ਨਿਊਯਾਰਕ— ਵਰਜੀਨੀਆ 'ਚ ਵਾਪਰੀ ਹਿੰਸਾ 'ਚ ਆਪਣੀ ਧੀ ਨੂੰ ਗੁਆਉਣ ਵਾਲੀ ਸੁਸਨ ਬ੍ਰੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕਰਨ ਤੋਂ ਮਨਾਂ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 32 ਸਾਲ ਦੀ ਹੀਥਰ ਏਅਰ ਦੀ ਪਿਛਲੇ ਹਫਤੇ ਚਾਰਲੋਸਟਸਵਿਲੇ ਵਰਜੀਨੀਆ 'ਚ ਹੋਈ ਹਿੰਸਾ 'ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਨੂੰ ਵ੍ਹਾਈਟ ਹਾਊਸ ਵਲੋਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਨ ਤੋਂ ਸਾਫ ਮਨਾਂ ਕਰ ਦਿੱਤਾ। ਇਸ ਹਫਤੇ ਦੀ ਸ਼ੁਰੂਆਤ ਵਿਚ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਹ ਹਿੰਸਾ 'ਚ ਮਾਰੀ ਗਈ ਕੁੜੀ ਦੀ ਮਾਂ ਸੁਸਨ ਨਾਲ ਗੱਲ ਕਰਨਗੇ। ਸੁਸਨ ਨੇ ਦੱਸਿਆ ਕਿ ਉਸ ਨੂੰ ਵ੍ਹਾਈਟ ਹਾਊਸ ਵਲੋਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੁਸਨ ਨੇ ਗੱਲ ਨਹੀਂ ਕੀਤੀ।
ਉਸ ਨੇ ਕਿਹਾ ਕਿ ਉਹ ਮਾਫੀ ਮੰਗਦੀ ਹੈ ਪਰ ਉਸ ਦੀ ਬੱਚੀ ਲਈ ਦਿੱਤੇ ਬਿਆਨ ਤੋਂ ਬਾਅਦ ਉਹ ਰਾਸ਼ਟਰਪਤੀ ਟਰੰਪ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਸੁਸਨ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਸ ਨੇ ਟਰੰਪ ਦੇ ਕਿਸੇ ਟਵੀਟ ਨੂੰ ਦੇਖਣ ਲਈ ਇਹ ਫੈਸਲਾ ਲਿਆ ਹੈ। ਸਗੋਂ ਉਸ ਨੇ ਟਰੰਪ ਦੀ ਪ੍ਰੈਸ ਕਾਨਫਰੰਸ ਦੀ ਵੀਡੀਓ ਦੇਖੀ। ਹਿੰਸਾ ਲਈ ਟਰੰਪ ਨੇ ਦੋਹਾਂ ਧਿਰਾਂ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਹਿੰਸਾ 'ਚ 19 ਲੋਕ ਜ਼ਖਮੀ ਹੋਏ ਸਨ। ਸੁਸਨ ਨੇ ਟਰੰਪ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਸੀਂ ਮੇਰਾ ਹੱਥ ਫੜ ਕੇ ਮੁਆਫੀ ਮੰਗ ਲਓਗੇ ਪਰ ਉਹ ਆਪਣੇ ਦਰਦ ਨੂੰ ਨਹੀਂ ਭੁੱਲਾ ਸਕਦੀ।
ਸਪੇਨ ਅੱਤਵਾਦੀ ਹਮਲੇ ਵਿਚ 7 ਸਾਲਾ ਆਸਟਰੇਲੀਅਨ ਬੱਚਾ ਹੋਇਆ ਲਾਪਤਾ, ਪ੍ਰਧਾਨ ਮੰਤਰੀ ਨੇ ਕੀਤੀ ਇਹ ਅਪੀਲ
NEXT STORY