ਚਿਆਪਾਸ - ਚੋਣਾਂ ਆਉਂਦੇ ਹੀ ਨੇਤਾ ਵੋਟਰਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਲੱਗਦੇ ਹਨ ਪਰ ਚੋਣਾਂ ਜਿੱਤਣ ਤੋਂ ਬਾਅਦ ਉਹ ਜ਼ਿਆਦਾਤਰ ਵਾਅਦਿਆਂ ਨੂੰ ਭੁੱਲ ਜਾਂਦੇ ਹਨ। ਅਜਿਹਾ ਬਹੁਤ ਘਟ ਹੀ ਹੁੰਦਾ ਹੈ ਜਦ ਜਨਤਾ ਨੇਤਾਵਾਂ ਤੋਂ ਉਨ੍ਹਾਂ ਦੇ ਚੋਣਾਂ 'ਚ ਕੀਤੇ ਗਏ ਵਾਅਦਿਆਂ ਦਾ ਹਿਸਾਬ ਲੈਂਦੀ ਹੋਵੇ ਅਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਦੀ ਹੋਵੇ। ਹਾਲ ਹੀ 'ਚ ਅਜਿਹੀ ਹੀ ਇਕ ਘਟਨਾ ਮੈਕਸੀਕੋ ਦੇ ਚਿਆਪਾਸ 'ਚ ਦੇਖਣ ਨੂੰ ਮਿਲੀ, ਜਿਥੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ 'ਤੇ ਪਿੰਡ ਵਾਸੀਆਂ ਨੇ ਉਹ ਕਦਮ ਚੁੱਕਿਆ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ।
ਮੈਕਸੀਕੋ ਦੇ ਚਿਆਪਾਸ ਰਾਜ ਦੇ ਮਾਰਗਰਿਟਾਸ 'ਚ ਚੋਣਾਂ ਦੌਰਾਨ ਸਥਾਨਕ ਨੇਤਾ ਜਾਰਜ ਲੁਇਸ ਐਸਕੇਂਡਨ ਹਰਨਾਡੇਜ ਨੇ ਸੜਕ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਚੋਣਾਂ ਜਿੱਤਣ ਤੋਂ ਬਾਅਦ ਉਹ ਸਾਰੇ ਵਾਅਦੇ ਭੁੱਲ ਗਏ। ਮੇਅਰ ਬਣਨ ਤੋਂ ਬਾਅਦ ਜਾਰਜ ਤੋਂ ਕਈ ਵਾਰ ਸੜਕ ਬਣਾਉਣ ਦੀ ਮੰਗ ਵੀ ਕੀਤੀ ਗਈ ਪਰ ਉਨ੍ਹਾਂ ਦੇ ਉਪਰ ਅਸਰ ਨਾ ਹੋਇਆ। ਹੁਣ ਇਕ ਵੀਡੀਆ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਸੜਕ ਨਾ ਬਣਾਉਣ ਤੋਂ ਨਾਰਾਜ਼ ਲੋਕ ਮੇਅਰ ਨੂੰ ਕਾਰ ਨਾਲ ਬੰਨ੍ਹ ਕੇ ਸੜਕ 'ਤੇ ਘਸੀਟ ਰਹੇ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਮੇਅਰ ਦਾ ਕਾਰਜਕਾਲ ਵੀ ਪੂਰਾ ਹੋਣ ਵਾਲਾ ਹੈ ਪਰ ਅਜੇ ਤੱਕ ਸੜਕ ਦਾ ਨਿਰਮਾਣ ਨਹੀਂ ਕਰਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਨੇ ਪਹਿਲਾਂ ਮੇਅਰ ਦੇ ਦਫਤਰ ਨੂੰ ਘੇਰਾ ਪਾਇਆ ਅਤੇ ਜਦ ਮੇਅਰ ਉਨ੍ਹਾਂ ਨਾਲ ਗੱਲ ਕਰਨ ਲਈ ਬਾਹਰ ਨਿਕਲਿਆ ਤਾਂ ਲੋਕਾਂ ਨੇ ਉਸ ਨੂੰ ਫੜ੍ਹ ਲਿਆ। ਕੁਝ ਲੋਕਾਂ ਨੇ ਉਸ ਨੂੰ ਕਾਰ 'ਚ ਰੱਸੀ ਨਾਲ ਬੰਨ੍ਹ ਲਿਆ ਅਤੇ ਸੜਕਾਂ 'ਤੇ ਘਸੀਟਦੇ ਹੋਏ ਦਿਖਾਈ ਦਿੱਤੇ। ਮੇਅਰ ਨੂੰ ਕਾਫੀ ਦੇਰ ਤੱਕ ਸੜਕ 'ਤੇ ਘਸੀਟਦੇ ਰਹੇ, ਫਿਰ ਜਦ ਪੁਲਸ ਨੇ ਮਾਮਲੇ 'ਚ ਦਖਲਅੰਦਾਜ਼ੀ ਕੀਤੀ, ਤਦ ਪਿੰਡ ਵਾਸੀਆਂ ਨੇ ਮੇਅਰ ਨੂੰ ਛੱਡਿਆ। ਇਸ ਘਟਨਾ 'ਚ ਮੇਅਰ ਨੂੰ ਕਾਫੀ ਗੰਭੀਰ ਸੱਟਾ ਲੱਗੀਆਂ ਹਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ 'ਤੇ ਪਹੁੰਚੀ ਪੁਲਸ ਅਤੇ ਪਿੰਡ ਵਾਸੀਆਂ 'ਚ ਵੀ ਝੱੜਪ ਹੋ ਗਈ, ਜਿਸ 'ਚ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਸ ਪੂਰੀ ਘਟਨਾ ਨੂੰ ਅੰਜ਼ਾਮ ਦੇਣ ਦੇ ਦੋਸ਼ 'ਚ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਘਟਨਾ ਦੇ 8 ਘੰਟਿਆਂ ਬਾਅਦ ਹੋਸ਼ 'ਚ ਆਏ ਮੇਅਰ ਨੇ ਸਾਫ ਕਿਹਾ ਹੈ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਡਰਾਇਆ ਨਹੀਂ ਜਾਵੇਗਾ ਅਤੇ ਨਾ ਹੀ ਪੁਲਸ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰੇਗੀ।
ਸੀਰੀਆ 'ਤੇ ਤੁਰਕੀ ਦੇ ਹਮਲਾ ਦਾ ਇਮਰਾਨ ਖਾਨ ਨੇ ਕੀਤਾ ਸਮਰਥਨ
NEXT STORY