ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਕਈ ਸੂਬਿਆਂ ਵਿਚ ਵਾਇਰਸ ਦਾ ਪਸਾਰ ਲਗਾਤਾਰ ਜਾਰੀ ਹੈ, ਜਿਸ ਕਰਕੇ ਵਾਇਰਸ ਦੀ ਲਾਗ ਦੇ ਮਾਮਲੇ ਵੀ ਵੱਧ ਰਹੇ ਹਨ। ਬਾਕੀ ਰਾਜਾਂ ਦੇ ਨਾਲ ਕੈਲੀਫੋਰਨੀਆ ਵਿਚ ਵੀ ਇਹ ਵਾਧਾ ਹੋ ਰਿਹਾ ਹੈ। ਸੂਬੇ ਦੇ ਕਈ ਖੇਤਰਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਲਈ ਵਧੇਰੇ ਪਾਬੰਦੀਆਂ ਵਾਲੇ ਪੱਧਰ ਵਿਚ ਤਬਦੀਲ ਕੀਤਾ ਗਿਆ ਹੈ, ਜਿਹਨਾਂ ਵਿਚ ਮਰਸੇਡ ਅਤੇ ਕਿੰਗਜ਼ ਕਾਉਂਟੀਆਂ ਦੇ ਨਾਲ ਫਰਿਜ਼ਨੋ ਵੀ ਸ਼ਾਮਿਲ ਹੈ।
ਇਹ ਤਿੰਨੇ ਕਾਉਂਟੀਆਂ ਹੁਣ ਸੂਬੇ ਦੇ ਰੰਗ-ਕੋਡ ਵਾਲੇ ਇਕ ਬਲਿਊਪ੍ਰਿੰਟ ਵਿਚ ਜਾਮਨੀ ਰੰਗ ਦੇ ਟੀਅਰ 1 ਦਾ ਹਿੱਸਾ ਹਨ। ਜਾਮਨੀ ਰੰਗ ਕਮਿਊਨਿਟੀ ਵਿਚ ਕੋਰੋਨਾ ਫੈਲਣ ਦੇ ਜ਼ਿਆਦਾ ਖਤਰੇ ਨੂੰ ਦਰਸਾਉਂਦਾ ਹੈ। ਫਰਿਜ਼ਨੋ ਸਣੇ ਬਾਕੀ ਦੋਵੇਂ ਕਾਉਂਟੀਆਂ ਪਹਿਲਾਂ ਰੈੱਡ ਟੀਅਰ 2 ਵਿਚ ਸਨ।
ਟੀਅਰ 1 ਲੈਵਲ ਵਿਚ ਪਾਬੰਦੀਆਂ ਤਹਿਤ ਰੈਸਟੋਰੈਂਟਾਂ, ਚਰਚ, ਜਿੰਮ ਅਤੇ ਹੋਰ ਕਾਰੋਬਾਰੀ ਸੈਕਟਰ ਜਿਨ੍ਹਾਂ ਨੂੰ ਸੀਮਤ ਇਨਡੋਰ ਸਮਰੱਥਾ ਨਾਲ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ, ਨੂੰ ਹੁਣ ਸਿਰਫ ਮੰਗਲਵਾਰ ਤੋਂ ਆਊਟਡੋਰ ਗਤੀਵਿਧੀਆਂ ਦੀ ਆਗਿਆ ਹੋਵੇਗੀ। 10 ਨਵੰਬਰ ਨੂੰ ਖ਼ਤਮ ਹੋਣ ਵਾਲੇ ਹਫ਼ਤੇ ਵਿਚ ਫਰਿਜ਼ਨੋ ਕਾਉਂਟੀ ਦੀ ਨਵੇਂ ਮਾਮਲਿਆਂ ਦੀ ਪ੍ਰਤੀ ਦਿਨ ਦੀ ਦਰ ਸੂਬੇ ਵਲੋਂ ਪ੍ਰਤੀ 100,000 ਨਿਵਾਸੀਆਂ ਪਿੱਛੇ 13.9 ਸੀ ਜੋ ਕਿ ਰੈੱਡ ਟੀਅਰ 2 ਵਿਚ ਰਹਿਣ ਲਈ 7.0 ਦੀ ਥ੍ਰੈਸ਼ਹੋਲਡ ਤੋਂ ਕਾਫੀ ਉੱਪਰ ਹੈ। ਇਸ ਦੇ ਨਾਲ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਕੋਵਿਡ-19 ਲਈ ਰੋਜ਼ਾਨਾ ਨਵੇਂ ਮਾਮਲਿਆਂ ਦੀਆਂ ਦਰਾਂ ਪਿਛਲੇ 10 ਦਿਨਾਂ ਵਿਚ ਕੈਲੀਫੋਰਨੀਆ ਵਿਚ ਦੁੱਗਣੀਆਂ ਹੋ ਗਈਆਂ ਹਨ ,ਜਿਸ ਲਈ ਇਹ ਨਵੀਆਂ ਪਾਬੰਦੀਆਂ ਜ਼ਰੂਰੀ ਹਨ।
ਕੋਵਿਡ-19 ਨਾਲ ਚੀਨ ਦੀ ਵਿੱਤੀ ਹਾਲਤ ਹੋਈ ਖ਼ਸਤਾ, ਟਾਲਿਆ ਆਰਥਿਕ ਗਲਿਆਰਾ ਪ੍ਰਾਜੈਕਟ
NEXT STORY