ਕੈਲੀਫੋਰਨੀਆ, (ਨੀਟਾ ਮਾਛੀਕੇ)— ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਅਤੇ ਰੌਸ਼ਨੀ ਦਾ ਤਿਉਹਾਰ ਦੀਵਾਲੀ ਦੁਨੀਆ ਭਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਦੇਸ਼-ਵਿਦੇਸ਼ 'ਚ ਦੀਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਦੀਆਂ ਵੀ ਖੁਸ਼ੀਆਂ ਮਨਾਈਆਂ ਗਈਆਂ।
ਅਮਰੀਕਾ 'ਚ ਵੱਡੀ ਗਿਣਤੀ 'ਚ ਭਾਰਤੀ ਭਾਈਚਾਰਾ ਰਹਿੰਦਾ ਹੈ ਜੋ ਦੇਸ਼ ਤੋਂ ਦੂਰ ਹੋਣ ਦੇ ਬਾਵਜੂਦ ਹਰ ਤਿਉਹਾਰ ਨੂੰ ਵਧੀਆ ਤਰੀਕੇ ਨਾਲ ਮਨਾਉਂਦਾ ਹੈ। ਫਰਿਜ਼ਨੋ ਦੇ ਲਾਗਲੇ ਸ਼ਹਿਰ ਕ੍ਰਦ੍ਰਜ਼ ਦੇ ਗੁਰੂ ਘਰ ਵਿਖੇ ਦੀਵਾਲੀ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ।
ਇਸ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਸੰਗਤਾਂ ਨੇ ਬਹੁਤ ਮਨ ਨਾਲ ਕੀਰਤਨ ਸਰਵਣ ਕੀਤਾ।
ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਸੰਗਤਾਂ ਨੇ ਨਿਸ਼ਾਨ ਸਹਿਬ ਨੇੜੇ ਦੀਵੇ ਜਗਾ ਕੇ ਦੀਵਾਲੀ ਮਨਾਈ। ਉਪਰੰਤ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਦੇ ਦਿਲਕਸ਼ ਨਜ਼ਾਰਿਆਂ ਦਾ ਸੰਗਤ ਨੇ ਆਨੰਦ ਮਾਣਿਆ।
ਇਸ ਮੌਕੇ ਉੱਘੇ ਫਾਰਮਰ ਚਰਨਜੀਤ ਸਿੰਘ ਬਾਠ, ਅਵਤਾਰ ਗਿੱਲ, ਡਾਕਟਰ ਅਜੀਤ ਸਿੰਘ ਖਹਿਰਾ ਅਤੇ ਰਣਜੀਤ ਗਿੱਲ ਨੇ ਸੰਗਤ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀ ਵਧਾਈ ਦਿੱਤੀ।
ਡੋਨਾਲਡ ਟਰੰਪ ਨੇ ਬਗਦਾਦੀ ਨੂੰ ਮਾਰਨ ਦੇ ਅਭਿਆਨ ਦੀ ਵੀਡੀਓ ਨੂੰ ਕੀਤਾ ਜਾਰੀ
NEXT STORY