ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ 24 ਸਾਲਾ ਭਾਰਤੀ ਨੌਜਵਾਨ 'ਤੇ ਅਗਵਾ, ਕੁੱਟ-ਮਾਰ ਅਤੇ ਚੋਰੀ ਕਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਇਕ ਹਸਪਤਾਲ ਦੇ ਬਾਹਰ ਖੜ੍ਹੀ ਬਜ਼ੁਰਗ ਮਹਿਲਾ ਦੀ ਕਾਰ ਲੈ ਕੇ ਫਰਾਰ ਹੋਇਆ ਸੀ। ਕਾਰ ਦੇ ਅੰਦਰ ਮਹਿਲਾ ਦੇ ਪੋਤਾ-ਪੋਤੀ ਵੀ ਮੌਜੂਦ ਸਨ। ਮਿਡਲਟਾਊਨ ਡਿਵੀਜ਼ਨ ਦੀ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਹੈਰੋਇਨ ਦੇ ਨਸ਼ੇ ਦੇ ਆਦੀ ਦਲਵੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਉਸ 'ਤੇ ਅਗਵਾ, 69 ਸਾਲਾ ਨੀਤਾ ਕੋਬਰਨ ਨੂੰ ਅਪਰਾਧਿਕ ਇਰਾਦੇ ਦੇ ਤਹਿਤ ਘਸੀਟਣ ਅਤੇ ਚੋਰੀ ਦੇ ਦੋਸ਼ ਲਗਾਏ ਗਏ ਹਨ।
ਕੋਬਰਨ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਉਸ ਨੇ ਦਲਵੀਰ ਨੂੰ ਰੋਕਣ ਦੀ ਕੋਸ਼ਿਸ ਕੀਤੀ ਸੀ। ਮਿਡਲਟਾਊਨ ਪੁਲਸ ਨੇ ਦੱਸਿਆ,''25 ਅਪ੍ਰੈਲ ਦੀ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਕਾਰ ਜਿਸ ਦੇ ਅੰਦਰ ਦੋ ਬੱਚੇ ਮੌਜੂਦ ਸਨ ਉਹ ਇਕ ਹਸਪਤਾਲ ਦੇ ਬਾਹਰੋਂ ਚੋਰੀ ਹੋ ਗਈ ਹੈ। ਇਸ ਘਟਨਾ ਵਿਚ ਇਕ ਬਜ਼ੁਰਗ ਮਹਿਲਾ ਜ਼ਖਮੀ ਹੋ ਗਈ ਹੈ।'' ਕੋਬਰਨ ਆਪਣੇ ਦੋਵੇਂ ਪੋਤਾ-ਪੋਤੀ ਅਤੇ ਇਕ ਹੋਰ ਮਹਿਲਾ ਦੇ ਨਾਲ ਹਸਪਤਾਲ ਗਈ ਸੀ। ਉਨ੍ਹਾਂ ਦੇ ਕਾਰ ਵਿਚੋਂ ਬਾਹਰ ਨਿਕਲਣ ਦੇ 10 ਸੈਕੰਡ ਦੇ ਅੰਦਰ ਦਲਵੀਰ ਡਰਾਈਵਰ ਸੀਟ 'ਤੇ ਬੈਠਿਆ ਅਤੇ ਕਾਰ ਲੈ ਕੇ ਫਰਾਰ ਹੋ ਗਿਆ।
ਬੱਚੇ ਉਸ ਸਮੇਂ ਪਿਛਲੀ ਸੀਟ 'ਤੇ ਬੈਠੇ ਸਨ। ਪੁਲਸ ਨੇ ਦੱਸਿਆ ਕਿ ਕੋਬਰਨ ਦੇ 8 ਸਾਲਾ ਪੋਤੇ ਚਾਂਸ ਅਤੇ 10 ਸਾਲਾ ਪੋਤੀ ਨੇ ਕਾਰ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਦਲਵੀਰ ਨੇ ਬੱਚੀ ਦੇ ਕੱਪੜੇ ਨੂੰ ਜ਼ੋਰ ਦੀ ਫੜ ਲਿਆ। ਭਾਵੇਂਕਿ ਚਾਂਸ ਨੇ ਦਲਵੀਰ ਦੇ ਚੁੰਗਲ ਤੋਂ ਉਸ ਨੂੰ ਛੁਡਾਇਆ ਅਤੇ ਦੋਵੇਂ ਕਾਰ ਦੇ ਬਾਹਰ ਵੱਲ ਡਿੱਗ ਪਏ। ਪੁਲਸ ਨੇ ਦੱਸਿਆ ਕਿ ਕੋਬਰਨ ਨੂੰ ਨਹੀਂ ਲੱਗਾ ਕਿ ਬੱਚੇ ਕਾਰ ਵਿਚੋਂ ਬਾਹਰ ਨਿਕਲ ਸਕਣਗੇ ਇਸ ਲਈ ਉਹ ਕਾਰ ਦੇ ਨਾਲ-ਨਾਲ ਭੱਜਦੀ ਰਹੀ। ਉਹ ਕਾਰ ਨਾਲ ਉਦੋਂ ਤੱਕ ਘਿਸਰਦੀ ਗਈ ਜਦੋਂ ਤੱਕ ਕਾਰ ਦੀ ਗਤੀ ਤੇਜ਼ ਨਹੀਂ ਹੋ ਗਈ। ਪੁਲਸ ਦੇ ਦੋ ਅਧਿਕਾਰੀਆਂ ਨੇ ਦਲਵੀਰ ਨੂੰ ਕਾਰ ਸਮੇਤ ਫਰਾਰ ਹੁੰਦੇ ਹੋਏ ਦੇਖਿਆ ਸੀ ਜਿਸ ਮਗਰੋਂ ਉਨ੍ਹਾਂ ਨੇ ਪਿੱਛਾ ਕੀਤਾ। ਬਾਅਦ ਵਿਚ ਹਿਰਾਸਤ ਵਿਚ ਲੈ ਕੇ ਦਲਵੀਰ 'ਤੇ ਇਹ ਦੋਸ਼ ਲਗਾਏ ਗਏ।
ਖਾਲਸਾਈ ਰੰਗ 'ਚ ਰੰਗਿਆ ਗਿਆ ਇਟਲੀ ਦਾ ਸ਼ਹਿਰ ਬੱਤੀਪਾਲੀਆ
NEXT STORY