ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਵਿੱਚ ਪੰਜਾਬੀਆਂ ਨੇ ਮਿਹਨਤਾਂ ਕਰਕੇ ਵੱਡੀਆ ਮੱਲਾਂ ਮਾਰੀਆਂ ਹਨ। ਇਸੇ ਤਰ੍ਹਾਂ ਇਟਲੀ ਦੇ ਲਗੁਰੀਆ ਸਟੇਟ ਵਿੱਚ ਪੈਂਦੇ ਜੇਨੋਆ ਸ਼ਹਿਰ ਨਾਲ ਸੰਬੰਧਤ ਪੰਜਾਬਣ ਵਰਿੰਦਰ ਕੌਰ ਨੇ ਜੇਨੋਆ ਯੂਨੀਵਰਸਿਟੀ ਤੋਂ 93 ਫ਼ੀਸਦੀ ਨਾਲ ਅਰਥ ਸ਼ਾਸ਼ਤਰ ਅਤੇ ਵਪਾਰ (ਡਿਪਾਰਟਮੈਂਟ ਆਫ ਇਕਨਾਮਿਕਸ ਐਂਡ ਬਿਜਨੈੱਸ) ਦੀ ਡਿਗਰੀ ਪ੍ਰਾਪਤ ਕਰਕੇ ਦੇਸ਼, ਸਿੱਖ ਕੌਮ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਲਾਪਤਾ ਹੋਈ 28 ਸਾਲਾ ਪੰਜਾਬਣ, ਚਿੰਤਾ 'ਚ ਪਏ ਮਾਪੇ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਪੰਜਾਬ ਦੇ ਮਾਡਲ ਟਾਊਨ (ਤਲਵਾੜਾ) ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਤ ਵਰਿੰਦਰ ਕੌਰ ਦੇ ਮਾਪਿਆਂ ਬਲਵਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ 27 ਸਾਲਾ ਧੀ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਗੇ ਰਹੀ ਹੈ। ਉਸਨੇ ਅਰਥ ਸ਼ਾਸ਼ਤਰ ਅਤੇ ਬਿਜਨੈੱਸ ਵਿੱਚ ਜੇਨੋਆ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਵਾਲੀ ਪਹਿਲੀ ਸਿੱਖ ਕੁੜੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਟਲੀ ਭਰ ਵਿੱਚ ਵੱਸਦੇ ਸਾਕ-ਸਨੇਹੀਆਂ ਵਲੋਂ ਵਰਿੰਦਰ ਕੌਰ ਅਤੇ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ।
ਇਹ ਵੀ ਪੜ੍ਹੋ: ਕੈਨੇਡਾ ਨਾਲ ਮੁੱਖ ਮੁੱਦਾ ਇਹੀ ਹੈ ਕਿ ਉਥੇ ਅੱਤਵਾਦੀਆਂ ਨੂੰ ਪਨਾਹ ਮਿਲੀ, ਸਾਡੇ ਡਿਪਲੋਮੈਟਾਂ ਨੂੰ ਧਮਕਾਇਆ ਗਿਆ: ਜੈਸ਼ੰਕਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ 'ਚ ਮਨਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਆਗਮਨ ਪੁਰਬ
NEXT STORY