ਵਾਸ਼ਿੰਗਟਨ, (ਭਾਸ਼ਾ)-ਰੀਪਬਲੀਕਨ ਪਾਰਟੀ ਦੇ ਉੱਚ ਨੇਤਾਵਾਂ ਨੇ ਕੋਰੋਨਾ ਇਨਫੈਕਸ਼ਨ ਤੋਂ ਪਹਿਲਾਂ ਅਰਥਵਿਵਸਥਾ ’ਚ ਨਵੀਂ ਜਾਨ ਫੂਕਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰੀਫ ਕੀਤੀ ਹੈ।
ਪਾਰਟੀ ਦੇ ਰਾਸ਼ਟਰੀ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਸਿਰਫ ਟਰੰਪ ਹੀ ਚੀਨ ਦੀ ਹਿੰਸਕ ਹਮਲਾਵਰ ਨੀਤੀ ’ਤੇ ਰੋਕ ਲਗਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਮਰੀਕਾ ਦੇ ਲੋਕ ਦੇਸ਼ ਦੀ ਸੁਰੱਖਿਆ ਅਤੇ ਆਪਣੀ ਆਜ਼ਾਦੀ ਕਾਇਮ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਟਰੰਪ ਨੂੰ ਦੁਬਾਰਾ ਚੁਣਨਾ ਚਾਹੀਦਾ ਹੈ।
ਵਿਦੇਸ਼ ਦੌਰੇ ’ਤੇ ਹੋਣ ਦੇ ਬਾਵਜੂਦ ਸਿਆਸੀ ਭਾਸ਼ਣ ਦੇਣ ਸਬੰਧੀ ਆਲੋਚਨਾਵਾਂ ਤੋਂ ਬੇਪਰਵਾਹ ਪੋਂਪੀਓਂ ਨੇ ਕਿਹਾ ਕਿ ਉਹ ਨਿੱਜੀ ਹੈਸੀਅਤ ਨਾਲ ਭਾਸ਼ਣ ਦੇ ਰਹੇ ਹਨ। ਸੰਮੇਲਨ ’ਚ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਕਿਹਾ ਕਿ ਟਰੰਪ ਦੇ ਪਹਿਲੇ ਕਾਰਜ਼ਕਾਲ ’ਚ ਲੱਖਾਂ ਨੌਕਰੀਆਂ ਪੈਦਾ ਹੋਈਆਂ। ਅਰਥਵਿਵਸਥਾ ਦੀ ਬਿਹਤਰੀ ਲਈ ਟਰੰਪ ਨੂੰ ਇਕ ਹੋਰ ਮੌਕਾ ਦੇਣਾ ਚਾਹੀਦਾ ਹੈ।
ਬ੍ਰਿਟੇਨ : ਸਟੂਡੈਂਟਸ ਦੀ ਗ੍ਰੇਡਿੰਗ 'ਚ ਹੋਈ ਗੜਬੜੀ, ਪ੍ਰੀਖਿਆ ਕੰਟਰੋਲਰ ਨੂੰ ਦੇਣਾ ਪਿਆ ਅਸਤੀਫਾ
NEXT STORY