ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਰੀ ਤੋਂ ਬਚਣ ਲਈ ਮਾਸਕ ਪਾਉਣਾ ਲਾਜਮੀ ਦੱਸਿਆ ਗਿਆ ਹੈ। ਦੁਨੀਆ ਭਰ ਵਿਚ ਲੋਕ ਕਈ ਤਰ੍ਹਾਂ ਦੇ ਮਾਸਕ ਦੀ ਵਰਤੋਂ ਕਰ ਰਹੇ ਹਨ। ਇਸ ਦੌਰਾਨ ਅਮਰੀਕਾ ਦੀ ਕੈਰੋਲੀਨਾ ਦੇ ਡਿਊਕ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 14 ਤਰ੍ਹਾਂ ਦੇ ਮਾਸਕ ਦੀ ਜਾਂਚ ਕੀਤੀ ਹੈ। ਵਿਗਿਆਨੀਆਂ ਨੇ ਜਾਂਚ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜਾ ਮਾਸਕ ਕੋਰੋਨਾਵਇਰਸ ਨਾਲ ਲੜਨ ਵਿਚ ਸਭ ਤੋਂ ਵੱਧ ਸੁਰੱਖਿਆ ਦੇ ਸਕਦਾ ਹੈ ਅਤੇ ਕਿਹੜਾ ਮਾਸਕ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇੱਥੇ ਦੱਸ ਦਈਏ ਕਿ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਕੋਰੋਨਾ ਦਾ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਤਕਰੀਬਨ ਹਰ ਉਮਰ ਵਰਗ ਦੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਸਕਾਈ ਨਿਊਜ਼ ਵਿਚ ਛਪੀ ਰਿਪੋਰਟ ਦੇ ਮੁਤਾਬਕ, ਸਾਰੇ ਤਰ੍ਹਾਂ ਦੇ ਮਾਸਕ ਛੂਤਕਾਰੀ ਵਾਇਰਸ ਤੋਂ ਬਰਾਬਰ ਸੁਰੱਖਿਆ ਨਹੀਂ ਦਿੰਦੇ। ਭਾਵੇਂਕਿ ਜਾਂਚ ਵਿਚ ਪਾਇਆ ਗਿਆ ਕਿ ਬਿਨਾਂ ਵਾਲਵ ਵਾਲੇ N95 ਮਾਸਕ ਸਭ ਤੋਂ ਬਿਹਤਰ ਸੁਰੱਖਿਆ ਦਿੰਦੇ ਹਨ। ਇਸ ਦੇ ਬਾਅਦ ਤਿੰਨ ਪਰਤ ਵਾਲੇ ਸਰਜੀਕਲ ਮਾਸਕ ਅਤੇ ਘਰ ਵਿਚ ਬਣਾਏ ਗਏ ਕਾਟਨ ਦੇ ਮਾਸਕ ਵੀ ਸੁਰੱਖਿਆ ਕਰਦੇ ਹਨ। ਭਾਵੇਂਕਿ ਰੂਮਾਲ ਨਾਲ ਬਣੇ ਮਾਸਕ ਅਤੇ ਬੁਣੇ ਗਏ ਮਾਸਕ ਬਹੁਤ ਘੱਟ ਸੁਰੱਖਿਆ ਪ੍ਰਦਾਨ ਕਰਦੇ ਹਨ।
ਉੱਥੇ ਵਿਗਿਆਨੀਆਂ ਨੇ Neck fleeces ਜਿਹੇ ਮਾਸਕ ਨੂੰ ਸਭ ਤੋਂ ਬੁਰਾ ਦੱਸਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ Neck fleeces ਵੱਡੇ ਡ੍ਰੋਪਲੇਟਸ ਨੂੰ ਛੋਟੇ-ਛੋਟੇ ਡ੍ਰੋਪਲੇਟਸ ਵਿਚ ਬਦਲ ਦਿੰਦੇ ਹਨ, ਜਿਸ ਦੇ ਕਾਰਨ ਇਸ ਮਾਸਕ ਨੂੰ ਪਾਉਣ ਨਾਲ ਖਤਰਾ ਵੱਧ ਜਾਂਦਾ ਹੈ। ਸਾਈਂਸ ਐਡਵਾਂਸਜ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਵਿਗਿਆਨੀਆਂ ਨੇ ਦੱਸਿਆ ਹੈ ਕਿ ਉਹਨਾਂ ਨੇ ਹੇਠ ਲਿਖੇ ਮਾਸਕਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੀਆਂ ਉੱਤਰੀ ਖੇਤਰ ਦੀਆਂ ਸਰਹੱਦਾਂ 18 ਮਹੀਨਿਆ ਲਈ ਬੰਦ
1. ਤਿੰਨ ਪਰਤ ਵਾਲੇ ਸਰਜੀਕਲ ਮਾਸਕ, 2. ਵਾਲਵ ਵਾਲੇ N95 ਮਾਸਕ (ਸੁਰੱਖਿਅਤ ਨਹੀਂ), 3. ਹੱਥ ਨਾਲ ਬੁਣੇ ਮਾਸਕ (ਸੁਰੱਖਿਅਤ ਨਹੀਂ), 4. ਦੇ ਪਰਤ ਵਾਲੇ ਪਾਲੀਪ੍ਰੋਪਾਇਲੀਨ ਐਪ੍ਰਨ ਮਾਸਕ, 5. ਕਾਟਨ-ਪਾਲੀਪ੍ਰੋਪਲਾਈਨ ਨਾਲ ਬਣਿਆ ਮਾਸਕ, 6. ਦੋ ਪਰਤ ਵਾਲੇ ਕੌਟਨ ਪਲੀਟੇਡ ਮਾਸਕ, 7. ਇਕ ਪਰਤ ਵਾਲਾ ਮੈਕਸੀਮਾ ਏ.ਟੀ. ਮਾਸਕ, 8. ਦੇ ਪਰਤ ਵਾਲੇ ਓਲਸਨ ਸਟਾਈਲ ਮਾਸਕ, 9. ਇਕ ਪਰਤ ਵਾਲਾ ਕਾਟਨ ਪਲੀਟੇਡ ਮਾਸਕ, 10. Gaiter type neck fleece (ਸੁਰੱਖਿਅਤ ਨਹੀਂ), 11. Double-layer bandana (ਸੁਰੱਖਿਅਤ ਨਹੀਂ), 12. ਬਿਨਾਂ ਵਾਲਵ ਵਾਲੇ N95 ਮਾਸਕ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਹੱਥ ਨਾਲ ਬੁਣੇ ਮਾਸਕ ਅਤੇ ਰੂਮਾਲ ਨੂੰ ਮੋੜ ਕੇ ਬਣਾਏ ਗਏ ਮਾਸਕ ਭਾਵੇਂ ਫੈਸ਼ਨ ਦੇ ਤੌਰ 'ਤੇ ਚੰਗੇ ਦਿਸਦੇ ਹਨ ਪਰ ਇਹਨਾਂ ਦਾ ਪ੍ਰਦਰਸਨ ਕਾਫੀ ਖਰਾਬ ਰਿਹਾ। ਇਸ ਦੇ ਨਾਲ ਹੀ ਵਿਗਿਆਨੀਆਂ ਨੇ Neck fleeces ਮਾਸਕ ਨੂੰ ਸਭ ਤੋਂ ਖ਼ਤਰਨਾਕ ਦੱਸਿਆ, ਜਿਸ ਨਾਲ ਇਨਫੈਕਸ਼ਨ ਫੈਲ ਵੀ ਸਕਦਾ ਹੈ। ਅਧਿਐਨ ਦੇ ਸਹਿ-ਲੇਖਕ ਡਾਕਟਰ ਮਾਰਟੀਨ ਫਿਸ਼ਰ ਨੇ ਕਿਹਾ ਕਿ ਸਾਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਜਦੋਂ ਅਸੀਂ ਬਿਨਾਂ ਮਾਸਕ ਦੇ ਡ੍ਰੋਪਲੇਟਸ ਦੀ ਜਾਂਚ ਕੀਤੀ ਤਾਂ ਉਹ ਘੱਟ ਸਨ ਪਰ Neck fleeces ਪਾਉਣ ਦੇ ਬਾਅਦ ਜਾਂਚ ਕਰਨ 'ਤੇ ਅਸੀਂ ਪਾਇਆ ਕਿ ਡ੍ਰੋਪਲੇਟਸ ਦੀ ਗਿਣਤੀ ਵੱਧ ਗਈ। ਇਸ ਦਾ ਮਤਲਬ ਇਹ ਹੋਇਆ ਕਿ Neck fleeces ਮਾਸਕ ਖਤਰਾ ਵਧਾ ਦਿੰਦੇ ਹਨ।
ਡੋਂਗਸ਼ਾ ਟਾਪੂ 'ਤੇ ਤਾਈਵਾਨ ਨੇ ਭੇਜੇ ਹੋਰ ਸਮੁੰਦਰੀ ਫੌਜੀ, ਚੀਨ ਨਾਲ ਤਣਾਅ ਵਧਣ ਦਾ ਖਦਸ਼ਾ
NEXT STORY