ਲਾਸ ਏਂਜਲਸ — ਸਮਾਰਟਫੋਨ ਅਤੇ ਹੋਰ ਡਿਜੀਟਲ ਯੰਤਰਾਂ ਦੀ ਵੱਧ ਵਰਤੋਂ ਕਰਨ ਵਾਲੇ ਨੌਜਵਾਨਾਂ ਵਿਚ ਸਰਗਰਮੀ ਦੀ ਕਮੀ ਸਬੰਧੀ ਬੀਮਾਰੀ (ਏ. ਡੀ. ਐੱਚ. ਡੀ.) ਵਿਕਸਤ ਹੋਣ ਦਾ ਖਤਰਾ ਵੱਧ ਹੁੰਦਾ ਹੈ। ਏ. ਡੀ. ਐੱਚ. ਡੀ. ਇਕ ਮਾਨਸਿਕ ਬੀਮਾਰੀ ਹੈ, ਜਿਸ ਵਿਚ ਧਿਆਨ ਦੀ ਘਾਟ, ਗੈਰ-ਸਰਗਰਮ ਵਰਤਾਓ ਅਤੇ ਲਾਲਸਾ ਦੇਖਣ ਨੂੰ ਮਿਲਦੀ ਹੈ ਜੋ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਜਨਰਲ ਆਫ ਅਮਰੀਕਨ ਮੈਡੀਕਲ ਐਸੋਸੀਏਸ਼ਨ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਸੋਸ਼ਲ ਮੀਡੀਆ, ਸਟ੍ਰੀਮਿੰਗ ਵੀਡੀਓ, ਟੈਕਸਟ ਮੈਸੇਜਿੰਗ, ਸੰਗੀਤ ਅਤੇ ਆਨਲਾਈਨ ਚੈਟਰੂਮ ਸਮੇਤ ਡਿਜੀਟਲ ਮਾਧਿਅਮਾਂ ਦੀ ਵਰਤੋਂ ਨਾਲ ਨਵੀਂ ਪੀੜ੍ਹੀ ਦੇ ਮਾਨਸਿਕ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ 'ਤੇ ਧਿਆਨ ਦਿੱਤਾ ਗਿਆ ਹੈ।
ਧਰਤੀ ਦੇ ਇਤਿਹਾਸ ਨਾਲ ਜੁੜਿਆ ਮੇਘਾਲਿਆ ਯੁੱਗ ਦਾ ਅਧਿਆਏ
NEXT STORY