ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਐਤਵਾਰ ਨੂੰ ਆਖਿਆ ਕਿ ਅਮਰੀਕਾ ਪੂਰੀਆਂ ਸ਼ਰਤਾਂ ਦੇ ਬਿਨਾਂ ਈਰਾਨ ਨਾਲ ਗੱਲਬਾਤ ਕਰਨ ਦਾ ਇਛੁੱਕ ਹੈ। ਹਾਲਾਂਕਿ ਉਨ੍ਹਾਂ ਨੇ ਜ਼ੋਰ ਦਿੰਦੇ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨ ਦੀਆਂ ਹਾਨੀਕਾਰਕ ਗਤੀਵਿਧੀਆਂ 'ਤੇ ਲਗਾਮ ਲਾਉਣ ਲਈ ਕੰਮ ਕਰਦਾ ਰਹੇਗਾ।
ਪੋਂਪੀਓ ਨੇ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀ ਇਗਨਾਜ਼ੀਓ ਕੈਸਿਮ ਨਾਲ ਸਵਿਟਜ਼ਰਲੈਂਡ 'ਚ ਚੱਲ ਰਹੇ ਸੰਯੁਕਤ ਸੰਮੇਲਨ 'ਚ ਆਖਿਆ ਕਿ ਅਸੀਂ ਬਿਨਾਂ ਪੂਰੀਆਂ ਸ਼ਰਤਾਂ ਦੇ ਗੱਲਬਾਤ ਕਰਨ ਲਈ ਤਿਆਰ ਹਾਂ। ਅਸੀਂ ਉਨ੍ਹਾਂ ਦੇ ਨਾਲ ਬੈਠਕ ਕਰਨ ਲਈ ਤਿਆਰ ਹਾਂ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਇਸਲਾਮੀ ਗਣਰਾਜ, ਕ੍ਰਾਂਤੀਕਾਰੀ ਤਾਕਤਾਂ ਦੀਆਂ ਹਾਨੀਕਾਰਕ ਗਤੀਵਿਧੀਆਂ ਨੂੰ ਰੋਕਣ ਲਈ ਅਮਰੀਕਾ ਆਪਣੇ ਯਤਨ ਜਾਰੀ ਰਖੇਗਾ।
ਸੀਰੀਆ 'ਚ ਇਜ਼ਰਾਇਲੀ ਹਮਲੇ 'ਚ 10 ਲੋਕਾਂ ਦੀ ਮੌਤ
NEXT STORY