ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਖੇ ਸਾਨ ਫ੍ਰਾਂਸਿਸਕੋ ਬੇਅ ਏਰੀਆ ਫ੍ਰੀਵੇ 'ਤੇ 2 ਲੋਕਾਂ ਨੇ ਇਕ ਬੱਸ 'ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ 2 ਔਰਤਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋਏ ਹਨ। 'ਈਸਟ ਬੇਅ ਟਾਈਮਜ਼' ਦੀ ਖ਼ਬਰ ਮੁਤਾਬਕ ਬੱਸ ਵਿਚ ਸਵਾਰ ਯਾਤਰੀ ਇਕ ਔਰਤ ਦਾ 21ਵਾਂ ਜਨਮਦਿਨ ਮਨਾ ਰਹੇ ਸਨ। ਇੰਟਰਸਟੇਟ-580 'ਤੇ ਦੇਰ ਰਾਤ ਕਰੀਬ 12:20 'ਤੇ ਬੱਸ 'ਤੇ ਹਮਲਾ ਕੀਤਾ ਗਿਆ। ਬੱਸ ਸਾਨ ਫ੍ਰਾਸਿਸਕੋ ਤੋਂ ਓਕਲੈਂਡ ਪਰਤ ਰਹੀ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਗੱਡੀ 'ਤੇ ਸਵਾਰ ਦੋ ਲੋਕਾਂ ਨੇ ਬੱਸ 'ਤੇ ਗੋਲੀਬਾਰੀ ਕੀਤੀ। ਬੱਸ 'ਤੇ ਕਰੀਬ 70 ਗੋਲੀਆਂ ਚਲਾਈਆਂ ਗਈਆਂ। ਕੈਲੀਫੋਰਨੀਆ ਦੇ ਹਾਈਵੇਅ ਗਸ਼ਤੀ ਵਿਭਾਗ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪ੍ਰਤੀਤ ਹੁੰਦੀ ਹੈਕਿ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ।

ਵਿਭਾਗ ਓਕਲੈਂਡ ਪੁਲਸ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਲਮੇਡਾ ਕਾਊਂਟੀ ਕੋਰੋਨਰ ਬਿਊਰੋ ਨੇ ਦੱਸਿਆ ਕਿ ਇਕ ਔਰਤ ਦੀ ਬੱਸ ਵਿਚ ਅਤੇ ਇਕ ਹੋਰ ਦੀ ਹਸਪਤਾਲ ਵਿਚ ਮੌਤ ਹੋ ਗਈ। ਘੱਟੋ-ਘੱਟ 5 ਹੋਰ ਔਰਤਾਂ ਜ਼ਖਮੀ ਵੀ ਹੋਈਆਂ ਹਨ, ਜਿਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।
ਨੋਟ- ਅਮਰੀਕਾ : ਬੱਸ 'ਤੇ ਗੋਲੀਬਾਰੀ, 2 ਔਰਤਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੋਨਾ ਸਮੇਂ ਬ੍ਰਿਟਿਸ਼ PM ਦੀ ਜਾਨ ਬਚਾਉਣ ਵਾਲੀ ਨਰਸ ਨੇ ਆਪਣੇ ਅਹੁਦੇ ਤੋਂ ਇਸ ਕਾਰਣ ਦਿੱਤਾ ਅਸਤੀਫਾ
NEXT STORY