ਹਨੋਈ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਖੌਫ ਫੈਲਿਆ ਹੋਇਆ ਹੈ। ਇਸ ਵਾਇਰਸ ਨਾਲ ਹੁਣ ਤੱਕ 21 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਇਸ ਵਿਚ ਖਤਰਨਾਕ ਵਾਇਰਸ ਦੇ ਖੌਫ ਨੂੰ ਖਤਮ ਕਰਨ ਲਈ ਹਨੋਈ ਵਿਚ ਇਕ ਸ਼ੈਫ ਨੇ ਅਨੋਖਾ ਤਰੀਕਾ ਲੱਭਿਆ ਹੈ। ਉਸ ਨੇ ਕੋਰੋਨਾਵਾਇਰਸ ਦੀ ਥੀਮ 'ਤੇ ਇਕ ਬਰਗਰ ਤਿਆਰ ਕੀਤਾ ਹੈ। ਵੀਅਤਨਾਮ ਦੇ ਸ਼ੈਫ ਹੋਆਂਗ ਤੰਗ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਸ ਵਾਇਰਸ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਇਸ ਖਾ ਕੇ ਖਤਮ ਕਰ ਦਿਓ। ਫਿਲਹਾਲ ਇਸ ਬਰਗਰ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਵੀਅਤਨਾਮੀ ਰਾਜਧਾਨੀ ਹਨੋਈ ਵਿਚ ਇਸ ਵਾਇਰਸ ਦੇ ਵਿਰੁੱਧ ਲੋਕਾਂ ਦਾ ਮਨੋਬਲ ਵਧਾਉਣ ਲਈ ਹਰੇ ਕੋਰੋਨਾਵਾਇਰਸ ਦੀ ਥੀਮ ਦੇ ਬਰਗਰ ਬਣਾ ਕੇ ਵੇਚੇ ਜਾ ਰਹੇ ਹਨ। ਸ਼ੈਫ ਹੋਆਂਗ ਤੁੰਗ ਅਤੇ ਉਹਨਾਂ ਦੀ ਟੀਮ ਹੁਣ ਆਪਣਾ ਦਿਨ ਹਰੇ ਬਰਗਰ ਬਨਸ ਨੂੰ ਬਣਾਉਣ ਵਿਚ ਬਿਤਾ ਰਹੀ ਹੈ ਜਿਸ ਦੇ ਉੱਪਰ ਛੋਟੇ-ਛੋਟੇ ਕ੍ਰਾਊਨਜ਼ ਬਣੇ ਹਨ, ਜੋ ਵਾਇਰਸ ਦੀ ਤਰ੍ਹਾਂ ਮਾਈਕ੍ਰੋਸਕੋਪ ਨਾਲ ਦੇਖਣ 'ਤੇ ਪਤਾ ਚੱਲਦੇ ਹਨ।
ਇਹ ਵੀ ਪੜ੍ਹੋ- ਪਾਕਿ : ਮਸਜਿਦਾਂ 'ਚ ਇਸ ਵਾਰ ਅਤਾ ਨਹੀਂ ਹੋਵੇਗੀ ਜੁਮੇ ਦੀ ਨਮਾਜ਼, ਫਤਵਾ ਜਾਰੀ
ਸ਼ੈਫ ਨੇ ਮਜ਼ਾਕ ਵਿਚ ਆਪਣੀ ਦੁਕਾਨ 'ਤੇ ਕਿਹਾ,''ਜੇਕਰ ਤੁਸੀਂ ਕਿਸੇ ਚੀਜ਼ ਤੋਂ ਡਰਦੇ ਹੋ ਤਾਂ ਤੁਹਾਨੂੰ ਇਸ ਨੂੰ ਖਾਣਾ ਚਾਹੀਦਾ ਹੈ।'' ਤੁੰਗ ਨੇ ਕਿਹਾ ਕਿ ਇਸ ਲਈ ਵਾਇਰਸ ਦੇ ਆਕਾਰ ਦੇ ਬਰਗਰ ਖਾਣ ਦੇ ਬਾਅਦ ਕੋਰੋਨਾਵਾਇਰਸ ਡਰਾਉਣਾ ਨਹੀਂ ਲੱਗੇਗਾ। ਇਸ ਤਰ੍ਹਾਂ ਦਾ ਵਿਚਾਰ ਇਸ ਮਹਾਮਾਰੀ ਦੇ ਦੌਰਾਨ ਦੂਜਿਆਂ ਨੂੰ ਖੁਸ਼ੀ ਦਿੰਦਾ ਹੈ।

ਵੀਅਤਨਾਮ ਵਿਚ ਕਾਰੋਬਾਰਾਂ ਦੀ ਵੱਧਦੀ ਗਿਣਤੀ ਦੇ ਬਾਵਜੂਦ, ਇਸ ਦੁਕਾਨ ਨੇ ਇਕ ਦਿਨ ਵਿਚ ਲੱਗਭਗ 50 ਤੋਂ ਜ਼ਿਆਦਾ ਬਰਗਰ ਵੇਚੇ ਹਨ ਜੋ ਵਾਇਰਸ ਦੇ ਪ੍ਰਕੋਪ ਫੈਲਣ ਦੇ ਕਾਰਨ ਬੰਦ ਹੋਣ ਲਈ ਮਜਬੂਰ ਹੋ ਗਏ ਹਨ। ਇੱਥੇ ਦੱਸ ਦਈਏ ਕਿ ਫਰਵਰੀ ਦੇ ਮੱਧ ਵਿਚ ਵੀਅਤਨਾਮ ਨੇ ਕਿਹਾ ਸੀ ਕਿ ਉਸ ਸਮੇਂ ਦੇਸ਼ ਵਿਚ ਕੋਵਿਡ-19 ਦੇ ਸਾਹਮਣੇ ਆਏ 16 ਮਰੀਜ਼ ਠੀਕ ਹੋ ਚੁੱਕੇ ਹਨ ਪਰ ਬਾਅਦ ਵਿਚ ਵਿਦੇਸ਼ੀ ਟੂਰਿਸਟਾਂ ਦੀ ਆਮਦ ਅਤੇ ਵੀਅਤਨਾਮੀ ਨਾਗਰਿਕਾਂ ਦੀ ਘਰ ਵਾਪਸੀ ਦੇ ਬਾਅਦ ਹਾਲਾਤ ਬਦਲ ਗਏ ਅਤੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ।

ਸਿਹਤ ਮੰਤਰਾਲੇ ਦੇ ਮੁਤਾਬਕ ਵੀਅਤਨਾਮ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ 148 ਮਾਮਲੇ ਸਾਹਮਣੇ ਆਏ ਹਨ। ਪਰ ਇਸ ਕਾਰਨ ਉੱਥੇ ਹਾਲੇ ਤੱਕ ਕੋਈ ਮੌਤ ਨਹੀਂ ਹੋਈ ਹੈ। ਹਨੋਈ ਅਤੇ ਹੋ ਚੀ ਮਿਨਹ ਸਿਟੀ ਦੇ ਅਧਿਕਾਰੀਆਂ ਨੇ ਆਦੇਸ਼ ਦਿੱਤਾ ਹੈ ਕਿ ਸਾਰੇ ਗੈਰ ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਭਾਵੇਂਕਿ ਖਾਣ-ਪੀਣ ਦੀਆਂ ਕੁਝ ਦੁਕਾਨਾਂ ਜਿਹਨਾਂ ਵਿਚ ਤੁੰਗ ਦਾ ਰੈਸਟੋਰੈਂਟ ਵੀ ਸ਼ਾਮਲ ਹੈ ਹਾਲੇ ਵੀ ਖੁੱਲ੍ਹੇ ਹਨ।
ਇਹ ਵੀ ਪੜ੍ਹੋ- ਮਲੇਸ਼ੀਆ : ਮਹਿਲ ਦੇ 7 ਕਰਮੀ ਕੋਰੋਨਾ ਇਨਫੈਕਟਿਡ, ਰਾਜਾ-ਰਾਣੀ ਹੋਏ ਕੁਆਰੰਟੀਨ
Alert! ਚੀਨ 'ਚ ਠੀਕ ਹੋ ਚੁੱਕੇ 10 ਫੀਸਦੀ ਲੋਕਾਂ ਨੂੰ ਮੁੜ ਹੋਇਆ ਕੋਰੋਨਾਵਾਇਰਸ
NEXT STORY