ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੈਨੇਡਾ ਦੇ ਰਹਿਣ ਵਾਲੇ ਇਕ 31 ਸਾਲਾ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਨੂੰ ਨਿਊਯਾਰਕ ਵਿੱਚ ਸਪਲਾਈ ਦੇ ਇਰਾਦੇ ਨਾਲ ਕੋਕੀਨ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਅਪਰਾਧ ਲਈ ਉਸ ਨੂੰ ਘੱਟੋ-ਘੱਟ 10 ਸਾਲ ਦੀ ਕੈਦ, ਉਮਰ ਕੈਦ ਅਤੇ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਵਿਸ਼ਵਪਾਲ ਨੂੰ ਇੱਕ ਕ੍ਰਾਸ-ਕੰਟਰੀ ਟਰੱਕਿੰਗ ਰੂਟ 'ਤੇ ਚੈਕਿੰਗ ਲਈ ਰੋਕਿਆ ਸੀ। ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਉਸ ਦੇ ਟਰੈਕਟਰ-ਟ੍ਰੇਲਰ ਵਿੱਚ ਫੈਬ੍ਰਿਕ ਸਾਫਟਨਰ ਦੇ ਡੱਬਿਆਂ ਦੇ ਅੰਦਰ ਲੁਕਾਈ ਹੋਈ 108 ਕਿਲੋਗ੍ਰਾਮ ਕੋਕੀਨ ਮਿਲੀ। ਕੁਝ ਖ਼ਬਰਾਂ ਮੁਤਾਬਕ ਵਿਸ਼ਵਪਾਲ ਸਿੰਘ ਪੰਜਾਬ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਭਾਰਤ 'ਚ ਕਿੱਥੋਂ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਤਹਿਸੀਲਦਾਰ ਹੋਇਆ ਸਸਪੈਂਡ ! ਕਾਰਨ ਜਾਣ ਰਹਿ ਜਾਓਗੇ ਹੈਰਾਨ
ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਕਈ ਸੂਬਿਆਂ ਵਿੱਚ ਟਰੈਕ ਕੀਤਾ ਸੀ। ਇਹ ਮਾਮਲਾ ਜੁਲਾਈ 2025 ਵਿੱਚ ਡੇਟ੍ਰਾਇਟ ਅੰਬੈਸਡਰ ਬ੍ਰਿਜ 'ਤੇ ਹੋਈ ਜ਼ਬਤੀ ਨਾਲ ਜੁੜਿਆ ਹੋਇਆ ਹੈ, ਜਿੱਥੇ ਅਧਿਕਾਰੀਆਂ ਨੇ ਪਵਨਜੀਤ ਗਿੱਲ ਤੋਂ 228 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ। ਉਸ ਘਟਨਾ ਤੋਂ ਮਿਲੀ ਖੁਫੀਆ ਜਾਣਕਾਰੀ ਨੇ ਅਧਿਕਾਰੀਆਂ ਨੂੰ ਨਿਊਯਾਰਕ ਵਿੱਚ ਸਿੰਘ ਨੂੰ ਰੋਕਣ ਵਿੱਚ ਮਦਦ ਕੀਤੀ।
ਇਸ ਮਗਰੋਂ ਵਿਸ਼ਵਪਾਲ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਮਾਈਕਲ ਜੇ. ਰੋਮਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਹੁਣ ਉਹ ਹਿਰਾਸਤ ਵਿੱਚ ਹੈ। ਉਸ ਦੀ ਨਜ਼ਰਬੰਦੀ ਦੀ ਸੁਣਵਾਈ 19 ਅਗਸਤ ਨੂੰ ਹੋਣੀ ਹੈ, ਜਿੱਥੇ ਅਦਾਲਤ ਫੈਸਲਾ ਕਰੇਗੀ ਕਿ ਉਸ ਨੂੰ ਮੁਕੱਦਮੇ ਤੋਂ ਪਹਿਲਾਂ ਰਿਹਾਅ ਕੀਤਾ ਜਾ ਸਕਦਾ ਹੈ ਜਾਂ ਨਹੀਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Yo Yo ਹਨੀ ਸਿੰਘ ਦੇ ਗਾਣਿਆਂ 'ਤੇ ਲੱਗੇ ਬੈਨ ! ਪੰਜਾਬ ਸਰਕਾਰ ਅੱਗੇ ਉੱਠੀ ਮੰਗ
NEXT STORY