ਅਬੁਜਾ(ਏਜੰਸੀ)— ਉੱਤਰੀ ਨਾਈਜੀਰੀਆ ਦੇ ਇਕ ਬਾਜ਼ਾਰ 'ਚ ਈਸਾਈਆਂ ਅਤੇ ਮੁਸਲਮਾਨਾਂ ਵਿਚਕਾਰ ਹੋਈਆਂ ਝੜਪਾਂ 'ਚ ਇਸ ਹਫਤੇ 55 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਕਸੁਵਾਨ ਮਗਾਨੀ ਬਾਜ਼ਾਰ 'ਚ ਠੇਲੇ ਵਾਲਿਆਂ ਵਿਚਕਾਰ ਝਗੜੇ ਮਗਰੋਂ ਹਾਊਸਾ ਮੁਸਲਮਾਨਾਂ ਅਤੇ ਅਦਾਰ ਈਸਾਈ ਦੇ ਨੌਜਵਾਨਾਂ ਵਿਚਕਾਰ ਲੜਾਈ ਹੋ ਗਈ।
ਸੂਤਰਾਂ ਨੇ ਦੱਸਿਆ ਕਿ ਬਾਜ਼ਾਰ 'ਚ ਹੋਏ ਝਗੜੇ 'ਚ ਵੀਰਵਾਰ ਨੂੰ ਦੋ ਲੋਕ ਮਾਰੇ ਗਏ। ਪੁਲਸ ਨੇ ਅਸਥਾਈ ਤੌਰ 'ਤੇ ਹਿੰਸਾ ਰੋਕ ਦਿੱਤੀ ਪਰ ਅਦਾਰ ਨੌਜਵਾਨਾਂ ਨੇ ਹਾਊਸਾ ਨਿਵਾਸੀਆਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਘਰਾਂ ਨੂੰ ਸਾੜ ਦਿੱਤਾ। ਕਸੁਵਾਰ ਮਗਾਨੀ 'ਚ ਰਹਿਣ ਵਾਲੇ ਮੁਹੰਮਦ ਬਾਲਾ ਨੇ ਕਿਹਾ,''ਦੂਜੇ ਹਮਲੇ 'ਚ ਜ਼ਿਆਦਾਤਰ ਲੋਕਾਂ ਦੇ ਕਤਲ ਹੋਏ।'' ਰਾਸ਼ਟਰਪਤੀ ਦਫਤਰ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ,''ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਕਡੁਨਾ ਸੂਬੇ ਦੇ ਕਸੁਵਾਨ ਮਗਾਨੀ 'ਚ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ।'' ਬਿਆਨ 'ਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਬਾਜ਼ਾਰ 'ਚ ਵਿਵਾਦ ਦੇ ਬਾਅਦ ਹਿੰਸਾ ਭੜਕੀ। ਰਾਸ਼ਟਰਪਤੀ ਨੇ ਕਿਹਾ ਕਿ ਜਦ ਦੋਹਾਂ ਭਾਈਚਾਰਿਆਂ ਦੇ ਲੋਕਾਂ ਵਿਚਕਾਰ ਤਾਲ-ਮੇਲ ਨਹੀਂ ਬਣਦਾ ਤਦ ਤਕ ਕਾਰੋਬਾਰ ਲਈ ਚੰਗਾ ਮਾਹੌਲ ਬਣਨਾ ਅਸੰਭਵ ਹੋਵੇਗਾ।
ਰੂਸ ਨਾਲ ਕੀਤੀ INF ਸੰਧੀ ਤੋਂ ਵੱਖ ਹੋਵੇਗਾ ਅਮਰੀਕਾ : ਟਰੰਪ
NEXT STORY