ਵਾਸ਼ਿੰਗਟਨ/ਨਵੀਂ ਦਿੱਲੀ— ਭਾਰਤ 'ਚ ਇਕ ਵਾਰ ਫਿਰ ਮੋਦੀ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਰੁਝਾਨਾਂ 'ਚ ਐੱਨ. ਡੀ. ਏ. 300 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਉੱਥੇ ਹੀ, ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਅਮਰੀਕਾ ਵੀ ਇਨ੍ਹਾਂ ਚੋਣਾਂ ਨੂੰ ਨਜ਼ਦੀਕੀ ਨਾਲ ਦੇਖ ਰਿਹਾ ਹੈ।
ਅਮਰੀਕਾ ਨੇ ਕਿਹਾ ਕਿ ਉਸ ਨੂੰ ਭਾਰਤੀ ਚੋਣਾਂ ਦੀ ਨਿਰਪੱਖਤਾ ਅਤੇ ਈਮਾਨਦਾਰੀ 'ਤੇ ਪੂਰਾ ਭਰੋਸਾ ਹੈ ਤੇ ਚਾਹੇ ਕੋਈ ਵੀ ਜਿੱਤੇ ਅਸੀਂ ਉਸ ਦੇ ਨਾਲ ਮਿਲ ਕੇ ਕੰਮ ਕਰਾਂਗੇ। ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਾ ਮੋਰਗਨ ਓਰਤਾਗਸ ਨੇ ਕਿਹਾ, ''ਮੈਂ ਅਮਰੀਕਾ ਦੇ ਨਜ਼ਰੀਏ ਤੋਂ ਕਹਾਂਗੀ ਕਿ ਸਾਨੂੰ ਭਾਰਤੀ ਚੋਣ ਪ੍ਰਕਿਰਿਆ ਦੀ ਈਮਾਨਦਾਰੀ ਅਤੇ ਨਿਰਪੱਖਤਾ 'ਤੇ ਪੂਰਾ ਭਰੋਸਾ ਹੈ ਅਤੇ ਚਾਹੇ ਕੋਈ ਵੀ ਜਿੱਤੇ ਜਾਂ ਨਤੀਜੇ ਜੋ ਵੀ ਹੋਣ, ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਾਂਗੇ।''
ਅਮਰੀਕਾ, ਭਾਰਤੀ ਚੋਣ ਵਿਭਾਗ ਦੀ ਨਿਰਪੱਖਤਾ ਅਤੇ ਸੁਤੰਤਰ ਸਾਖ ਦੇ ਕਾਰਨ ਹੀ ਭਾਰਤ 'ਚ ਆਪਣੇ ਸੁਪਰਵਾਈਜ਼ਰ ਨਹੀਂ ਭੇਜਦਾ। ਓਰਤਾਗਸ ਨੇ ਕਿਹਾ, ''ਸਾਡੇ ਭਾਰਤ ਸਰਕਾਰ ਨਾਲ ਬਹੁਤ ਮਜ਼ਬੂਤ ਸਬੰਧ ਹਨ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਈ ਵਾਰ ਕਿਹਾ ਕਿ ਅਸੀਂ ਭਾਰਤ ਦੇ ਸੱਚੇ ਰਣਨੀਤਕ ਸਹਿਭਾਗੀ ਹਾਂ।'' ਉਨ੍ਹਾਂ ਨੇ ਇੰਨੀ ਵੱਡੀ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਕਰਾਉਣ ਲਈ ਭਾਰਤ ਚੋਣ ਕਮਿਸ਼ਨ ਦੀ ਸਿਫਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੀ ਚੋਣ ਪ੍ਰਕਿਰਿਆ ਇਤਿਹਾਸ 'ਚ ਸਭ ਤੋਂ ਵੱਡੀ ਲੋਕਤੰਤਰੀ ਪ੍ਰਕਿਰਿਆ ਹੈ।
ਇਟਲੀ 'ਚ ਸੈਲਾਨੀ ਬੱਸ ਹੋਈ ਹਾਦਸਾਗ੍ਰਸਤ, ਇਕ ਦੀ ਮੌਤ ਤੇ 37 ਜ਼ਖਮੀ
NEXT STORY