹਾ ਦੇ ਆਸ-ਪਾਸ ਟਰੈਫਿਕ ਨੂੰ ਮੋੜ ਦਿੱਤਾ ਗਿਆ। ਕਨੋਸ਼ ਸਾਲਟ ਲੇਕ ਸਿਟੀ ਦੇ ਦੱਖਣ ਵਿਚ ਕਰੀਬ 160 ਮੀਲ ਦੂਰ ਸਥਿਤ ਹੈ।
ਇਹ ਵੀ ਪੜ੍ਹੋ: ਕੋਰੋਨਾ ਉਤਪਤੀ : ਲੈਬ ਜਾਂਚ ਤੋਂ ਚੀਨ ਦੇ ਇਨਕਾਰ ਤੋਂ ਬਾਅਦ WHO ਨੇ ਮੰਗੀ ਦੁਨੀਆ ਤੋਂ ਮਦਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਾਬਕਾ ਰਾਜਦੂਤ ਦੀ ਬੇਟੀ ਦੇ ਕਤਲ ’ਤੇ ਪਾਕਿਸਤਾਨ ’ਚ ਗੁੱਸੇ ਦੀ ਲਹਿਰ, ਜਨਾਨੀਆਂ ਦੀ ਸੁਰੱਖਿਆ ’ਤੇ ਛਿੜ ਗਈ ਬਹਿਸ
NEXT STORY