ਵਾਸ਼ਿੰਗਟਨ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਟ੍ਰਾਂਸਪੋਰਟੇਸ਼ਨ ਵਿਭਾਗ (DOT) ਅਤੇ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਿਨਿਸਟ੍ਰੇਸ਼ਨ (FMCSA) ਨੇ ਨਾਨ ਡੋਮੀਸਾਇਲ ਕਮਰਸ਼ੀਅਲ ਡਰਾਈਵਰ ਲਾਇਸੰਸ (CDL) ਅਤੇ ਲਰਨਰ ਪਰਮਿਟ (CLP) ਲਈ ਨਵੇਂ ਨਿਯਮ ਜਾਰੀ ਕੀਤੇ ਹਨ।
ਨਵੇਂ ਨਿਯਮਾਂ ਅਨੁਸਾਰ ਪ੍ਰਵਾਸੀ ਨਾਗਰਿਕਾਂ ਲਈ ਹੁਣ ਲਾਜ਼ਮੀ ਹੈ ਕਿ ਉਹ ਰੁਜ਼ਗਾਰ-ਅਧਾਰਤ (employment-based) ਵੀਜ਼ਾ ਸ਼੍ਰੇਣੀ ਵਿੱਚ ਹੀ ਇੱਥੇ ਆਏ ਹੋਣ। ਬਿਨੈਕਾਰ ਨੂੰ ਵੈਲਿਡ ਵਿਦੇਸ਼ੀ ਪਾਸਪੋਰਟ ਅਤੇ ਵੈਲਿਡ ਆਗਮਨ/ਰਵਾਨਗੀ ਰਿਕਾਰਡ (I-94) ਦੇਣਾ ਲਾਜ਼ਮੀ ਹੋਵੇਗਾ।
ਇਸ ਤੋਂ ਇਲਾਵਾ ਰਾਜਾਂ ਦੇ ਡਰਾਈਵਰ ਲਾਇਸੰਸ ਵਿਭਾਗਾਂ ਨੂੰ SAVE (ਸਿਸਟੇਮੈਟਿਕ ਏਲੀਅਨ ਵੈਰੀਫਿਕੇਸ਼ਨ ਫ਼ਾਰ ਐਨਟਾਈਟਲਮੈਂਟਸ) ਵਰਗੇ ਸਿਸਟਮ ਰਾਹੀਂ ਇਮੀਗ੍ਰੇਸ਼ਨ ਸਟੇਟਸ ਦੀ ਜਾਂਚ ਕਰਨੀ ਪਵੇਗੀ। ਇਹ ਦਸਤਾਵੇਜ਼ ਘੱਟੋ-ਘੱਟ ਦੋ ਸਾਲਾਂ ਲਈ ਸੰਭਾਲ ਕੇ ਰੱਖਣੇ ਪੈਣਗੇ। CDL/CLP ਦੀ ਮਿਆਦ I-94 ਦੇ ਖਤਮ ਹੋਣ ਦੀ ਮਿਤੀ ਜਾਂ ਇੱਕ ਸਾਲ (ਜੋ ਵੀ ਪਹਿਲਾਂ ਆਵੇ) ਤੱਕ ਹੀ ਰਹੇਗੀ। ਇਸ ਦੀ ਰੀਨਿਊਅਲ ਸਿਰਫ਼ ਸਾਹਮਣੇ ਹਾਜ਼ਰ ਹੋ ਕੇ ਕਰਵਾਈ ਜਾ ਸਕੇਗੀ। ਜੇਕਰ ਕਿਸੇ ਵਿਅਕਤੀ ਦੀ ਇਮੀਗ੍ਰੇਸ਼ਨ ਯੋਗਤਾ ਖਤਮ ਹੋ ਜਾਏ, ਉਸ ਦਾ CDL/CLP ਡਾਊਨਗ੍ਰੇਡ ਜਾਂ ਰੱਦ ਕਰ ਦਿੱਤਾ ਜਾਵੇਗਾ। ਇਹ ਨਿਯਮ Interim Final Rule ਰਾਹੀਂ ਜਾਰੀ ਹੋਏ ਹਨ ਜੋ ਜਲਦੀ ਹੀ Federal Register ਵਿੱਚ ਪ੍ਰਕਾਸ਼ਤ ਹੋਣਗੇ ਤੇ ਪ੍ਰਕਾਸ਼ਿਤ ਹੋਣ ਮਗਰੋਂ 60 ਦਿਨਾਂ ਦੀ ਪਬਲਿਕ ਕਮੈਂਟ ਪੀਰੀਅਡ ਹੋਵੇਗੀ।
ਇਹ ਵੀ ਪੜ੍ਹੋ- ਭਾਰਤ ਨੇ ਰਚਿਆ ਇਤਿਹਾਸ ! ਤਿਆਰ ਕਰ'ਤੀ ਟਰੇਨ ਤੋਂ ਲਾਂਚ ਹੋਣ ਵਾਲੀ ਮਿਜ਼ਾਈਲ, ਪ੍ਰੀਖਣ ਸਫ਼ਲ
DOT ਦੇ ਅਨੁਸਾਰ ਕਈ ਕੇਸਾਂ ਵਿੱਚ ਨਾਨ ਡੋਮੀਸਾਇਲ CDL ਉਨ੍ਹਾਂ ਲੋਕਾਂ ਨੂੰ ਜਾਰੀ ਹੋਏ ਜੋ ਹੁਣ ਕਾਨੂੰਨੀ ਸਟੇਟਸ ਵਿੱਚ ਨਹੀਂ ਸਨ ਜਾਂ ਜਿਨ੍ਹਾਂ ਦੇ ਕਾਗਜ਼ਾਤ ਐਕਸਪਾਇਰ ਹੋ ਚੁੱਕੇ ਸਨ। ਬੀਤੇ ਸਮੇਂ 'ਚ ਹੋਏ ਕੁਝ ਜਾਨਲੇਵਾ ਹਾਦਸਿਆਂ ਵਿੱਚ ਵੀ ਕੁਝ ਅਜਿਹੇ ਡਰਾਈਵਰ ਵੀ ਸ਼ਾਮਲ ਸਨ, ਜਿਸ ਕਾਰਨ ਪ੍ਰਸ਼ਾਸਨ ਨੇ ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਦਾ ਫੈਸਲਾ ਲਿਆ ਹੈ। DOT ਦਾ ਕਹਿਣਾ ਹੈ ਕਿ ਵਿਭਾਗ ਦੀਆਂ ਇਹ ਖ਼ਾਮੀਆਂ ਸੜਕ ਸੁਰੱਖਿਆ ਲਈ ਖ਼ਤਰਾ ਬਣ ਰਹੇ ਸਨ।
ਹੁਣ ਜੇਕਰ ਤੁਹਾਡੇ ਕੋਲ ਨਾਨ ਡੋਮੀਸਾਇਲ CDL/CLP ਹੈ ਜਾਂ ਤੁਸੀਂ ਇਸ ਲਈ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਵੈਲਿਡ ਰੋਜ਼ਗਾਰ-ਅਧਾਰਤ ਵੀਜ਼ਾ ਸਟੇਟਸ ਰੱਖਣਾ ਲਾਜ਼ਮੀ ਹੈ। ਤੁਹਾਨੂੰ ਆਪਣਾ ਪਾਸਪੋਰਟ ਅਤੇ I-94 ਰਿਕਾਰਡ ਹਮੇਸ਼ਾ ਅਪਡੇਟ ਅਤੇ ਵੈਲਿਡ ਰੱਖਣਾ ਪਵੇਗਾ। ਤੁਹਾਨੂੰ SAVE ਜਾਂ ਕਿਸੇ ਹੋਰ ਸਰਕਾਰੀ ਸਿਸਟਮ ਰਾਹੀਂ ਆਪਣੀ ਯੋਗਤਾ ਸਾਬਤ ਕਰਨੀ ਪਵੇਗੀ। ਇਸ ਤੋਂ ਇਲਾਵਾ CDL/CLP ਦੀ ਰੀਨਿਊਅਲ ਲਈ ਖੁਦ ਹਾਜ਼ਰ ਹੋਣਾ ਪਵੇਗਾ। ਆਪਣੇ ਦਸਤਾਵੇਜ਼ਾਂ ਦੀ ਮਿਆਦ ਸਮੇਂ ਸਿਰ ਚੈੱਕ ਕਰਦੇ ਰਹੋ ਤਾਂ ਜੋ ਲਾਇਸੰਸ ਅਯੋਗ ਨਾ ਹੋ ਜਾਵੇ। ਜੇ ਰਾਜ ਦਾ ਲਾਇਸੰਸਿੰਗ ਵਿਭਾਗ ਪਤਾ ਲਗਾ ਲਵੇ ਕਿ ਤੁਸੀਂ ਹੁਣ ਯੋਗ ਨਹੀਂ ਹੋ ਤਾਂ ਤੁਹਾਡਾ CDL/CLP ਤੁਰੰਤ ਡਾਊਨਗ੍ਰੇਡ ਜਾਂ ਰੱਦ ਕੀਤਾ ਜਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖਬਰ; ਅਮਰੀਕਾ ਤੋਂ ਇਕ ਹੋਰ ਪੰਜਾਬੀ ਨੌਜਵਾਨ ਹੋਣ ਜਾ ਰਿਹਾ ਡਿਪੋਰਟ ! ਜਾਣੋ ਕਿਉਂ ਹੋਈ ਕਾਰਵਾਈ
NEXT STORY