ਨਿਊਯਾਰਕ (ਭਾਸ਼ਾ) : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੱਗੀ ਯਾਤਰਾ ਪਾਬੰਦੀਆਂ ਕਾਰਨ ਅਮਰੀਕਾ ਵਿਚ ਫਸੇ 300 ਤੋਂ ਜ਼ਿਆਦਾ ਭਾਰਤੀ ਨਾਗਰਿਕ ਨਿਊਯਾਰਕ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਆਪਣੇ ਦੇਸ਼ ਰਵਾਨਾ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦਾ ਜਹਾਜ਼ 25 ਮਈ ਨੂੰ 329 ਮੁਸਾਫਰਾਂ ਨੂੰ ਲੈ ਕੇ ਇੱਥੋਂ ਦੇ ਜੇ. ਐੱਫ. ਕੇ. ਕੌਮਾਂਤਰੀ ਹਵਾਈਅੱਡੇ ਤੋਂ ਬੈਂਗਲੁਰੂ ਲਈ ਰਵਾਨਾ ਹੋਇਆ। ਇਸ ਵਿਚ 2 ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਸੰਦੀਪ ਚੱਕਰਵਰਤੀ ਅਤੇ ਡਿਪਟੀ ਕੌਂਸਲ ਜਨਰਲ ਸ਼ਤਰੂਘਨ ਸਿੰਨ੍ਹਾ ਮੌਜੂਦ ਸਨ।
ਅਮਰੀਕਾ ਤੋਂ ਭਾਰਤ ਦੇ ਹੋਰ ਹਿੱਸਿਆਂ ਲਈ ਏਅਰ ਇੰਡੀਆ ਦੀਆਂ ਵਿਸ਼ੇਸ਼ ਉਡਾਣਾਂ ਦਾ ਦੂਜਾ ਪੜਾਅ 19 ਮਈ ਤੋਂ ਸ਼ੁਰੂ ਹੋਇਆ ਅਤੇ 29 ਮਈ ਤੱਕ ਚੱਲੇਗਾ। ਪਹਿਲੇ ਪੜਾਅ ਵਿਚ ਏਅਰ ਇੰਡੀਆ ਨੇ ਅਮਰੀਕਾ ਤੋਂ ਭਾਰਤ ਲਈ 9 ਤੋਂ 15 ਮਈ ਤੱਕ ਵਿਸ਼ੇਸ਼ ਉਡਾਣਾਂ ਸੰਚਾਲਿਤ ਕੀਤੀਆਂ ਸਨ। ਦੂਜੇ ਪੜਾਅ ਤਹਿਤ 2 ਜਹਾਜ਼ ਨਿਊਯਾਰਕ ਤੋਂ ਦਿੱਲੀ, ਚੰਡੀਗੜ੍ਹ ਅਤੇ ਬੈਂਗਲੁਰੂ ਲਈ ਉਡਾਣ ਭਰਨਗੇ, ਸੈਨ ਫ੍ਰਾਂਸਿਸਕੋ ਤੋਂ 2 ਜਹਾਜ਼ ਬੈਂਗਲੁਰੂ, ਹੈਦਰਾਬਾਦ, ਕੌਚੀ ਅਤੇ ਅਹਿਮਦਾਬਾਦ ਲਈ, 1 ਵਾਸ਼ਿੰਗਟਨ ਤੋਂ ਬੈਂਗਲੁਰੂ ਅਤੇ ਅਹਿਮਦਾਬਾਦ ਲਈ ਅਤੇ 2 ਸ਼ਿਕਾਗੋ ਤੋਂ ਦਿੱਲੀ, ਭੁਵਨੇਸ਼ਵਰ, ਅਹਿਮਦਾਬਾਦ ਅਤੇ ਹੈਦਰਾਬਾਦ ਲਈ ਉਡਾਣ ਭਰਨਗੇ। ਧਿਆਨਦੇਣ ਯੋਗ ਹੈ ਕਿ ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਆਪਣੇ ਦੇਸ਼ ਲਿਆਉਣ ਲਈ 7 ਮਈ ਤੋਂ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਹੈ।
ਪਾਕਿ 'ਚ ਪੀੜਤਾਂ ਦੀ ਗਿਣਤੀ 57 ਹਜ਼ਾਰ ਦੇ ਪਾਰ, ਕਈ ਦੇਸ਼ਾਂ ਨੇ ਕੀਤੀ ਮਦਦ ਦੀ ਪੇਸ਼ਕਸ਼
NEXT STORY