ਕਾਰਾਕਸ : ਸਾਊਥ ਅਮਰੀਕਾ ਮਹਾਦੀਪ ਦਾ ਦੇਸ਼ ਵੈਨੇਜ਼ੁਏਲਾ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ 10 ਲੱਖ ਦਾ ਨੋਟ ਜਾਰੀ ਕੀਤਾ ਹੈ। ਦਰਅਸਲ ਭਿਆਨਕ ਆਰਥਿਕ ਸੰਕਟ ਕਾਰਨ ਵੈਨੇਜ਼ੁਏਲਾ ਨੂੰ ਅਜਿਹਾ ਕਰਨਾ ਪਿਆ। ਵੈਨੇਜੁਏਲਾ ਨੇ ਸ਼ਨੀਵਾਰ ਨੂੰ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ 10 ਲੱਖ ਬੋਲੀਵਰ ਦਾ ਨਵਾਂ ਨੋਟ ਜਾਰੀ ਕੀਤਾ। 10 ਲੱਖ ਬੋਲੀਵਰ ਦੀ ਕੀਮਤ ਅੱਧਾ ਅਮਰੀਕੀ ਡਾਲਰ ਯਾਨੀ ਕਿ ਭਾਰਤੀ ਰੁਪਏ ਮੁਤਾਬਕ ਸਿਰਫ 36 ਰੁਪਏ ਹੈ। ਜੇਕਰ ਦੇਖਿਆ ਜਾਵੇ ਤਾਂ ਇੰਨੇ ਰੁਪਏ ਵਿਚ ਅੱਜ ਦੇ ਸਮੇਂ ਵਿਚ ਭਾਰਤ ਵਿਚ ਅੱਧਾ ਲੀਟਰ ਪੈਟਰੋਲ ਵੀ ਨਹੀਂ ਮਿਲੇਗਾ।
ਇਹ ਵੀ ਪੜ੍ਹੋ: ਵਿਸ਼ਵ ਯੁੱਧ ’ਚ ਲੜੇ ਭਾਰਤੀਆਂ ਦੇ ਸਨਮਾਨ ’ਚ ਬਣ ਰਹੀ ਯਾਦਗਾਰ ’ਚ ਲੱਗੇਗੀ ਸਿੱਖ ਪਾਇਲਟ ਦੀ ਮੂਰਤੀ
ਅਗਲੇ ਹਫ਼ਤੇ 2 ਲੱਖ ਅਤੇ 5 ਲੱਖ ਦੇ ਨੋਟ ਹੋਣਗੇ ਜਾਰੀ
ਵੈਨੇਜ਼ੁਏਲਾ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਨੂੰ ਦੇਖਦੇ ਹੋਏ ਇੰਨੇ ਵੱਡੇ ਕਰੰਸੀ ਨੋਟ ਨੂੰ ਜਾਰੀ ਕਰਨਾ ਪਿਆ ਹੈ। ਅਗਲੇ ਹਫ਼ਤੇ ਵਿਚ 2 ਲੱਖ ਬੋਲੀਵਰ ਅਤੇ 5 ਲੱਖ ਬੋਲੀਵਰ ਦੇ ਨੋਟ ਵੀ ਜਾਰੀ ਕੀਤੇ ਜਾਣਗੇ। ਮੌਜੂਦਾ ਸਮੇਂ ਵਿਚ ਵੈਨੇਜ਼ੁਏਲਾ 10 ਹਜ਼ਾਰ, 20 ਹਜ਼ਾਰ ਅਤੇ 50 ਹਜ਼ਾਰ ਬੋਲੀਵਰ ਦੇ ਨੋਟ ਪ੍ਰਚਲਨ ਵਿਚ ਹੈ। ਵੈਨੇਜ਼ੁਏਲਾ ਵਿਚ ਭਾਰਤ ਦੇ 1 ਰੁਪਏ ਦੀ ਕੀਮਤ 25584.66 ਬੋਲੀਵਰ ਹੈ।
ਇਹ ਵੀ ਪੜ੍ਹੋ: ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦੀ ਹੈਲੀਕਾਪਟਰ ਹਾਦਸੇ ’ਚ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਤਖ਼ਤਾਪਲਟ ਦੇ ਵਿਰੋਧ 'ਚ ਆਸਟ੍ਰੇਲੀਆ ਨੇ ਮਿਆਂਮਾਰ ਨਾਲ ਖ਼ਤਮ ਕੀਤਾ ਰੱਖਿਆ ਸਹਿਯੋਗ
NEXT STORY