ਕਾਬੁਲ (ਇ.)- ਅਫਗਾਨਿਸਤਾਨ ਵਿਚ ਤਾਲਿਬਾਨ ਰਾਜ ਦੇ 6 ਮਹੀਨੇ ਪੂਰੇ ਹੋਣ ਦੌਰਾਨ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਅਫਗਾਨਿਸਤਾਨ ਦੇ ਲੋਕ ਹੁਣ ਖੁਦ ਨੂੰ ਸੁਰੱਖਿਅਤ ਮੰਨਣ ਦੇ ਨਾਲ ਦਹਾਕਿਆਂ ਬਾਅਦ ਹਿੰਸਾ ਵਿਚ ਕਮੀ ਮਹਿਸੂਸ ਕਰ ਰਹੇ ਹਨ ਪਰ ਕਦੇ ਵਿਦੇਸ਼ੀ ਸਹਾਇਤਾ ਦੇ ਜ਼ੋਰ ’ਤੇ ਚੱਲਣ ਵਾਲੀ ਅਫਗਾਨ ਆਰਥਿਕਤਾ ਹੁਣ ਪਤਨ ਵੱਲ ਵਧਦੀ ਦਿਖ ਰਹੀ ਹੈ। ਅਫਗਾਨਿਸਤਾਨ ਤੋਂ ਹਜ਼ਾਰਾਂ ਲੋਕਾਂ ਹਿਜ਼ਰਤ ਕਰ ਚੁੱਕੇ ਹਨ ਜਾਂ ਫਿਰ ਉਨ੍ਹਾਂ ਨੂੰ ਉਥੋਂ ਕੱਢ ਲਿਆ ਗਿਆ ਹੈ। ਇਸ ਵਿਚ ਪੜ੍ਹੇ-ਲਿਖੇ ਕੁਲੀਨ ਵਰਗ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਇਹ ਲੋਕ ਆਪਣੇ ਆਰਥਿਕ ਭਵਿੱਖ ਜਾਂ ਆਜ਼ਾਦੀ ਦੀ ਕਮੀ ਕਾਰਨ ਡਰੇ ਹੋਏ ਹਨ।
ਸੜਕਾਂ ’ਤੇ ਘੁੰਮਦੇ ਹਥਿਆਰਬੰਦ ਤਾਲਿਬਾਨ ਲੜਾਕਿਆਂ ਦਾ ਦ੍ਰਿਸ਼ ਲੋਕਾਂ ਨੂੰ ਡਰਾਉਂਦਾ ਹੈ ਪਰ ਔਰਤਾਂ ਸੜਕਾਂ ’ਤੇ ਪਰਤ ਆਈਆਂ ਹਨ। ਮਰਦਾਂ ਨੇ ਸ਼ੁਰੂ ਵਿਚ ਰਵਾਇਤੀ ਪਜਾਮਾ-ਕਮੀਜ਼ ਪਹਿਣਨ ਲਈ ਪੱਛਮੀ ਪਹਿਰਾਵਿਆਂ ਤੋਂ ਪੱਲਾ ਝਾੜ ਲਿਆ ਸੀ ਪਰ ਨੌਜਵਾਨ ਹੁਣ ਦੋਬਾਰਾ ਪੱਛਮੀ ਪਹਿਰਾਵੇ ਪਹਿਣਨ ਲੱਗੇ ਹਨ। 1990 ਦੇ ਦਹਾਕੇ ਦੇ ਉਲਟ ਤਾਲਿਬਾਨ ਕੁਝ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੇਰੇਡ ਇਸਾਕਮੈਨ ਦੇ ਸਪੇਸ ਮਿਸ਼ਨ 'ਚ ਸ਼ਾਮਲ ਹੋਵੇਗੀ ਭਾਰਤੀ ਮੂਲ ਦੀ ਇੰਜੀਨੀਅਰ ਅੰਨਾ ਮੇਨਨ
ਔਰਤਾਂ ਸਿਹਤ ਅਤੇ ਸਿੱਖਿਆ ਮੰਤਰਾਲਿਆਂ ਦੇ ਨਾਲ-ਨਾਲ ਕਾਬੁਲ ਕੌਮਾਂਤਰੀ ਹਵਾਈ ਅੱਡੇ ’ਤੇ ਨੌਕਰੀ ’ਤੇ ਵਾਪਸ ਆ ਗਈਆਂ ਹਨ ਪਰ ਦੂਸਰੇ ਮੰਤਰਾਲਿਆਂ ਵਿਚ ਔਰਤਾਂ ਹੁਣ ਵੀ ਕੰਮ ’ਤੇ ਪਰਤਣ ਦੀ ਉਡੀਕ ਕਰ ਰਹੀਆਂ ਹਨ। ਆਰਥਿਕ ਮੰਦੀ ਦੇ ਦੌਰ ਵਿਚ ਹਜ਼ਾਰਾਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਔਰਤਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਜਮਾਤ ਇਕ ਤੋਂ 6 ਤੱਕ ਦੀਆਂ ਕੁੜੀਆਂ ਸਕੂਲ ਜਾ ਰਹੀਆਂ ਹਨ, ਪਰ ਜ਼ਿਆਦਾ ਹਿੱਸਿਆਂ ਵਿਚ ਇਸ ਤੋਂ ਉੱਪਰ ਦੀਆਂ ਜਮਾਤਾਂ ਦੀਆਂ ਵਿਦਿਆਰਥਣਾਂ ਹੁਣ ਵੀ ਘਰਾਂ ਵਿਚ ਬੰਦ ਹਨ।
ਅਮਰੀਕਾ ਦਾ ਦਾਅਵਾ, ਰੂਸ ਨੇ ਯੂਕਰੇਨ ਦੀ ਸਰਹੱਦ ਨੇੜੇ 7,000 ਤੋਂ ਵੱਧ ਹੋਰ ਸੈਨਿਕ ਕੀਤੇ ਤਾਇਨਾਤ
NEXT STORY