ਰੋਮ (ਬਿਊਰੋ): ਦੁਨੀਆ ਭਰ ਵਿਚ ਯੌਨ ਸ਼ੋਸ਼ਣ ਦਾ ਮਾਮਲਾ ਚਿੰਤਾ ਦਾ ਵਿਸ਼ਾ ਹੈ। ਬਾਲਗਾਂ ਦਾ ਯੌਨ ਸ਼ੋਸ਼ਣ ਧਾਰਮਿਕ ਥਾਵਾਂ 'ਤੇ ਹੋਣ ਸੰਬੰਧੀ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਸ ਦੌਰਾਨ ਪੋਪ ਫ੍ਰਾਂਸਿਸ ਨੇ ਬਾਲਗਾਂ ਦੇ ਯੌਨ ਸ਼ੋਸ਼ਣ ਨੂੰ ਵੀ ਅਪਰਾਧ ਦੇ ਦਾਇਰੇ ਵਿਚ ਰੱਖਣ ਲਈ ਚਰਚ ਕਾਨੂੰਨ ਵਿਚ ਮਹੱਤਵਪੂਰਨ ਸੋਧ ਕੀਤੀ ਹੈ। ਪੋਪ ਦਾ ਮੰਨਣਾ ਹੈ ਕਿ ਪਾਦਰੀ ਅਤੇ ਸ਼ਕਤੀਸ਼ਾਲੀ ਲੋਕ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਬੱਚਿਆਂ ਦਾ ਹੀ ਨਹੀਂ ਸਗੋਂ ਵੱਡਿਆਂ ਦਾ ਵੀ ਸ਼ੋਸ਼ਣ ਕਰ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਸਰਵੇ 'ਚ ਖੁਲਾਸਾ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਘਟੀ ਲੋਕਪ੍ਰਿਅਤਾ
14 ਸਾਲ ਦੇ ਅਧਿਐਨ ਮਗਰੋਂ ਕੀਤੀ ਗਈ ਵਿਵਸਥਾ
ਵੈਟੀਕਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਪੋਪ ਨੇ 'ਕੋਡ ਆਫ ਕੈਨਨ ਲਾਅ' ਵਿਚ ਤਬਦੀਲੀ ਕੀਤੀ ਹੈ। ਇਹ ਵਿਵਸਥਾਵਾਂ 14 ਸਾਲ ਦੇ ਅਧਿਐਨ ਦੇ ਬਾਅਦ ਜਾਰੀ ਕੀਤੀਆਂ ਗਈਆਂ ਹਨ ਜੋ ਇਸ ਸਾਲ 8 ਦਸੰਬਰ ਤੋਂ ਲਾਗੂ ਹੋਣਗੀਆਂ। ਨਵੇਂ ਚਰਚ ਕਾਨੂੰਨ ਵਿਚ ਇਸ ਗੱਲ਼ ਨੂੰ ਖਾਸ ਤੌਰ 'ਤੇ ਮੰਨਿਆ ਗਿਆ ਹੈ ਕਿ ਯੌਨ ਸ਼ੋਸ਼ਣ ਲਈ ਤਾਕਤਵਰ ਅਹੁਦਿਆਂ 'ਤੇ ਬੈਠੇ ਲੋਕ ਵੱਡਾ ਕਾਰਨ ਹਨ। ਲਿਹਾਜਾ ਆਪਣੇ ਅਹੁਦੇ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਵਾਲੇ ਪਾਦਰੀਆਂ ਅਤੇ ਹੋਰ ਸ਼ਕਤੀਸ਼ਾਲੀ ਲੋਕਾਂ ਨੂੰ ਹੁਣ ਉਸ ਲਈ ਸਜ਼ਾ ਭੁਗਤਣੀ ਪਵੇਗੀ। ਪਾਦਰੀਆਂ ਤੋਂ ਉਹਨਾਂ ਦਾ ਅਹੁਦਾ ਤੱਕ ਖੋਹਿਆ ਜਾ ਸਕਦਾ ਹੈ। ਚਰਚ ਦੇ ਦਫਤਰ ਵਿਚ ਮੌਜੂਦ ਹੋਰ ਨੇਤਾ ਅਤੇ ਧਾਰਮਿਕ ਅੰਦੋਲਨਾਂ ਨਾਲ ਜੁੜੇ ਲੋਕਾਂ ਨੂੰ ਵੀ ਸਜ਼ਾ ਮਿਲੇਗੀ। ਸੋਧ ਨੂੰ ਲੈ ਕੇ ਪੋਪ ਨੇ ਆਸ ਜਤਾਈ ਹੈ ਕਿ ਲੋੜ ਪੈਣ 'ਤੇ ਦਇਆ ਨਾਲ ਲਾਗੂ ਹੋਣਗੇ।
ਨੋਟ- ਪੋਪ ਨੇ ਬਦਲਿਆ 'ਚਰਚ ਕਾਨੂੰਨ', ਯੌਨ ਸ਼ੋਸ਼ਣ ਕਰਨ ਵਾਲੇ ਪਾਦਰੀਆਂ ਦਾ ਖ਼ਤਮ ਹੋਵੇਗਾ ਅਹੁਦਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉਪਲੱਬਧੀ: ਯੂ.ਐੱਨ. ਇਕਨੋਮਿਕ ਐਂਡ ਸੋਸ਼ਲ ਕੌਂਸਲ ’ਚ 2022-24 ਤੱਕ ਲਈ ਚੁਣਿਆ ਗਿਆ ਭਾਰਤ
NEXT STORY