ਨੋਮ ਪੇਨਹ (ਕੰਬੋਡੀਆ), (ਏ. ਪੀ.)- ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੂੰ ਦੇਸ਼ ਦੀ ਕਮਿਊਨਿਸਟ ਪਾਰਟੀ ਦਾ ਨਵਾਂ ਮੁਖੀ ਚੁਣਿਆ ਗਿਆ। ਉਹ ਗੁਏਨ ਫੂ ਤ੍ਰੋਂਗ ਦੀ ਥਾਂ ਲੈਣਗੇ, ਜਿਨ੍ਹਾਂ ਦਾ ਇਸ ਸਾਲ 19 ਜੁਲਾਈ ਨੂੰ ਦਿਹਾਂਤ ਹੋ ਗਿਆ ਸੀ। ਲਾਮ ‘ਕਮਿਊਨਿਸਟ ਪਾਰਟੀ ਆਫ ਵੀਅਤਨਾਮ’ ਦੇ ਜਨਰਲ ਸਕੱਤਰ ਹੋਣਗੇ। ਇਸ ਅਹੁਦੇ ਨੂੰ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਅਹੁਦਾ ਮੰਨਿਆ ਜਾਂਦਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਲਾਮ ਰਾਸ਼ਟਰਪਤੀ ਅਹੁਦੇ ’ਤੇ ਬਣੇ ਰਹਿਣਗੇ ਜਾਂ ਨਹੀਂ।
‘ਕਮਿਊਨਿਸਟ ਪਾਰਟੀ ਆਫ ਵੀਅਤਨਾਮ ’ ਦੇ ਸਾਬਕਾ ਜਨਰਲ ਸਕੱਤਰ ਤ੍ਰੋਂਗ ਦਾ 2011 ’ਚ ਇਸ ਅਹੁਦੇ ’ਤੇ ਕਾਬਜ਼ ਹੋਣ ਤੋਂ ਬਾਅਦ ਉਨ੍ਹਾਂ ਦੇ ਦਿਹਾਂਤ ਤੱਕ ਵੀਅਤਨਾਮ ਦੀ ਸਿਆਸਤ ’ਚ ਦਬਦਬਾ ਸੀ। ਉਨ੍ਹਾਂ 2021 ’ਚ ਤੀਜੀ ਵਾਰ ਇਹ ਅਹੁਦਾ ਸੰਭਾਲਿਆ ਸੀ।
ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਪੱਕੇ ਤੌਰ ’ਤੇ ਵਸਣ ਲਈ ਅਖਤਿਆਰ ਕਰ ਰਹੇ ਇਹ ਰਾਹ
NEXT STORY