ਵਾਸ਼ਿੰਗਟਨ, (ਏਜੰਸੀ)-ਅਮਰੀਕਾ ਦੇ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਇਕ ਮਾਲ ਗੋਦਾਮ ਤੋਂ ਭਾਰਤ ਭੇਜੀ ਜਾ ਰਹੀ 22.35 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਖੇਪ ਦੀ ਅਨੁਮਾਨਿਤ ਕੀਮਤ ਕਰੀਬ 15 ਲੱਖ ਅਮਰੀਕੀ ਡਾਲਰ ਹੈ। ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ (ਸੀ.ਬੀ.ਪੀ.) ਨੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਡੋਮਿਨਿਕਨ ਗਣਰਾਜ ਤੋਂ ਭਾਰਤ ਭੇਜਿਆ ਜਾ ਰਿਹਾ ਸੀ। ਸਮੱਗਲਰਾਂ ਨੇ ਇਸ ਨੂੰ ਮਿਊਜ਼ਿਕ ਇੰਸਟਰੂਮੈਂਟਸ ਵਜੋਂ ਐਲਾਨੇ ਗਏ ਪਾਰਸਲ ਵਿਚ ਸਪੀਕਰਾਂ ਅਤੇ ਐਂਪਲੀਫਾਇਰ ਦੇ ਅੰਦਰ ਬੇਹੱਦ ਸਾਵਧਾਨੀ ਨਾਲ ਲੁਕਾਇਆ ਹੋਇਆ ਸੀ।
ਸੀ.ਬੀ.ਪੀ. ਅਨੁਸਾਰ ਇਹ ਕਾਰਵਾਈ ‘ਆਪ੍ਰੇਸ਼ਨ ਸਟ੍ਰਾਈਕਰ ਸ਼ੀਲਡ’ ਤਹਿਤ ਕੀਤੀ ਗਈ। ਇਹ ਖ਼ਾਸ ਮੁਹਿੰਮ ਫੀਫਾ ਵਿਸ਼ਵ ਕੱਪ ਦੌਰਾਨ ਅੰਤਰਰਾਸ਼ਟਰੀ ਨਸ਼ਾ ਸਮੱਗਲਿੰਗ ’ਤੇ ਨੱਥ ਪਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ। ਜਾਂਚ ਦੌਰਾਨ ਅਧਿਕਾਰੀਆਂ ਨੂੰ 4 ਸਪੀਕਰਾਂ ਅਤੇ 2 ਐਂਪਲੀਫਾਇਰਾਂ ਦੇ ਅੰਦਰ ਲੁਕਾਏ ਗਏ ਚਿੱਟੇ ਪਾਊਡਰ ਦੇ 8 ਪਾਊਚ ਅਤੇ 4 ਪੈਕਟ ਮਿਲੇ। ਮੌਕੇ ’ਤੇ ਕੀਤੀ ਗਈ ਜਾਂਚ ਵਿਚ ਪੁਸ਼ਟੀ ਹੋਈ ਕਿ ਇਹ ਪਦਾਰਥ ਕੋਕੀਨ ਹਾਈਡ੍ਰੋਕਲੋਰਾਈਡ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਨੂੰ ਯੂਰੇਨੀਅਮ ਦੇਵੇਗਾ ਆਸਟ੍ਰੇਲੀਆ, ਦੋਵਾਂ ਦੇਸ਼ਾਂ ਨੇ 18 ਸਮਝੌਤਿਆਂ ’ਤੇ ਕੀਤੇ ਦਸਤਖ਼ਤ
NEXT STORY