Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    4:52:56 AM

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

  • advisory issued for indians in saudi arabia

    'ਸਾਵਧਾਨ ਰਹੋ, ਸਿਰਫ਼ ਲੋੜ ਪੈਣ 'ਤੇ ਹੀ ਘਰੋਂ...

  • upi payment charges

    UPI Payments 'ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ...

  • punjab vigilance action

    ਪੰਜਾਬ: ਚਲਾਨ ਕੱਟਣ ਦੀ ਧਮਕੀ ਦੇ ਕੇ ਰਿਸ਼ਵਤ ਲੈਂਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਵਿਦੇਸ਼ ’ਚ ਨੌਕਰੀ ਮਿਲਣੀ ਹੋਈ ਔਖੀ ! ਮਹਿੰਗੇ ਵੀਜ਼ਾ ਸਪਾਂਸਰਸ਼ਿਪ ਨੇ ਵਧਾਈਆਂ ਭਾਰਤੀਆਂ ਦੀਆਂ ਮੁਸ਼ਕਲਾਂ

INTERNATIONAL News Punjabi(ਵਿਦੇਸ਼)

ਵਿਦੇਸ਼ ’ਚ ਨੌਕਰੀ ਮਿਲਣੀ ਹੋਈ ਔਖੀ ! ਮਹਿੰਗੇ ਵੀਜ਼ਾ ਸਪਾਂਸਰਸ਼ਿਪ ਨੇ ਵਧਾਈਆਂ ਭਾਰਤੀਆਂ ਦੀਆਂ ਮੁਸ਼ਕਲਾਂ

  • Edited By Vandana,
  • Updated: 14 Sep, 2026 10:24 AM
England
visa sponsorship
  • Share
    • Facebook
    • Tumblr
    • Linkedin
    • Twitter
  • Comment

ਬੈਂਗਲੁਰੂ, (ਇੰਟ.)- ਵਿਦੇਸ਼ ’ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਹੀ ਨੌਕਰੀ ਅਤੇ ਕਰੀਅਰ ਬਣਾਉਣ ਦਾ ਸੁਪਨਾ ਵੇਖਣ ਵਾਲੇ ਭਾਰਤੀ ਨੌਜਵਾਨਾਂ ਦੇ ਸਾਹਮਣੇ ਹੁਣ ਇਕ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਬ੍ਰਿਟੇਨ (ਯੂ. ਕੇ.) ’ਚ ਵਰਕ ਵੀਜ਼ਾ ਦੇ ਨਿਯਮਾਂ ਅਤੇ ਘੱਟੋ-ਘੱਟ ਤਨਖਾਹ ਹੱਦ ’ਚ ਲਗਾਤਾਰ ਵਾਧੇ ਨੇ ਕੰਪਨੀਆਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਸਪਾਂਸਰ ਕਰਨਾ ਮਹਿੰਗਾ ਕਰ ਦਿੱਤਾ ਹੈ। ਇਸ ਦਾ ਅਸਰ ਭਾਰਤੀ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਦੇ ਕਰੀਅਰ ਬਦਲਾਂ ’ਤੇ ਵਿਖਾਈ ਦੇਣ ਲੱਗਾ ਹੈ। ਕਈ ਨੌਜਵਾਨ ਹੁਣ ਯੂ. ਕੇ. ’ਚ ਨੌਕਰੀ ਲੱਭਣ ਦੀ ਬਜਾਏ ਭਾਰਤ ਪਰਤਣ ਜਾਂ ਭਾਰਤ ’ਚ ਨੌਕਰੀ ਲੱਭਣ ’ਤੇ ਵਿਚਾਰ ਕਰ ਰਹੇ ਹਨ।

ਯੋਗਤਾ ਸੀ ਪਰ ਵੀਜ਼ਾ ਸਪਾਂਸਰਸ਼ਿਪ ਬਣੀ ਰੁਕਾਵਟ

ਇਕ ਮੀਡੀਆ ਰਿਪੋਰਟ ’ਚ ਦੱਸਿਆ ਗਿਆ ਹੈ ਕਿ 25 ਸਾਲਾ ਇਕ ਵਿਦਿਆਰਥੀ ਨੇ 2024 ’ਚ ਯੂ. ਕੇ. ’ਚ ਕਮਿਊਨੀਕੇਸ਼ਨਜ਼ ਐਂਡ ਮੀਡੀਆ ਦਾ ਕੋਰਸ ਪੂਰਾ ਕੀਤਾ ਸੀ। ਉਸ ਕੋਲ ਉੱਥੇ ਨੌਕਰੀ ਲੱਭਣ ਲਈ ਲੱਗਭਗ 2 ਸਾਲ ਦਾ ਸਮਾਂ ਸੀ। ਇਸ ਦੇ ਬਾਵਜੂਦ ਉਸ ਨੂੰ 2 ਕੰਪਨੀਆਂ ਨੇ ਨੌਕਰੀ ਦੇਣ ’ਚ ਅਸਮਰੱਥਾ ਪ੍ਰਗਟਾਈ, ਕਿਉਂਕਿ ਉਹ ਲੰਬੇ ਸਮੇਂ ਤੱਕ ਵੀਜ਼ਾ ਸਪਾਂਸਰਸ਼ਿਪ ਦਾ ਖਰਚਾ ਨਹੀਂ ਚੁੱਕ ਸਕਦੀਆਂ ਸਨ। ਵਿਦਿਆਰਥੀ ਅਨੁਸਾਰ ਕੰਪਨੀਆਂ ਨੇ ਮੰਨਿਆ ਕਿ ਉਹ ਯੋਗ ਹੈ ਪਰ ਭਵਿੱਖ ’ਚ ਉਸ ਦੀ ਵੀਜ਼ਾ ਸਪਾਂਸਰਸ਼ਿਪ ਕਰਨਾ ਉਨ੍ਹਾਂ ਲਈ ਮਹਿੰਗਾ ਪੈ ਸਕਦਾ ਹੈ। ਵੀਜ਼ਾ ਨਿਯਮਾਂ ’ਚ ਪਿਛਲੇ 2 ਸਾਲਾਂ ਦੌਰਾਨ ਘੱਟੋ-ਘੱਟ 2 ਵਾਰ ਬਦਲਾਅ ਹੋਇਆ ਹੈ। ਸਕਿਲਡ ਵਰਕਰ ਵੀਜ਼ਾ ਲਈ ਘੱਟੋ-ਘੱਟ ਤਨਖਾਹ ਹੱਦ 2024 ’ਚ ਕਰੀਬ 35,409 ਡਾਲਰ (ਲੱਗਭਗ 31.16 ਲੱਖ ਰੁਪਏ) ਸੀ। ਅਪ੍ਰੈਲ 2025 ਤੱਕ ਇਹ ਵਧ ਕੇ ਕਰੀਬ 52,303 ਡਾਲਰ (ਲੱਗਭਗ 46.03 ਲੱਖ ਰੁਪਏ) ਅਤੇ ਜੁਲਾਈ 2025 ’ਚ ਕਰੀਬ 56,358 ਡਾਲਰ (ਲੱਗਭਗ 49.60 ਲੱਖ ਰੁਪਏ) ਹੋ ਗਈ।

ਭਾਰਤੀ ਕੰਪਨੀਆਂ ਲੱਭ ਰਹੀਆਂ ‘ਰਿਵਰਸ ਬ੍ਰੇਨ ਡ੍ਰੇਨ’ ਟੈਲੇਂਟ

ਯੂ. ਕੇ. ’ਚ ਵਧਦੀਆਂ ਮੁਸ਼ਕਲਾਂ ਦਾ ਅਸਰ ਹੁਣ ਭਾਰਤੀ ਕੰਪਨੀਆਂ ਦੀ ਭਰਤੀ ਰਣਨੀਤੀ ’ਤੇ ਵੀ ਪੈ ਰਿਹਾ ਹੈ। ਬੈਂਗਲੁਰੂ ਦੀ ਇਕ ਕੰਪਨੀ ਨੇ ਹਾਲ ਹੀ ’ਚ ਏ. ਆਈ./ਐੱਮ. ਐੱਲ. ਇੰਜੀਨੀਅਰ ਦੀ ਨੌਕਰੀ ਲਈ ਇਸ਼ਤਿਹਾਰ ’ਚ ‘ਰਿਵਰਸ ਬ੍ਰੇਨ ਡ੍ਰੇਨ’ ਨੂੰ ਪ੍ਰਮੁੱਖਤਾ ਦਿੱਤੀ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟ੍ਰੀਜ਼, ਮਹਿੰਦਰਾ ਆਟੋਮੋਟਿਵ ਅਤੇ ਐਕਸਿਸ ਬੈਂਕ ਵਰਗੀਆਂ ਕੰਪਨੀਆਂ ਨੇ ਵੀ ਵਿਦੇਸ਼ ਤੋਂ ਭਾਰਤ ਪਰਤਣ ਵਾਲੇ ਪ੍ਰੋਫੈਸ਼ਨਲਜ਼ ਲਈ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ।

9 ਲੱਖ ਰੁਪਏ ਸਾਲਾਨਾ ਦੀ ਨੌਕਰੀ ਦੀ ਭਾਲ

ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਦਿਆਰਥੀ ਘੱਟੋ-ਘੱਟ 9 ਲੱਖ ਰੁਪਏ ਸਾਲਾਨਾ ਤਨਖਾਹ ਵਾਲੀ ਨੌਕਰੀ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂ. ਕੇ. ’ਚ ਹੋਣ ਵਾਲੀ ਕਮਾਈ ਦਾ ਵੱਡਾ ਹਿੱਸਾ ਉੱਥੋਂ ਦੇ ਵਧਦੇ ਖਰਚਿਆਂ ’ਚ ਚਲਾ ਜਾਂਦਾ ਹੈ। ਹਾਲਾਂਕਿ ਉਹ ਉਦੋਂ ਤੱਕ ਭਾਰਤ ਪਰਤਣ ਨੂੰ ਤਿਆਰ ਨਹੀਂ ਸਨ, ਜਦੋਂ ਤੱਕ ਉਨ੍ਹਾਂ ਨੂੰ ਅਜਿਹੀ ਨੌਕਰੀ ਨਾ ਮਿਲ ਜਾਵੇ ਜਿਸ ਨਾਲ ਉਹ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਚੁਕਾ ਸਕਣ। ਇਹ ਸਥਿਤੀ ਦੱਸਦੀ ਹੈ ਕਿ ਵਿਦੇਸ਼ ਤੋਂ ਪਰਤਣ ਵਾਲੇ ਨੌਜਵਾਨਾਂ ਲਈ ਸਿਰਫ ਭਾਰਤ ਵਾਪਸ ਆਉਣਾ ਹੱਲ ਨਹੀਂ ਹੈ। ਉਨ੍ਹਾਂ ਨੂੰ ਆਪਣੇ ਤਜਰਬੇ, ਕਰਜ਼ੇ ਅਤੇ ਜੀਵਨ-ਨਿਰਵਾਹ ਦੀਆਂ ਲੋੜਾਂ ਅਨੁਸਾਰ ਨੌਕਰੀ ਵੀ ਚਾਹੀਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ ਨੇ 'ਫੈਮਿਲੀ ਸਪਾਂਸਰਸ਼ਿਪ' ਨੀਤੀ 'ਚ ਕਰ'ਤੇ ਬਦਲਾਅ ! ਨਵੀਆਂ ਅਰਜ਼ੀਆਂ 'ਤੇ ਪਵੇਗਾ ਅਸਰ

ਯੂ. ਕੇ. ਛੱਡਣ ਵਾਲਿਆਂ ’ਚ ਭਾਰਤੀ ਸਭ ਤੋਂ ਅੱਗੇ

ਯੂ. ਕੇ. ਦੇ ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ ਅਨੁਸਾਰ, 2025 ’ਚ ਸਮਾਪਤ ਹੋਏ ਸਾਲ ਦੌਰਾਨ ਅਨੁਮਾਨਿਤ 2.78 ਲੱਖ ਗੈਰ-ਯੂਰਪੀਨ ਯੂਨੀਅਨ ਨਾਗਰਿਕਾਂ ਨੇ ਲੰਬੇ ਸਮੇਂ ਲਈ ਯੂ. ਕੇ. ਛੱਡਿਆ। ਇਨ੍ਹਾਂ ’ਚ ਭਾਰਤੀ ਸਭ ਤੋਂ ਵੱਡਾ ਰਾਸ਼ਟਰੀ ਸਮੂਹ ਰਹੇ। ਭਾਰਤੀਆਂ ਤੋਂ ਬਾਅਦ ਚੀਨੀ ਨਾਗਰਿਕਾਂ ਦੀ ਗਿਣਤੀ ਰਹੀ। ਇਹ ਅੰਕੜਾ ਦੱਸਦਾ ਹੈ ਕਿ ਯੂ. ਕੇ. ’ਚ ਇਮੀਗ੍ਰੇਸ਼ਨ ਨੀਤੀ ਅਤੇ ਰੋਜ਼ਗਾਰ ਦੇ ਬਦਲਦੇ ਨਿਯਮਾਂ ਦਾ ਅਸਰ ਕੇਵਲ ਨਵੇਂ ਵਿਦਿਆਰਥੀਆਂ ’ਤੇ ਹੀ ਨਹੀਂ, ਸਗੋਂ ਉੱਥੇ ਪਹਿਲਾਂ ਤੋਂ ਰਹਿ ਰਹੇ ਵਿਦੇਸ਼ੀ ਪ੍ਰੋਫੈਸ਼ਨਲਜ਼ ’ਤੇ ਵੀ ਪੈ ਰਿਹਾ ਹੈ।

ਅਮਰੀਕਾ ’ਚ ਵੀ ਦਿਸ ਰਿਹਾ ਅਜਿਹਾ ਹੀ ਰੁਝਾਨ

ਅਮਰੀਕਾ ’ਚ ਵੀ ਵੀਜ਼ਾ ਨੂੰ ਲੈ ਕੇ ਵਧਦੀ ਬੇਭਰੋਸਗੀ ਕਾਰਨ ਕੁਝ ਭਾਰਤੀ ਪ੍ਰੋਫੈਸ਼ਨਲਜ਼ ਭਾਰਤ ਪਰਤਣ ’ਤੇ ਵਿਚਾਰ ਕਰ ਰਹੇ ਹਨ। ਕਵਿਊਸ ਕਾਰਪ ਦੇ ਆਈ. ਟੀ. ਸਟਾਫਿੰਗ ਮੁਖੀ ਕਪਿਲ ਜੋਸ਼ੀ ਅਨੁਸਾਰ ਐੱਚ-1ਬੀ ਨੀਤੀ, ਨਵੀਂ ਪਟੀਸ਼ਨ ਫੀਸ ਅਤੇ ਗ੍ਰੀਨ ਕਾਰਡ ਨਿਯਮਾਂ ’ਚ ਬਦਲਾਅ ਕਾਰਨ ਭਾਰਤੀ ਪ੍ਰੋਫੈਸ਼ਨਲਜ਼ ਲਈ ਕਈ ਸਾਲਾਂ ਦੀ ਕਰੀਅਰ ਯੋਜਨਾ ਬਣਾਉਣਾ ਔਖਾ ਹੋ ਰਿਹਾ ਹੈ। ਹਾਲਾਂਕਿ ਵਿਦੇਸ਼ ਤੋਂ ਭਾਰਤ ਪਰਤਣਾ ਆਪਣੇ ਆਪ ’ਚ ਬਿਹਤਰ ਨੌਕਰੀ ਜਾਂ ਵੱਧ ਤਨਖਾਹ ਦੀ ਗਾਰੰਟੀ ਨਹੀਂ ਹੈ। ਨੌਕਰੀ ਲੱਭਣ ਵਾਲਿਆਂ ਦੇ ਗੁਮਨਾਮ ਆਨਲਾਈਨ ਕਮਿਊਨਿਟੀ ਪਲੇਟਫਾਰਮ ਬਲਾਇੰਡ ਦੇ ਸਰਵੇ ’ਚ ਭਾਰਤ ਦੇ 1,276 ਪ੍ਰੋਫੈਸ਼ਨਲਜ਼ ਨੂੰ ਸ਼ਾਮਲ ਕੀਤਾ ਗਿਆ। ਸਰਵੇ ’ਚ 53 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਵੀਜ਼ਾ ਸਬੰਧੀ ਸਮੱਸਿਆਵਾਂ ਕਾਰਨ ਲੋਕਾਂ ਨੂੰ ਅਮਰੀਕਾ ਤੋਂ ਭਾਰਤ ਪਰਤਦੇ ਵੇਖਿਆ ਹੈ। ਇਨ੍ਹਾਂ ’ਚ 36 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਦੇ ਸਹਿਕਰਮੀ ਜਾਂ ਨੌਕਰੀ ਲੱਭਣ ਵਾਲੇ ਲੋਕ ਪਰਤ ਚੁੱਕੇ ਹਨ, ਜਦਕਿ 17 ਫੀਸਦੀ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਜਾਣਦੇ ਹਨ ਜੋ ਪਰਤਣ ਦੀ ਯੋਜਨਾ ਬਣਾ ਰਹੇ ਹਨ।

ਭਾਰਤ ਦੀਆਂ ਨੌਕਰੀਆਂ ’ਚ ਰੁਚੀ ਕਰੀਬ 3 ਗੁਣਾ, ਮਹਾਨਗਰਾਂ ’ਚ ਸਭ ਤੋਂ ਵੱਧ ਮੰਗ

ਯੂ. ਕੇ. ਆਧਾਰਿਤ ਕਰੀਅਰ ਪਲੇਟਫਾਰਮ ਸਟੂਡੈਂਟਸ ਸਰਕਸ ਪਹਿਲਾਂ ਵਿਦਿਆਰਥੀਆਂ ਨੂੰ ਯੂ. ਕੇ. ਅਤੇ ਹੋਰਨਾਂ ਦੇਸ਼ਾਂ ’ਚ ਨੌਕਰੀ ਲੱਭਣ ’ਚ ਮਦਦ ਕਰਦਾ ਸੀ। ਹੁਣ ਇਸ ਨੇ ਭਾਰਤ ’ਚ ਵੀ ਨੌਕਰੀਆਂ ਦੀ ਸੂਚੀ ਸ਼ੁਰੂ ਕੀਤੀ ਹੈ। ਪਲੇਟਫਾਰਮ ’ਤੇ ਭਾਰਤ ਸਥਿਤ ਨੌਕਰੀਆਂ ਲੱਭਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸਟੂਡੈਂਟ ਸਰਕਸ ਦੀ ਸਹਿ-ਸੰਸਥਾਪਕ ਤ੍ਰਿਪਤੀ ਮਾਹੇਸ਼ਵਰੀ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਹਿਲੀ ਨੌਕਰੀ ਮਿਲਣਾ ਹੁਣ ਪੂਰੀ ਕਹਾਣੀ ਨਹੀਂ ਹੈ। ਵੀਜ਼ਾ ਸਪਾਂਸਰਸ਼ਿਪ, ਲੰਬੇ ਸਮੇਂ ਤੱਕ ਕਰੀਅਰ ਬਣਾਉਣ ਦੀ ਸੰਭਾਵਨਾ ਅਤੇ ਦੇਸ਼ ’ਚ ਟਿਕੇ ਰਹਿਣ ਦੀ ਸਮਰੱਥਾ ਵੀ ਇਹ ਤੈਅ ਕਰਨ ਲੱਗੀ ਹੈ ਕਿ ਨੌਜਵਾਨ ਆਪਣਾ ਕਰੀਅਰ ਕਿੱਥੋਂ ਸ਼ੁਰੂ ਕਰਨਾ ਚਾਹੁੰਦੇ ਹਨ। ਭਾਰਤ ਪਰਤਣ ਵਾਲੇ ਜਾਂ ਪਰਤਣ ਦੀ ਤਿਆਰੀ ਕਰ ਰਹੇ ਜ਼ਿਆਦਾਤਰ ਨੌਜਵਾਨ ਦੇਸ਼ ਦੇ ਵੱਡੇ ਮਹਾਨਗਰਾਂ ਨੂੰ ਤਰਜੀਹ ਦੇ ਰਹੇ ਹਨ। ਬੈਂਗਲੁਰੂ, ਮੁੰਬਈ, ਗੁਰੂਗ੍ਰਾਮ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ’ਚ ਨੌਕਰੀਆਂ ਦੀ ਸਭ ਤੋਂ ਵੱਧ ਭਾਲ ਕੀਤੀ ਜਾ ਰਹੀ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 

  • Visa sponsorship
  • Indian youth
  • UK
  • USA
  • ਵੀਜ਼ਾ ਸਪਾਂਸਰਸ਼ਿਪ
  • ਭਾਰਤੀ ਨੌਜਵਾਨ
  • ਯੂਕੇ
  • ਅਮਰੀਕਾ

ਯੂਕ੍ਰੇਨ ਨੇ ਰੂਸ 'ਤੇ ਮੁੜ ਦਾਗੇ ਡਰੋਨ ! 2 ਦੀ ਹੋਈ ਮੌਤ, ਕਈ ਹੋਰ ਜ਼ਖ਼ਮੀ

NEXT STORY

Stories You May Like

  • rbi increases repo rate  fd holders  bajaj finance increases interest rates
    RBI ਨੇ ਵਧਾਇਆ Repo Rate, FD ਧਾਰਕਾਂ ਲਈ ਮੌਜਾਂ! Bajaj Finance ਨੇ ਵਧਾਈਆਂ ਵਿਆਜ ਦਰਾਂ
  • bhogpur cooperative sugar mill  s annual meeting
    ਭੋਗਪੁਰ ਸਹਿਕਾਰੀ ਖੰਡ ਮਿੱਲ ਦੇ ਸਾਲਾਨਾ ਇਜਲਾਸ ਦੌਰਾਨ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ’ਤੇ ਹੋਈ ਚਰਚਾ
  • shock before festivals  tv  ac and fridge will become expensive
    ਤਿਉਹਾਰਾਂ ਤੋਂ ਪਹਿਲਾਂ ਝਟਕਾ: TV, AC ਅਤੇ Fridge ਹੋਣਗੇ ਮਹਿੰਗੇ, ਜਾਣੋ ਕੀਮਤਾਂ 'ਚ ਵਾਧੇ ਦੇ ਕਾਰਨ
  • china  s manufacturing activities expand
    ਚੀਨ ਦੀਆਂ ਨਿਰਮਾਣ ਸਰਗਰਮੀਆਂ ’ਚ 3 ਮਹੀਨਿਆਂ ਬਾਅਦ ਵਿਸਥਾਰ
  • alleged fraud of  50 lakh on the pretext of sending abroad
    ਵਿਦੇਸ਼ ਭੇਜਣ ਦੇ ਨਾਂ ’ਤੇ 50 ਲੱਖ ਦੀ ਕਥਿਤ ਠੱਗੀ, ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
  • now fruits are also affected by inflation  apples will be more expensive
    ਸਬਜ਼ੀਆਂ ਤੋਂ ਬਾਅਦ ਹੁਣ ਫਲਾਂ 'ਤੇ ਵੀ ਮਹਿੰਗਾਈ ਦੀ ਮਾਰ, ਇਸ ਸੀਜ਼ਨ ਸੇਬ ਹੋਣਗੇ ਹੋਰ ਮਹਿੰਗੇ
  • festive season  acs  tvs  refrigerators  expensive  prices
    ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੱਗੇਗਾ ਝਟਕਾ ! ਮਹਿੰਗੇ ਹੋਣਗੇ AC-TV ਤੇ ਫਰਿੱਜਾਂ
  • birth tourism
    ਅਮਰੀਕਾ ਨੇ 'Birth Tourism' 'ਤੇ ਕੱਸਿਆ ਸ਼ਿਕੰਜਾ ! ਵੀਜ਼ਾ ਨਿਯਮ ਕਰ'ਤੇ ਸਖ਼ਤ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • population supports students   protests
      ਫਰਾਂਸ ਦੀ ਅੱਧੀ ਆਬਾਦੀ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਕੀਤਾ ਸਮਰਥਨ
    • india  saudi arabia  airports  ministry of external affairs
      ਸਾਊਦੀ ਅਰਬ ਦੇ ਹਵਾਈ ਅੱਡਿਆਂ 'ਤੇ ਹਮਲਿਆਂ ਦੀ ਭਾਰਤ ਨੇ ਕੀਤੀ ਸਖ਼ਤ ਨਿੰਦਾ
    • china network
      ਇੰਟਰਨੈੱਟ 'ਤੇ ਚੀਨ ਦਾ ਵਧਦਾ ਜਾ ਰਿਹਾ ਪ੍ਰਭਾਵ ! ਪੂਰੀ ਦੁਨੀਆ ਦੇ ਨੈੱਟਵਰਕ ਲਈ...
    • police personnel
      ਪਾਕਿਸਤਾਨ 'ਚ ਪੁਲਸ ਟੀਮ 'ਤੇ ਹਮਲਾ, ਦੋ ਹਲਾਕ
    • incident in military base
      ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀਆਂ ਨੇ ਫੌਜੀ ਅੱਡੇ 'ਤੇ ਕਰ'ਤਾ ਹਮਲਾ , ਮਾਰੇ...
    • ghana joins the india led   alliance
      ਭਾਰਤ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ 'ਚ ਸ਼ਾਮਲ ਹੋਇਆ ਘਾਨਾ
    • astrologer k p singh awarded
      ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
    • russia ukraine conflit
      ਰੂਸ ਦੇ ਵਿਨਾਸ਼ਕਾਰੀ ਮਿਜ਼ਾਈਲ ਹਮਲਿਆਂ ਨੇ ਯੂਕਰੇਨ 'ਚ ਮਚਾਈ ਤਬਾਹੀ, ਮਾਰੇ ਗਏ 36...
    • crew members earning
      96 ਲੱਖ ਤਨਖ਼ਾਹ, 48 ਲੱਖ ਬੋਨਸ ! ਜੰਗ ਨੇ ਵਧਾ'ਤੀ ਸਮੁੰਦਰੀ ਕ੍ਰੂ ਮੈਂਬਰਾਂ ਦੀ...
    • seven story building collapses
      ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +