ਵਾਸ਼ਿੰਗਟਨ ਡੀ.ਸੀ (ਰਾਜ ਗੋਗਨਾ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿੱਚ ਸਥਿੱਤ ਭਾਰਤੀ ਦੂਤਘਰ ਵਲੋਂ ਵਿਸਾਖੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਅਮਰੀਕਾ ਦੀਆਂ ਪ੍ਰਸਿੱਧ ਪੰਜਾਬੀ ਸ਼ਖਸੀਅਤਾਂ ਵਜੋਂ ਦਰਸ਼ਨ ਸਿੰਘ ਧਾਲੀਵਾਲ, ਨਛੱਤਰ ਸਿੰਘ ਚੰਦੀ, ਸਤਪਾਲ ਸਿੰਘ ਬਰਾੜ ਤੇ ਉਹਨਾਂ ਦੀ ਟੀਮ ਸ਼ਾਮਿਲ ਹੋਈ ਜਦਕਿ ਸਮਾਗਮ ’ਚ ਸਿੱਖਸ ਆਫ ਅਮੈਰਿਕਾ ਦੇ ਉੱਚ ਪੱਧਰੀ ਵਫ਼ਦ ਨੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।



ਜਿਸ ਵਿਚ ਬਲਜਿੰਦਰ ਸਿੰਘ ਸ਼ੰਮੀ ਵਾਈਸ ਪ੍ਰਧਾਨ, ਇੰਦਰਜੀਤ ਸਿੰਘ ਗੁਜਰਾਲ, ਗੁਰਵਿੰਦਰ ਸੇਠੀ, ਜਸਵਿੰਦਰ ਜੌਨੀ, ਸੁਖਪਾਲ ਧਨੋਆ, ਪ੍ਰਭਜੀਤ ਬੱਤਰਾ, ਦਿਲਵੀਰ ਸਿੰਘ, ਦਰਸ਼ਨ ਸਿੰਘ ਸਲੂਜਾ, ਮੀਤਾ ਸਲੂਜਾ, ਪਿ੍ਰਤਪਾਲ ਲੱਕੀ, ਰਤਨ ਸਿੰਘ, ਸਿੱਖ ਐਸੋਸ਼ੀਏਸਨ ਆਫ ਬਾਲਟੀਮੋਰ ਦੇ ਚੇਅਰਮੈਨ ਚਰਨਜੀਤ ਸਿੰਘ ਸਰਪੰਚ, ਟਕਸਾਲ ਰੈਸਟੋਰੈਂਟ ਦੇ ਸੀ.ਈ.ਓ ਪ੍ਰਿੰਸ ਆਨੰਦ, ਰਤਨ ਸਿੰਘ, ਚੰਚਲ ਸਿੰਘ, ਧਰਮਪਾਲ ਸਿੰਘ ਸ਼ਾਮਿਲ ਸਨ। ਇਸ ਮੌਕੇ ਕੇਂਦਰੀ ਫਾਈਨਾਂਸ ਮਨਿਸਟਰ ਨਿਰਮਲਾ ਸੀਤਾਰਮਨ ਅਤੇ ਸ੍ਰ. ਤਰਨਜੀਤ ਸਿੰਘ ਸੰਧੂ ਅੰਬੈਸਡਰ ਆਫ ਇੰਡੀਅਨ ਅੰਬੈਸੀ ਨੇ ਸਿੱਖ ਆਗੂਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਗੁਰਦੁਆਰਾ ਸਾਹਿਬ ਗੋਲੀਬਾਰੀ ਮਾਮਲੇ 'ਚ 17 ਲੋਕ ਗਿ੍ਫ਼ਤਾਰ, ਮਸ਼ੀਨ ਗੰਨ ਤੇ AK-47 ਬਰਾਮਦ



ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।
NIA ਕਰੇਗਾ ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਮਲੇ ਦੀ ਜਾਂਚ
NEXT STORY