ਨਿਊਯਾਰਕ (ਰਾਜ ਗੋਗਨਾ): ਅੱਜ ਅਮਰੀਕਾ ਦੇ ਮੈਨਹਟਨ ਨਿਊਯਾਰਕ ਵਿਖੇ ਸਥਿਤ ਭਾਰਤੀ ਅੰਬੈਂਸੀ ਸਾਹਮਣੇ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਖੇਤੀ ਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਦਿੱਲੀ ਵਿਚ ਚੱਲ ਰਹੇ ਕਿਸਾਨ ਮੋਰਚੇ ਦੀ ਜੰਗ ਨੂੰ ਨਿਆਂ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਵਿਚ ਮੋਦੀ ਸਰਕਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਭਾਰੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਹੱਥਾਂ ਵਿਚ ਤਖਤੀਆਂ ਤੇ ਬੈਨਰ ਲੈ ਕੇ ਭਾਰਤੀ ਸਫ਼ਾਰਤਖ਼ਾਨੇ ਦੇ ਬਾਹਰ ਨਾਅਰੇ ਮਾਰਦੇ ਹੋਏ ਪਹੁੰਚੇ, ਜਿਨ੍ਹਾਂ ਵਿਚ ਬਜ਼ੁਰਗ, ਨੌਜਵਾਨ ਤੇ ਬੀਬੀਆਂ ਵੀ ਸ਼ਾਮਲ ਸਨ।
ਪੜ੍ਹੋ ਇਹ ਅਹਿਮ ਖਬਰ- ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ, ਆਸਟ੍ਰੇਲੀਆ-ਕੈਨੇਡਾ 'ਚ ਪ੍ਰਦਰਸ਼ਨ ਦੀ ਤਿਆਰੀ
ਉਨ੍ਹਾਂ ਨੇ ਮੋਦੀ ਸਰਕਾਰ ਵੱਲੋ ਭਾਰਤ ਵਿਚ ਜਬਰੀ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਜਾਣ ਤੇ ਇੰਨਾਂ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਬੜੇ ਜੋਸ਼ ਨਾਲ ਕਿਸਾਨਾਂ ਦੇ ਹੱਕ ਵਿਚ ਨਾਅਰੇਬਾਜੀ ਕੀਤੀ। ਇਸ ਮੌਕੇ ਸਥਾਨਕ ਪੁਲਸ ਨੇ ਅੰਬੈਸੀ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਸਨ।
ਰੋਸ ਪ੍ਰਦਰਸ਼ਨਕਾਰੀ ਮੋਦੀ ਸਰਕਾਰ ਮੁਰਦਾਬਾਦ, ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਰੁੱਧ ਵੀ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਕਿਸਾਨਾਂ 'ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨ ਵਾਪਸ ਲਏ ਜਾਣ।
ਨੋਟ- ਕਿਸਾਨ ਅੰਦੋਲਨ ਦੇ ਸਮਰਥਨ ਵਿਚ ਨਿਊਯਾਰਕ 'ਚ ਭਾਰਤੀ ਅੰਬੈਸੀ ਸਾਹਮਣੇ ਰੋਸ ਪ੍ਰਦਰਸ਼ਨ ਸੰਬੰਧੀ ਦੱਸੋ ਆਪਣੀ ਰਾਏ।
ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ, ਆਸਟ੍ਰੇਲੀਆ-ਕੈਨੇਡਾ 'ਚ ਪ੍ਰਦਰਸ਼ਨ ਦੀ ਤਿਆਰੀ
NEXT STORY