ਓਟਾਵਾ/ਕੈਨੇਡਾ : ਕੈਨੇਡਾ ਦੀ ਸੰਸਦ ਦਾ ਇਕ ਮੈਂਬਰ ਹਾਊਸ ਆਫ ਕਾਮਨਸ ਦੀ ਡਿਜੀਟਲ ਮਾਧਿਅਮ ਰਾਹੀਂ ਚੱਲ ਰਹੀ ਬੈਠਕ ਦੌਰਾਨ ਬਿਨਾਂ ਕੱਪੜਿਆਂ ਦੇ ਦੇਖਿਆ ਗਿਆ। ਪੋਂਟਿਏਕ ਦੇ ਕਿਊਬੇਕ ਜ਼ਿਲ੍ਹੇ ਦੀ 2015 ਤੋਂ ਨੁਮਾਇੰਦਗੀ ਕਰ ਰਹੇ ਵਿਲੀਅਮ ਅਮੋਸ ਬੁੱਧਵਾਰ ਨੂੰ ਆਪਣੇ ਸਾਥੀ ਸਾਂਸਦਾਂ ਦੀ ਸਕਰੀਨ ’ਤੇ ਪੂਰੀ ਤਰ੍ਹਾਂ ਨਗਨ ਅਵਸਥਾ ਵਿਚ ਦਿਖੇ। ਗਲੋਬਲ ਮਹਾਮਾਰੀ ਕਾਰਨ ਕਈ ਕੈਨੇਡੀਅਨ ਸਾਂਸਦ ਵੀਡੀਓ ਕਾਨਫਰੰਸ ਜ਼ਰੀਏ ਸੰਸਦੀ ਸੈਸ਼ਨ ਵਿਚ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ : ਬ੍ਰਿਟਿਸ਼ PM ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਕੋਰੋਨਾ ਦੀ ਮਾਰ, ਘਟਾਈ ਯਾਤਰਾ ਦੀ ਮਿਆਦ
ਦਿ ਕੈਨੇਡੀਅਨ ਪ੍ਰੈਸ ਨੂੰ ਪ੍ਰਾਪਤ ਇਕ ਸਕਰੀਨਸ਼ਾਟ ਵਿਚ ਅਮੋਸ ਇਕ ਡੈਸਕ ਦੇ ਪਿੱਛੇ ਖੜ੍ਹੇ ਦਿਖ ਰਹੇ ਹਨ ਅਤੇ ਨਿੱਜੀ ਅੰਗ ਸ਼ਾਇਦ ਮੋਬਾਇਲ ਨਾਲ ਢੱਕ ਰਹੇ ਸਨ। ਅਮੋਸ ਨੇ ਈ-ਮੇਲ ਜ਼ਰੀਏ ਦਿੱਤੇ ਗਏ ਬਿਆਨ ਵਿਚ ਕਿਹਾ, ‘ਇਹ ਬਦਕਿਸਮਤੀ ਨਾਲ ਗਲਤੀ ਸੀ।’ ਉਨ੍ਹਾਂ ਕਿਹਾ, ‘ਜਾਗਿੰਗ ਤੋਂ ਪਰਤਣ ਦੇ ਬਾਅਦ ਮੈਂ ਕਾਰਜ ਸਥਾਨ ’ਤੇ ਪਾਏ ਜਾਣ ਵਾਲੇ ਕੱਪੜੇ ਬਦਲ ਰਿਹਾ ਸੀ, ਉਦੋਂ ਮੇਰੀ ਵੀਡੀਓ ਗਲਤੀ ਨਾਲ ਓਨ ਹੋ ਗਈ। ਅਨਜਾਣੇ ਵਿਚ ਹੋਈ ਇਸ ਗਲਤੀ ਲਈ ਮੈਂ ਹਾਊਸ ਆਫ ਕਾਮਨਸ ਦੇ ਆਪਣੇ ਸਾਥੀਆਂ ਤੋਂ ਦਿਲ ਤੋਂ ਮਾਫ਼ੀ ਮੰਗਦਾ ਹਾਂ। ਨਿਸ਼ਚਿਤ ਤੌਰ ’ਤੇ ਇਹ ਅਨਜਾਣੇ ਵਿਚ ਹੋਈ ਗਲਤੀ ਸੀ ਅਤੇ ਇਹ ਦੁਬਾਰਾ ਨਹੀਂ ਹੋਵੇਗੀ।’
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ 4 ਪੁਲਸ ਅਧਿਕਾਰੀਆਂ ਦੇ ਕਤਲ ਦੇ ਦੋਸ਼ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਜੇਲ੍ਹ
ਵਿਰੋਧੀ ਬਲਾਕ ਕਿਊਬੇਕੋਈਸ ਪਾਰਟੀ ਦੀ ਸਾਂਸਦ, ਕਲਾਉਡੇ ਬੇਲੇਫਿਓਲੀ ਨੇ ਪ੍ਰਸ਼ਨਕਾਲ ਦੇ ਬਾਅਦ ਘਟਨਾ ਨੂੰ ਚੁੱਕਿਆ ਅਤੇ ਸੁਝਾਅ ਦਿੱਤਾ ਕਿ ਸੰਸਦੀ ਮਰਿਆਦਾ ਦੇ ਅਨੁਰੂਪ ਸੰਸਦ ਦੇ ਪੁਰਸ਼ ਮੈਂਬਰਾਂ ਨੂੰ ਟਰਾਊਜ਼ਰ, ਅੰਡਰਵਿਅਰ, ਸ਼ਰਟ ਅਤੇ ਇਕ ਜੈਕੇਟ ਅਤੇ ਟਾਈ ਪਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਭੜਕੀ ਹਿੰਸਾ, ਵਿਸਾਖੀ ਮਨਾਉਣ ਗਏ ਭਾਰਤੀ ਸਿੱਖ ਫਸੇ
ਪਾਕਿਸਤਾਨ ’ਚ ਹਿੰਸਕ ਝੜਪ ਕਾਰਨ ਮੁਸੀਬਤ ’ਚ ਫਸੇ 800 ਤੋਂ ਵੱਧ ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ ਪੁੱਜੇ
NEXT STORY