ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਵਿਚ ਵੇਨਜ਼ੁਏਲਾ ਦੀ ਨੁਮਾਇੰਦਗੀ ਕਰਨ ਵਾਲੇ ਇਕ ਸੀਨੀਅਰ ਡਿਪਲੋਮੈਟ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਸਰਕਾਰ ਵਿਰੁੱਧ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਦਮਨ ਦੇ ਵਿਰੋਧ ਵਿਚ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਿਸ਼ਨ ਵਿਚ ਇਕ ਮੰਤਰੀ ਦੇ ਕਾਊਂਸਲਰ ਇਸਾਯਸ ਮਦੀਨਾ ਨੇ ਕਲ ਜਾਰੀ ਇਕ ਵੀਡੀਓ ਵਿਚ ਕਿਹਾ,'' ਉਹ ਅਧਿਕਾਰਾਂ ਦੀ ਉਲੰਘਣਾ ਕਾਰਨ ਵਿਸ਼ਵ ਸੰਗਠਨ ਵਿਚ ਸਰਕਾਰ ਦੀ ਹੁਣ ਹੋਰ ਨੁਮਾਇੰਦਗੀ ਨਹੀਂ ਕਰ ਸਕਦੇ।''
ਸਯੁੰਕਤ ਰਾਸ਼ਟਰ ਵਿਚ ਬਣਾਏ ਗਏ ਇਸ ਵੀਡੀਓ ਵਿਚ ਮਦੀਨਾ ਨੇ ਕਿਹਾ,'' ਮੈਂ ਹੁਣ ਉਸ ਸਰਕਾਰ ਦਾ ਹਿੱਸਾ ਨਹੀਂ ਬਣ ਸਕਦਾ ਜੋ ਰਣਨੀਤਕ ਤਰੀਕੇ ਨਾਲ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰ ਰਹੀ ਹੈ, ਜੋ ਇਜ਼ਹਾਰ ਕਰਨ ਦੇ ਸੰਵਿਧਾਨਿਕ ਅਧਿਕਾਰ ਦਾ ਸਨਮਾਨ ਨਹੀਂ ਕਰ ਰਹੀ ਹੈ।'' ਵੇਨਜ਼ੁਏਲਾ ਦੇ ਰਾਜਦੂਤ ਨੇ ਟਵੀਟ ਕੀਤਾ ਹੈ ਕਿ ਉਹ ਇਸ ਇਸਾਯਸ ਮਦੀਨਾ ਦੇ ਵਿਹਾਰ ਦੀ ਨਿੰਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਤੋਂ ਹਟਾ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਇਸ ਟਿੱਪਣੀ ਲਈ ਤੁਰੰਤ ਉਪਲਬਧ ਨਹੀਂ ਸਨ।
ਚੀਨ ਦੇ ਹਾਂਗਝੁ ਵਿਚ ਵਿਸਫੋਟ ਨਾਲ 2 ਲੋਕਾਂ ਦੀ ਮੌਤ, 55 ਜ਼ਖਮੀ
NEXT STORY