ਇਸਲਾਮਾਬਾਦ : ਪਾਕਿਸਤਾਨ ਵਿਚ 800 ਤੋਂ ਜ਼ਿਆਦਾ ਭਾਰਤੀ ਸਿੱਖ ਬੁੱਧਵਾਰ ਨੂੰ ਆਖ਼ਿਰਕਾਰ ਰਾਵਲਪਿੰਡੀ ਵਿਚ ਆਪਣੀ ਮੰਜ਼ਿਲ ਤੱਕ ਪਹੁੰਚ ਗਏ। ਦੇਸ਼ ਵਿਚ ਹਿਕ ਕੱਟੜ ਇਸਲਾਮੀ ਪਾਰਟੀ ਦੇ ਸਮਰਥਕਾਂ ਵੱਲੋਂ ਸੜਕਾਂ ਬੰਦ ਕੀਤੇ ਜਾਣ ਕਾਰਨ ਵਿਸਾਖੀ ਮਨਾਉਣ ਗੁਰਦੁਆਰਾ ਪੰਜਾ ਸਾਹਿਬ ਜਾਣ ਦੌਰਾਨ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਤੀਰਥ ਯਾਤਰੀ ਵਿਸਾਖੀ ਉਤਸਵ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਬਾਘਾ ਬਾਰਡਰ ਰਾਹੀਂ ਲਾਹੌਰ ਪੁੱਜੇ ਸਨ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਭੜਕੀ ਹਿੰਸਾ, ਵਿਸਾਖੀ ਮਨਾਉਣ ਗਏ ਭਾਰਤੀ ਸਿੱਖ ਫਸੇ
ਫਰਾਂਸ ਵਿਚ ਪੈਗੰਬਰ ਮੁਹੰਮਦ ਦਾ ਕਾਰਟੂਨ ਪ੍ਰਕਾਸ਼ਿਤ ਕਰਨ ਦੇ ਮਾਮਲੇ ਵਿਚ ਫ੍ਰਾਂਸੀਸੀ ਰਾਜਦੂਤ ਨੂੰ ਇੱਥੋਂ ਕੱਢਣ ਦੀ ਮੰਗ ਨੂੰ ਲੈ ਕੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਦੇ ਸਮਰਥਕਾਂ ਵੱਲੋਂ ਸੜਕਾਂ ਬੰਦ ਕੀਤੇ ਜਾਣ ਕਾਰਨ ਉਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋਈ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ 800 ਤੋਂ ਜ਼ਿਆਦਾ ਭਾਰਤੀ ਸਿੱਖਾਂ ਨੇ ਹਸਨ ਅਬਦਾਲ ਵਿਚ ਗੁਰਦੁਆਰਾ ਪੰਜਾ ਸਾਹਿਬ ਵਿਚ ਵਿਸਾਖੀ ਮਨਾਈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਭਾਰਤੀ ਸਿੱਖ ਪੁਲਸ ਅਤੇ ਰੇਂਜਰਸ ਨਾਲ 25 ਬੱਸਾਂ ਵਿਚ ਸਵਾਰ ਹੋ ਕੇ ਲਾਹੌਰ ਦੇ ਗੁਰਦੁਆਰਾ ਪੰਜਾ ਸਾਹਿਬ ਲਈ ਰਵਾਨਾ ਹੋਏ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ 4 ਪੁਲਸ ਅਧਿਕਾਰੀਆਂ ਦੇ ਕਤਲ ਦੇ ਦੋਸ਼ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਜੇਲ੍ਹ
ਅਧਿਕਾਰੀ ਨੇ ਕਿਹਾ, ‘ਟੀ.ਐਲ.ਪੀ. ਦੇ ਪ੍ਰਦਰਸ਼ਨ ਦੌਰਾਨ ਸੜਕਾਂ ਬੰਦ ਹੋਣ ਕਾਰਨ ਸਿੱਖ ਯਾਤਰੀ 14 ਘੰਟੇ ਦੇ ਸਫ਼ਰ ਦੇ ਬਾਅਦ ਬੁੱਧਵਾਰ ਸਵੇਰੇ 4 ਵਜੇ ਦੇ ਬਾਅਦ ਹਸਨ ਅਬਦਾਲ ਪੁੱਜੇ, ਜਿੱਥੇ ਪਹੁੰਚਣ ਵਿਚ ਸਿਰਫ਼ 3 ਘੰਟੇ ਲੱਗਦੇ ਹਨ।’ ਬੁੱਧਵਾਰ ਨੂੰ ਉਨ੍ਹਾਂ ਨੇ ਮੁੱਖ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਵਿਚ ਕਈ ਸਥਾਨਕ ਲੋਕਾਂ ਨੇ ਵੀ ਸ਼ਿਰਕਤ ਕੀਤੀ। ਭਾਰਤੀ ਸਿੱਖ ਪਾਕਿਸਤਾਨ ਵਿਚ ਦਿਨ ਦੇ ਠਹਿਰਾਅ ਦੌਰਾਨ ਪੰਜਾਬ ਵਿਚ ਹੋਰ ਪਵਿੱਤਰ ਸਥਾਨਾਂ ਦੀ ਵੀ ਯਾਤਰਾ ਕਰਨਗੇ।
ਇਹ ਵੀ ਪੜ੍ਹੋ : ਬ੍ਰਿਟਿਸ਼ PM ਬੋਰਿਸ ਜਾਨਸਨ ਦੇ ਭਾਰਤ ਦੌਰੇ 'ਤੇ ਕੋਰੋਨਾ ਦੀ ਮਾਰ, ਘਟਾਈ ਯਾਤਰਾ ਦੀ ਮਿਆਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
‘ਅਮਰੀਕਾ’ ਜਾਣ ਦੇ ਚਾਹਵਾਨ ‘ਵਿਦਿਆਰਥੀ’ ਟੈਸਟ ਦੇਣ ਤੋਂ ਪਹਿਲਾਂ ਜਾਨਣ ਇਹ ਖ਼ਾਸ ਗੱਲਾਂ, ਕਦੇ ਨਹੀਂ ਖਾਵੋਗੇ ਧੋਖਾ
NEXT STORY