ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ 6 ਮਹੀਨੇ ਦੇ ਇਕ ਬੱਚੇ ਨੇ ਇਕ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਉਹ ਸਭ ਤੋਂ ਛੋਟੀ ਉਮਰ ਵਿਚ ਵਾਟਰ ਸਕੀਇੰਗ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਹੈ। ਸੋਸ਼ਲ ਮੀਡੀਆ 'ਤੇ ਬੱਚੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਮਰੀਕਾ ਰਾਜ ਉਟਾਹ ਵਿਚ ਇਸ ਬੱਚੇ ਨੂੰ ਲੇਕ ਪਾਵੇਲ ਵਿਚ ਰਿਚ ਹਮਫ੍ਰੀਜ਼ ਵਾਟਰ ਸਕੀਇੰਗ ਕਰਦਿਆਂ ਦੇਖ ਕੇ ਇੰਟਰਨੈੱਟ 'ਤੇ ਬਹਿਸ ਛਿੜ ਗਈ ਹੈ।
ਸਭ ਤੋਂ ਪਹਿਲਾਂ ਇਹ ਵੀਡੀਓ ਬੱਚੇ ਦੇ ਮਾਤਾ-ਪਿਤਾ, ਕੇਸੀ ਅਤੇ ਮਿੰਡੀ ਹਮਫ੍ਰੀਜ਼ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ। ਮਾਤਾ-ਪਿਤਾ ਨੇ ਬੱਚੇ ਦੇ ਨਾਮ 'ਤੇ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੈ। ਇਹ ਵੀਡੀਓ ਉਸੇ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਨੇ ਬੋਟ ਨਾਲ ਜੁੜੇ ਆਇਰਨ ਰਾਡ ਨੂੰ ਕੱਸ ਕੇ ਫੜਿਆ ਹੋਇਆ ਹੈ। ਉੱਥੇ ਦੂਜੇ ਪਾਸੇ ਉਸ ਦਾ ਪਿਤਾ ਦੂਜੀ ਬੋਟ 'ਤੇ ਹੈ। ਬੱਚੇ ਨੇ ਲਾਈਫ ਜੈਕਟ ਵੀ ਪਹਿਨੀ ਹੋਈ ਹੈ। ਪੂਰੀ ਸੇਫਟੀ ਦੇ ਨਾਲ ਬੱਚੇ ਨੂੰ ਪਾਣੀ ਵਿਚ ਉਤਾਰਿਆ ਗਿਆ। ਵੀਡੀਓ ਸ਼ੇਅਰ ਕਰਦਿਆਂ ਮਾਤਾ-ਪਿਤਾ ਨੇ ਕੈਪਸ਼ਨ ਵਿਚ ਲਿਖਿਆ,''ਮੈਂ ਆਪਣੇ 6ਵੇਂ ਮਹੀਨੇ ਦੇ ਜਨਮਦਿਨ 'ਤੇ ਵਾਟਰ ਸਕੀਇੰਗ ਕਰਨ ਗਿਆ। ਇਹ ਬਹੁਤ ਵੱਡਾ ਕੰਮ ਹੈ ਕਿਉਂਕਿ ਮੈਂ ਵਰਲਡ ਰਿਕਾਰਡ ਬਣਾਇਆ ਹੈ।''

ਇਸ ਵੀਡੀਓ ਨੂੰ 13 ਸਤੰਬਰ ਨੂੰ ਸ਼ੇਅਰ ਕੀਤਾ ਗਿਆ ਸੀ, ਜਿੱਥੇ ਇਸ 'ਤੇ ਲੱਖਾਂ ਵਿਊਜ਼ ਅਤੇ ਕੁਮੈਂਟਸ ਆ ਚੁੱਕੇ ਹਨ। ਇਸ ਵੀਡੀਓ ਨੂੰ ਟਵਿੱਟਰ 'ਤੇ ਵੀ ਸ਼ੇਅਰ ਕੀਤਾ ਗਿਆ ਹੈ, ਜਿੱਥੇ ਹੁਣ ਤੱਕ 7.6 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਲੋਕ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕੁਝ ਲੋਕਾਂ ਨੇ ਕਿਹਾ ਕਿ ਵਾਟਰ ਸਕੀਇੰਗ ਕਰਨ ਲਈ ਉਸ ਦੀ ਉਮਰ ਕਾਫੀ ਛੋਟੀ ਹੈ। ਤਾਂ ਕੁਝ ਲੋਕਾਂ ਨੇ ਦੱਸਿਆ ਕਿ ਪਿਤਾ ਨੇ ਪੂਰੀ ਸੁਰੱਖਿਆ ਦੇ ਨਾਲ ਬੇਟੇ ਨੂੰ ਨਦੀ ਵਿਚ ਉਤਾਰਿਆ ਜੋ ਬਿਲਕੁੱਲ ਠੀਕ ਸੀ। ਬੱਚਾ ਪਾਣੀ ਵਿਚ ਮਜ਼ੇ ਕਰਦਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਪਿਛਲਾ ਗੈਰ ਰਸਮੀ ਵਿਸ਼ਵ ਰਿਕਾਰਡ ਆਬਰਨ ਐਬਸ਼ਰ ਵੱਲੋਂ ਕੀਤਾ ਗਿਆ ਸੀ। ਉਹ 6 ਮਹੀਨੇ ਅਤੇ 10 ਦਿਨ ਦਾ ਸੀ ਜਦੋਂ ਉਹ ਆਪਣੇ ਮਾਤਾ-ਪਿਤਾ ਦੇ ਨਾਲ ਵਾਟਰ ਸਕੀਇੰਗ ਕਰਨ ਗਿਆ ਸੀ। ਇਸ ਬੱਚੇ ਨੇ 6 ਮਹੀਨੇ ਦੀ ਉਮਰ ਵਿਚ ਇਹ ਰਿਕਾਰਡ ਆਪਣੇ ਨਾਮ ਦਰਜ ਕੀਤਾ ਹੈ।
ਜਬਰਨ ਮਜਦੂਰੀ 'ਤੇ ਅਮਰੀਕੀ ਸੰਸਦ ਨੇ ਚੀਨੀ ਮਾਲ ਦੇ ਆਯਾਤ ਲਗਾਈ ਪਾਬੰਦੀ
NEXT STORY