ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਦੇ ਦੇਸ਼ ਕੋਵਿਡ-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਸ ਸਭ ਤੋਂ ਬੁਰਾ ਅਸਰ ਅਮਰੀਕਾ 'ਤੇ ਪਿਆ ਹੈ।ਜਿੱਥੇ ਦੁਨੀਆ ਭਰ ਵਿਚ ਮ੍ਰਿਤਕਾਂ ਦੀ ਗਿਣਤੀ 3.62 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਉੱਥੇ ਅਮਰੀਕਾ ਇਸ ਦਾ ਸਭ ਤੋਂ ਵੱਡਾ ਕੇਂਦਰ ਹੈ। ਬੀਤੇ 24 ਘੰਟੇ ਦੌਰਾਨ ਅਮਰੀਕਾ ਵਿਚ 1297 ਹੋਰ ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 103,330 ਹੋ ਗਈ ਹੈ ਜੇ ਦੁਨੀਆ ਵਿਚ ਸਾਰਿਆਂ ਨਾਲੋਂ ਵੱਧ ਹੈ। ਇੱਥੇ ਕੁੱਲ ਪੀੜਤਾਂ ਦੀ ਗਿਣਤੀ ਵੀ 17 ਲੱਖ ਤੋਂ ਵਧੇਰੇ ਹੋ ਚੁੱਕੀ ਹੈ।
ਯੁੱਧ 'ਚ ਨਹੀਂ ਗਵਾਈਆਂ ਇੰਨੀਆਂ ਜਾਨਾਂ
ਗੌਰਤਲਬ ਹੈ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਤਬਾਹੀ ਦੇਖਣ ਨੂੰ ਮਿਲੀ ਹੈ। ਅਮਰੀਕਾ ਨੇ ਸ਼ਾਇਦ ਇੰਨੀਆਂ ਜਾਨਾਂ ਕਿਸੇ ਯੁੱਧ ਵਿਚ ਨਹੀਂ ਗਵਾਈਆਂ ਹਨ। ਅੰਕੜਿਆਂ ਦੀ ਮੰਨੀਏ ਤਾਂ ਅਮਰੀਕਾ ਵਿਚ ਇੰਨੀਆਂ ਜਾਨਾਂ ਵੀਅਤਨਾਮ, ਕੋਰੀਆ, ਅਫਗਾਨਿਸਤਾਨ ਜਾਂ ਇਰਾਕ ਜਿਹੇ ਯੁੱਧ ਵਿਚ ਮਿਲਾ ਕੇ ਵੀ ਨਹੀਂ ਗਈਆਂ। ਜਿੱਥੇ ਵੀਅਤਨਾਮ ਯੁੱਧ ਵਿਚ 58 ਹਜ਼ਾਰ ਅਮਰੀਕੀ ਮਰੇ ਸਨ, ਉੱਥੇ ਕੋਰੀਆ ਨਾਲ ਜੰਗ ਵਿਚ 37 ਹਜ਼ਾਰ ਜਾਨਾਂ ਗਈਆਂ ਸਨ। ਇਰਾਕ ਨਾਲ ਹੋਏ ਯੁੱਧ ਵਿਚ 4431 ਲੋਕਾਂ ਨੇ ਜਾਨ ਗਵਾਈ ਸੀ। ਇਸ ਦੇ ਇਲਾਵਾ ਕੋਰੋਨਾ ਨਾਲ ਗਈਆਂ ਜਾਨਾਂ 1968 ਵਿਚ ਅਮਰੀਕਾ ਵਿਚ ਫਲੂ ਮਹਾਮਾਰੀ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਦੇ ਬਰਾਬਰ ਹੈ।
ਅਮਰੀਕਾ 'ਚ ਵਧੀ ਬੇਰਜ਼ੋਗਾਰੀ
ਪਿਛਲੇ 3 ਮਹੀਨੇ ਤੋਂ ਲੱਗਭਾਗ ਪੂਰਾ ਦੇਸ਼ ਬੰਦ ਹੈ ਅਤੇ ਕਰੀਬ ਢਾਈ ਕਰੋੜ ਲੋਕ ਆਪਣੀ ਨੌਕਰੀ ਗਵਾ ਚੁੱਕੇ ਹਨ। ਦੇਸ਼ ਵਿਚ ਬੇਰੋਜ਼ਗਾਰੀ ਦਰ 14.7 ਫੀਸਦੀ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਹ 80 ਸਾਲ ਦਾ ਉੱਚਤਮ ਪੱਧਰ ਹੈ। ਕਰੀਬ 3.86 ਕਰੋੜ ਅਮਰੀਕੀ ਬੇਰੋਜ਼ਗਾਰੀ ਭੱਤੇ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਹਾਲਾਤ ਨਾਲ ਨਜਿੱਠਣ ਅਤੇ ਬਾਜ਼ਾਰ ਵਿਚ ਖਰੀਦਦਾਰੀ ਵਧਾਉਣ ਲਈ ਅਮਰੀਕੀ ਕਿਰਤ ਮੰਤਰਾਲੇ ਬੇਰੋਜ਼ਗਾਰਾਂ ਦੇ ਖਾਤੇ ਵਿਚ ਸਿੱਧੀ ਰਾਸ਼ੀ ਭੇਜ ਰਿਹਾ ਹੈ।
ਦੁਨੀਆ ਭਰ ਦੀ ਸਥਿਤੀ
ਜੇਕਰ ਵਿਸ਼ਵ ਦੀ ਗੱਲ ਕਰੀਏ ਤਾਂ ਵਰਲਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਹੁਣ ਤੱਕ 5,905,415 ਲੋਕ ਪੀੜਤ ਹਨ ਜਦਕਿ 362,024 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ 2,579,691 ਲੋਕ ਠੀਕ ਵੀ ਹੋਏ ਹਨ। ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 103,330 ਹੋ ਚੁੱਕੀ ਹੈ ਹੈ ਜਦਕਿ 1,768,461 ਲੋਕ ਪੀੜਤ ਹਨ। ਅਮਰੀਕਾ ਦੇ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਯੂਕੇ ਅਤੇ ਇਟਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ।ਭਾਰਤ ਇਸ ਸੂਚੀ ਵਿਚ 9ਵੇਂ ਸਥਾਨ 'ਤੇ ਪਹੁੰਚ ਚੁੱਕਾ ਹੈ।
ਟਰੰਪ ਨੇ ਫਿਰ ਕੀਤੀ ਵਿਚੋਲਗੀ ਦੀ ਪੇਸ਼ਕਸ਼, ਕਿਹਾ- 'ਚੀਨ ਸਰਹੱਦ ਵਿਵਾਦ 'ਤੇ PM ਮੋਦੀ ਚੰਗੇ ਮੂਡ 'ਚ ਨਹੀਂ'
NEXT STORY