ਯੰਗੂਨ-ਮਿਆਂਮਾਰ 'ਚ ਪਿਛਲੇ ਮਹੀਨੇ ਹੋਏ ਫੌਜੀ ਤਖਤਾਪਲਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਪ੍ਰਦਰਸ਼ਾਨੀਕੀਆਂ ਵਿਰੁੱਧ ਸਭ ਤੋਂ ਵੱਡੀ ਹਿੰਸਕ ਕਾਰਵਾਈ ਕੀਤੀ, ਜਿਸ 'ਚ 91 ਲੋਕ ਮਾਰੇ ਗਏ। ਮਿਆਂਮਾਰ ਦੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਵੈੱਬਸਾਈਟ ਮਿਆਂਮਾਰ ਨਾਊ ਦੀ ਖਬਰ ਮੁਤਾਬਕ ਸ਼ਨੀਵਾਰ ਸ਼ਾਮ ਤੱਕ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 91 ਤੱਕ ਪਹੁੰਚ ਗਈ।
ਇਹ ਵੀ ਪੜ੍ਹੋ-ਕੋਰੋਨਾ ਰੋਕੂ ਟੀਕਿਆਂ ਨੂੰ ਨਿਯਮਿਤ ਤੌਰ 'ਤੇ ਅਪਡੇਟ ਕਰਨ ਦੀ ਲੋੜ ਪੈ ਸਕਦੀ ਹੈ : ਵਿਗਿਆਨੀ
ਇਸ ਤੋਂ ਪਹਿਲਾਂ 14 ਮਾਰਚ ਨੂੰ ਸੁਰੱਖਿਆ ਬਲਾਂ ਦੀ ਕਾਰਵਾਈ 'ਚ 74 ਤੋਂ 91 ਪ੍ਰਦਰਸ਼ਨਕਾਰੀ ਮਾਰੇ ਗਏ ਸਨ। ਯੰਗੂਨ 'ਚ ਇਕ ਨਿਗਰਾਨੀਕਰਤਾ ਵੱਲੋਂ ਜਾਰੀ ਮ੍ਰਿਤਕਾਂ ਦੀ ਗਿਣਤੀ ਮੁਤਾਬਕ, ਦੋ ਦਰਜਨ ਤੋਂ ਵਧੇਰੇ ਸ਼ਹਿਰਾਂ 'ਚ ਹੋ ਰਹੇ ਪ੍ਰਦਰਸ਼ਨ 'ਚ ਸ਼ਾਮ ਹੋਣ ਤੱਕ 89 ਲੋਕਾਂ ਦੀ ਮੌਤ ਹੋਈ ਸੀ। ਮਿਆਂਮਾਰ 'ਚ ਫੌਜੀ ਤਖਤਾਪਲਟ ਕਰਨ ਤੋਂ ਬਾਅਦ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਚੁਣੀ ਹੋਈ ਸਰਕਾਰ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ-ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਰੋਕੂ ਟੀਕਿਆਂ ਨੂੰ ਨਿਯਮਿਤ ਤੌਰ 'ਤੇ ਅਪਡੇਟ ਕਰਨ ਦੀ ਲੋੜ ਪੈ ਸਕਦੀ ਹੈ : ਵਿਗਿਆਨੀ
NEXT STORY