ਇੰਟਰਨੈਸ਼ਨਲ ਡੈਸਕ : ਭਿਖਾਰੀ ਬਾਰੇ ਆਮ ਤੌਰ 'ਤੇ ਸਾਰਿਆਂ ਦੀ ਇਹੀ ਧਾਰਨਾ ਹੁੰਦੀ ਹੈ ਕਿ ਇਹ ਭਿਖਾਰੀ ਹੈ ਅਤੇ ਗਰੀਬ ਹੀ ਹੋਵੇਗਾ, ਇਸੇ ਲਈ ਭੀਖ ਮੰਗ ਰਿਹਾ ਹੈ। ਸੜਕ 'ਤੇ ਜਾਂਦੇ ਸਮੇਂ ਜਦੋਂ ਲੋਕ ਕਿਸੇ ਭਿਖਾਰੀ ਦੇਖਦੇ ਹਨ ਤਾਂ ਉਨ੍ਹਾਂ ਨੂੰ ਗਰੀਬ ਅਤੇ ਬੇਸਹਾਰਾ ਸਮਝ ਕੇ ਕੁਝ ਪੈਸੇ ਦੇ ਦਿੰਦੇ ਹਨ ਕਿਉਂਕਿ ਕਿਸੇ ਦੀ ਮਦਦ ਕਰਨਾ ਨੇਕ ਕੰਮ ਹੈ ਪਰ ਇਨ੍ਹਾਂ ਭਿਖਾਰੀਆਂ 'ਚੋਂ ਕੁਝ ਆਪਣੀ ਦੁਰਦਸ਼ਾ ਦਿਖਾ ਕੇ ਤੁਹਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ ਅਤੇ ਝੂਠੀਆਂ ਕਹਾਣੀਆਂ ਸੁਣਾ ਕੇ ਤੁਹਾਡੇ ਤੋਂ ਪੈਸੇ ਲੈ ਲੈਂਦੇ ਹਨ।
ਇਨ੍ਹੀਂ ਦਿਨੀਂ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਲੜਕੀ ਨੇ ਦੱਸਿਆ ਕਿ ਕਿਵੇਂ ਉਹ ਲੋਕਾਂ ਨੂੰ ਮੂਰਖ ਬਣਾ ਕੇ ਉਨ੍ਹਾਂ ਤੋਂ ਭੀਖ ਮੰਗਦੀ ਸੀ ਤੇ ਅੱਜ ਇਸ ਭੀਖ ਦੀ ਕਮਾਈ ਦੇ ਦਮ 'ਤੇ ਮਲੇਸ਼ੀਆ ਵਿੱਚ ਉਸ ਦੇ ਕੋਲ 2 ਫਲੈਟ, ਇਕ ਕਾਰ ਅਤੇ ਆਪਣਾ ਬਿਜ਼ਨੈੱਸ ਹੈ। ਉਸ ਨੇ ਦੱਸਿਆ ਕਿ ਉਹ ਪਾਕਿਸਤਾਨ ਘੁੰਮਣ ਆਉਂਦੀ ਰਹਿੰਦੀ ਹੈ। ਉਸ ਦੇ ਸਾਰੇ ਪਰਿਵਾਰਕ ਮੈਂਬਰ ਉੱਥੇ ਹੀ ਰਹਿੰਦੇ ਹਨ। ਇਹ ਵੀਡੀਓ ਦੇਖ ਕੇ ਲੋਕਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਕੋਈ ਭੀਖ ਮੰਗ ਕੇ ਇੰਨਾ ਜ਼ਿਆਦਾ ਅਮੀਰ ਬਣ ਸਕਦਾ ਹੈ।
ਇਹ ਵੀ ਪੜ੍ਹੋ : UP ਦੇ ਲੜਕੇ ਨੂੰ ਦਿਲ ਦੇ ਬੈਠੀ ਅਮਰੀਕਾ ਦੀ ਕੁੜੀ, ਹਮੀਰਪੁਰ ਆ ਕੇ ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ
ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਦੀ ਇਹ ਲੜਕੀ ਜੋ ਆਪਣਾ ਨਾਂ ਲਾਈਬਾ ਦੱਸ ਰਹੀ ਹੈ, 1 ਮਿੰਟ 25 ਸੈਕਿੰਡ ਦੇ ਇਸ ਵੀਡੀਓ 'ਚ ਕਹਿ ਰਹੀ ਹੈ ਕਿ ਉਸ ਨੇ ਪਿਛਲੇ 5 ਸਾਲਾਂ 'ਚ ਭੀਖ ਮੰਗ ਕੇ ਕਾਫੀ ਪੈਸਾ ਕਮਾਇਆ ਹੈ। ਲੜਕੀ ਨੇ ਖੁਦ ਮੰਨਿਆ ਕਿ ਅੱਜ ਉਹ ਭੀਖ ਮੰਗ ਕੇ ਇੰਨੀ ਅਮੀਰ ਹੋ ਗਈ ਹੈ। ਇਸ 'ਤੇ ਜਦੋਂ ਉਸ ਨੂੰ ਪੁੱਛਿਆ ਕਿ ਉਹ ਇੰਨਾ ਸੱਚ ਕਿਉਂ ਬੋਲ ਰਹੀ ਹੈ ਤਾਂ ਉਸ ਨੇ ਕਿਹਾ ਕਿ ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਲੋਕ ਉਸ ਨੂੰ ਭੀਖ ਕਿਵੇਂ ਦਿੰਦੇ ਸਨ ਤਾਂ ਉਸ ਨੇ ਕਿਹਾ ਕਿ ਉਹ ਝੂਠੀਆਂ ਕਹਾਣੀਆਂ ਸੁਣਾ ਕੇ ਪੈਸੇ ਮੰਗਦੀ ਸੀ ਅਤੇ ਫਿਰ ਲੋਕ ਵੀ ਦੇ ਦਿੰਦੇ ਸਨ।
ਇਹ ਵੀ ਪੜ੍ਹੋ : 7 ਸਾਲ ਬਾਅਦ ਪਿਤਾ ਨੂੰ ਮਿਲੇ ਐਲਨ ਮਸਕ, ਇਕ ਹੀ ਦੇਸ਼ 'ਚ ਰਹਿਣ ਦੇ ਬਾਵਜੂਦ ਕਿਉਂ ਬਣਾ ਲਈ ਇੰਨੀ ਦੂਰੀ?
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ @shahfaesal ਨਾਂ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਜਿਸ ਦੇ ਨਾਲ ਉਨ੍ਹਾਂ ਕੈਪਸ਼ਨ 'ਚ ਲਿਖਿਆ, ‘ਗੁਆਂਢੀ ਦੇਸ਼ ਦੇ ਉੱਦਮੀ’ (Entrepreneurs of the neighboring country)। ਇਸ ਵੀਡੀਓ ਨੂੰ ਹੁਣ ਤੱਕ 3 ਲੱਖ ਦੇ ਕਰੀਬ ਲੋਕ ਦੇਖ ਚੁੱਕੇ ਹਨ ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪਾਕਿਸਤਾਨੀ ਯੂਟਿਊਬਰ ਨੇ ਇਕ ਮਹੀਨਾ ਪਹਿਲਾਂ ਆਪਣੇ ਚੈਨਲ 'ਤੇ ਇਸ ਅਸਲੀ ਵੀਡੀਓ ਨੂੰ ਸਾਂਝਾ ਕੀਤਾ ਸੀ ਅਤੇ ਇਸ ਲੜਕੀ ਦਾ ਇੰਟਰਵਿਊ ਲਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਦੀਪ ਨਿੱਜਰ ਕਤਲਕਾਂਡ ਨੂੰ ਲੈ ਕੇ ਭਾਰਤੀ ਰਾਜਦੂਤ ਨੇ ਜ਼ਾਹਰ ਕੀਤੀ ਨਾਰਾਜ਼ਗੀ, ਲਾਏ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
NEXT STORY