ਮੈਲਬੌਰਨ (ਏਐਨਆਈ): ਮੈਲਬੌਰਨ ਈਸਟ ਨੇਬਰਹੁੱਡ ਪੁਲਿਸਿੰਗ ਟੀਮ ਨੇ ਜਨਵਰੀ ਦੇ ਅਖੀਰ ਵਿੱਚ ਫੈਡਰੇਸ਼ਨ ਸਕੁਏਅਰ ਵਿੱਚ ਕਥਿਤ ਇੱਕ ਝਗੜੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਆ ਦੀ ਵਿਕਟੋਰੀਆ ਪੁਲਸ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।ਪੁਲਸ 29 ਜਨਵਰੀ ਨੂੰ ਫੈਡਰੇਸ਼ਨ ਸਕੁਏਅਰ ਵਿਖੇ ਇੱਕ ਖਾਲਿਸਤਾਨ ਰੈਫਰੈਂਡਮ ਸਮਾਗਮ ਵਿੱਚ ਮੌਜੂਦ ਸੀ, ਜਦੋਂ ਕਥਿਤ ਤੌਰ 'ਤੇ ਦੋ ਝਗੜੇ ਹੋਏ, ਇੱਕ ਦੁਪਹਿਰ ਲਗਭਗ 12.45 ਵਜੇ ਅਤੇ ਦੂਜਾ ਸ਼ਾਮ 4.30 ਵਜੇ ਦੇ ਕਰੀਬ।
ਇਸ ਵਿਚ ਕਥਿਤ ਤੌਰ 'ਤੇ ਝੰਡੇ ਦੇ ਖੰਭਿਆਂ ਨੂੰ ਕਈ ਵਿਅਕਤੀਆਂ ਦੁਆਰਾ ਹਥਿਆਰ ਵਜੋਂ ਵਰਤਿਆ ਗਿਆ ਸੀ, ਜਿਸ ਨਾਲ ਕਈ ਪੀੜਤਾਂ ਨੂੰ ਸਰੀਰਕ ਸੱਟਾਂ ਲੱਗੀਆਂ ਸਨ। ਦੋ ਪੀੜਤਾਂ, ਜਿਹਨਾਂ ਵਿਚ ਇੱਕ ਦੇ ਸਿਰ ਵਿੱਚ ਅਤੇ ਦੂਜੇ ਦੇ ਹੱਥ 'ਤੇ ਸੱਟ ਲੱਗੀ, ਦਾ ਪੈਰਾਮੈਡਿਕਸ ਦੁਆਰਾ ਘਟਨਾ ਸਥਾਨ 'ਤੇ ਇਲਾਜ ਕੀਤਾ ਗਿਆ ਸੀ। ਕਈ ਹੋਰ ਪੀੜਤਾਂ ਨੂੰ ਵੀ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਵੀ ਡਾਕਟਰੀ ਇਲਾਜ ਦੀ ਲੋੜ ਸੀ। ਦੋਵਾਂ ਕਥਿਤ ਘਟਨਾਵਾਂ ਵਿੱਚ ਪੁਲਸ ਨੇ ਭੀੜ ਨੂੰ ਵੱਖ ਕਰਨ ਅਤੇ ਖਿੰਡਾਉਣ ਲਈ ਤੁਰੰਤ ਕਾਰਵਾਈ ਕੀਤੀ। ਦੂਜੀ ਘਟਨਾ ਵਿੱਚ ਓਸੀ ਸਪਰੇਅ (ਓਲੀਓਰੇਸਿਨ ਕੈਪਸਿਕਮ ਸਪਰੇਅ, ਜਿਸਨੂੰ ਮਿਰਚ ਸਪਰੇਅ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪੋਪ ਫ੍ਰਾਂਸਿਸ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ, ਬਾਈਡੇਨ ਬੋਲੇ-ਦੁਆ ਕਰੋ
ਘਟਨਾ ਵਾਲੇ ਦਿਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਹਫ਼ਤੇ ਤਿੰਨ ਹੋਰ ਗ੍ਰਿਫ਼ਤਾਰ ਕੀਤੇ ਗਏ ਹਨ। ਵਿਕਟੋਰੀਆ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਹਫ਼ਤੇ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿੱਚ ਕਾਲਕੱਲੋ ਦਾ ਇੱਕ 23 ਸਾਲਾ ਵਿਅਕਤੀ, ਸਟਰਥਤੁਲੋਹ ਦਾ ਇੱਕ 39 ਸਾਲਾ ਵਿਅਕਤੀ ਅਤੇ ਕ੍ਰੇਗੀਬਰਨ ਦਾ ਇੱਕ 36 ਸਾਲਾ ਵਿਅਕਤੀ ਹੈ, ਤਿੰਨਾਂ 'ਤੇ ਝਗੜੇ ਅਤੇ ਹਿੰਸਕ ਵਿਗਾੜ ਦੇ ਦੋਸ਼ ਹਨ। ਇਸ ਹਫਤੇ ਚਾਰਜ ਕੀਤੇ ਗਏ ਸਾਰੇ ਲੋਕਾਂ ਨੂੰ 8 ਅਗਸਤ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਜ਼ਮਾਨਤ ਦਿੱਤੀ ਗਈ ਹੈ। ਅਗਲੇਰੀ ਜਾਂਚ ਜਾਰੀ ਹੈ ਅਤੇ ਪੁਲਸ ਕਿਸੇ ਹੋਰ ਕਥਿਤ ਅਪਰਾਧੀ ਦੀ ਪਛਾਣ ਕਰਨ ਅਤੇ ਉਸ ਨੂੰ ਫੜਨ ਲਈ ਪੁੱਛਗਿੱਛ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ 'ਚ ਮੁੰਡਿਆਂ ਨੂੰ ਨਹੀਂ ਮਿਲ ਰਹੀਆਂ ਵਿਆਹ ਲਈ ਕੁੜੀਆਂ, 40 ਲੱਖ ਤੱਕ ਪੁੱਜਾ 'ਬ੍ਰਾਈਡ ਪ੍ਰਾਈਜ਼'
NEXT STORY