ਬ੍ਰਾਜ਼ੀਲ - ਬਹੁਤ ਸਾਰੇ ਲੋਕਾਂ ਨੂੰ ਚਬਾਉਣ ਦੀ ਆਦਤ ਹੁੰਦੀ ਹੈ, ਇਸ ਨੂੰ ਖਾਣ ਦੀ ਆਦਤ ਵੀ ਤੁਹਾਨੂੰ ਸਿਹਤਮੰਦ ਬਣਾ ਸਕਦੀ ਹੈ। ਇਹ ਤੁਹਾਡੇ ਭਾਰ ਨੂੰ ਘਟਾਉਣ ਤੋਂ ਇਲਾਵਾ, ਤੁਹਾਡੇ ਮੂੰਹ ਦੀ ਕਸਰਤ ਵੀ ਕਰਦਾ ਹੈ। ਚਿਊਇੰਗਮ ਨਾ ਸਿਰਫ਼ ਮੂੰਹ ਨੂੰ ਤਾਜ਼ਾ ਕਰਨ ਵਾਲਾ ਕੰਮ ਕਰਦੀ ਹੈ, ਸਗੋਂ ਇਸਨੂੰ ਚਬਾਉਣ ਨਾਲ ਕਈ ਸਿਹਤ ਲਾਭ ਵੀ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਚਬਾਉਣ ਨਾਲ ਤੁਸੀਂ ਕਰੋੜਪਤੀ ਵੀ ਬਣ ਸਕਦੇ ਹੋ। ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ, ਇਨ੍ਹੀਂ ਦਿਨੀਂ ਇੱਕ ਅਜਿਹੀ ਔਰਤ ਦੀ ਚਰਚਾ ਹੋ ਰਹੀ ਹੈ। ਜੋ ਚਿਊਇੰਗਮ ਚਬਾ ਕੇ ਹਜ਼ਾਰਾਂ ਰੁਪਏ ਕਮਾ ਰਹੀ ਹੈ।ਹੁਣ ਬ੍ਰਾਜ਼ੀਲ ਤੋਂ ਇਸ ਕੰਟੈਂਟ ਕ੍ਰਿਏਟਰ ਨੂੰ ਦੇਖੋ। ਇਸ ਕੁੜੀ ਨੇ ਪੈਸਾ ਕਮਾਉਣ ਦਾ ਅਜਿਹਾ ਤਰੀਕਾ ਲੱਭਿਆ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਉਹ ਆਪਣੇ ਚਿਊਇੰਗਮ ਨੂੰ ਮਰਦਾਂ ਨੂੰ ਵੇਚ ਕੇ ਪੈਸੇ ਕਮਾ ਰਹੀ ਹੈ। ਹੁਣ ਤੱਕ ਇਹ ਕੁੜੀ ਆਪਣੇ ਅਜੀਬੋ-ਗਰੀਬ ਕਾਰੋਬਾਰ ਤੋਂ 75 ਹਜ਼ਾਰ ਰੁਪਏ ਤੱਕ ਕਮਾ ਚੁੱਕੀ ਹੈ।
ਇਕ ਵੈੱਬਸਾਈਟ ਮੁਤਾਬਕ ਬ੍ਰਾਜ਼ੀਲ ਦੀ ਮਾਡਲ ਅਤੇ ਕੰਟੈਂਟ ਕ੍ਰਿਏਟਰ ਕਾਇਨ ਚੈਨ ਇਨ੍ਹੀਂ ਦਿਨੀਂ ਆਪਣੇ ਅਜੀਬ ਕਾਰੋਬਾਰ ਕਾਰਨ ਸੁਰਖੀਆਂ ‘ਚ ਹੈ। ਉਹ 21 ਸਾਲ ਦੀ ਹੈ ਅਤੇ ਇੰਸਟਾਗ੍ਰਾਮ ‘ਤੇ ਕਰੀਬ 9 ਲੱਖ ਲੋਕ ਉਸ ਨੂੰ ਫਾਲੋ ਕਰਦੇ ਹਨ। ਕਾਇਨ ਨੇ ਆਪਣਾ ਚਬਾਇਆ ਹੋਇਆ ਚਿਊਇੰਗਮ ਮਰਦਾਂ ਨੂੰ ਵੇਚ ਕੇ ਪੈਸਾ ਕਮਾ ਰਹੀ ਹੈ। ਇਸ ਦੇ ਨਾਲ ਹੀ ਉਹ ਓਨਲੀ ਫੈਨਜ਼ ‘ਤੇ ਪ੍ਰਾਈਵੇਟ ਵੀਡੀਓਜ਼ ਪੋਸਟ ਕਰਕੇ ਪੈਸੇ ਵੀ ਕਮਾਉਂਦੀ ਹੈ।
ਇਹ ਵੀ ਪੜ੍ਹੋ- ਮਮਤਾ ਕੁਲਕਰਨੀ ਨੇ ਧੀਰੇਂਦਰ ਸ਼ਾਸਤਰੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ...
ਹਾਲ ਹੀ ‘ਚ ਉਸ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਪੋਸਟ ਕਰਕੇ ਇਸ ਕਾਰੋਬਾਰ ਬਾਰੇ ਦੱਸਿਆ। ਵੀਡੀਓ ‘ਚ ਉਹ ਚਿਊਇੰਗਮ ਚਬਾਉਂਦੀ ਨਜ਼ਰ ਆ ਰਹੀ ਹੈ। ਉਸਨੇ ਦੱਸਿਆ ਕਿ ਉਸਨੂੰ ਇਸ ਕਾਰੋਬਾਰ ਦਾ ਵਿਚਾਰ ਉਦੋਂ ਆਇਆ ਜਦੋਂ ਉਸਦੇ ਇੱਕ ਪ੍ਰਸ਼ੰਸਕ ਨੇ ਉਸਨੂੰ ਮੈਸੇਜ ਕਰਕੇ ਇੱਕ ਅਜੀਬ ਮੰਗ ਕੀਤੀ। ਉਸ ਨੇ ਕੇਨ ਤੋਂ ਉਸ ਦਾ ਚਬਾਇਆ ਹੋਇਆ ਗੱਮ ਮੰਗਿਆ ਅਤੇ ਬਦਲੇ ਵਿਚ ਵੱਡੀ ਰਕਮ ਦੇਣ ਦੀ ਇੱਛਾ ਪ੍ਰਗਟਾਈ। ਪ੍ਰਸ਼ੰਸਕ ਨੇ ਕਿਹਾ ਕਿ ਉਹ ਚਿਊਇੰਗਮ ਦੇ ਬਦਲੇ ਪੈਸੇ ਦੇਵੇਗਾ, ਉਸ ਨੂੰ ਚਿਊਇੰਗਮ ਅਤੇ ਇੱਕ ਨੋਟ ਭੇਜਣਾ ਹੋਵੇਗਾ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਉਸ ਨੇ ਚਿਊਇੰਗਮ ਭੇਜਿਆ ਹੈ। ਇਸ ਕਾਰਨ ਉਸ ਨੇ ਸਾਰੀ ਪ੍ਰਕਿਰਿਆ ਨੂੰ ਵੀਡੀਓ ‘ਤੇ ਰਿਕਾਰਡ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਵਾਸੀਆਂ 'ਤੇ ਸਾਊਦੀ ਅਰਬ ਦੀ ਵੱਡੀ ਕਾਰਵਾਈ, 10 ਹਜ਼ਾਰ ਨੂੰ ਭੇਜਿਆ ਵਾਪਸ, ਹਜ਼ਾਰਾਂ ਗ੍ਰਿਫ਼ਤਾਰ
NEXT STORY