ਅਗਰਤਲਾ (ਵਾਰਤਾ) : ਤ੍ਰਿਪੁਰਾ ਸਰਕਾਰ ਨੇ 5 ਅਗਸਤ ਨੂੰ ਰਾਸ਼ਟਰੀ ਰਾਜਮਾਰਗ 8 'ਤੇ ਹੋਏ ਹਾਦਸੇ ਤੋਂ ਬਾਅਦ ਲਗਭਗ ਸੱਤ ਘੰਟੇ ਤੱਕ ਟਰੱਕ ਦੇ ਕੈਬਿਨ ਵਿੱਚ ਫਸੇ ਰਹਿਣ ਕਾਰਨ ਇੱਕ ਟਰੱਕ ਡਰਾਈਵਰ ਦੀ ਮੌਤ ਦੇ ਸਬੰਧ ਵਿੱਚ ਤੇਲੀਆਮੁਰਾ ਦੇ ਐੱਸਡੀਐੱਮ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਖੋਈ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਮੁੱਖ ਮੰਤਰੀ ਡਾ. ਮਾਣਿਕ ਸਾਹਾ ਨੇ ਮੰਨਿਆ ਕਿ ਖੋਈ ਜ਼ਿਲ੍ਹੇ ਦੇ ਚੱਕਮਾਘਾਟ ਵਿਖੇ ਅੱਧੀ ਰਾਤ ਤੋਂ ਬਾਅਦ 2.30 ਵਜੇ ਹੋਏ ਹਾਦਸੇ ਦੀ ਮੁੱਢਲੀ ਜਾਂਚ ਦੌਰਾਨ ਪ੍ਰਸ਼ਾਸਕੀ ਪ੍ਰਬੰਧਾਂ ਵਿੱਚ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਉੱਤਰੀ ਤ੍ਰਿਪੁਰਾ ਦੇ ਕੰਚਨਪੁਰ ਵਿਖੇ ਸੜਕ ਦੇ ਕਿਨਾਰੇ ਇੱਕ ਸੀਮਿੰਟ ਨਾਲ ਭਰੇ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਹੋਣ 'ਤੇ 26 ਸਾਲਾ ਮਿਹਿਰ ਲਾਲ ਦੇਬਨਾਥ ਟਰੱਕ ਦੇ ਕੈਬਿਨ ਵਿੱਚ ਫਸ ਗਿਆ। ਆਫ਼ਤ ਪ੍ਰਤੀਕਿਰਿਆ ਟੀਮ ਦੀ ਮੌਜੂਦਗੀ ਦੇ ਬਾਵਜੂਦ, ਬਚਾਅ ਕਾਰਜਾਂ ਵਿੱਚ ਕਥਿਤ ਤੌਰ 'ਤੇ ਨੁਕਸਦਾਰ ਬਚਾਅ ਉਪਕਰਣਾਂ ਕਾਰਨ ਦੇਰੀ ਹੋਈ, ਜਿਸ ਕਾਰਨ ਡਰਾਈਵਰ ਦੀ ਮੌਤ ਹੋ ਗਈ।
ਮੁੱਖ ਮੰਤਰੀ ਸਾਹਾ ਨੇ ਕਿਹਾ ਕਿ ਪੀੜਤ ਨੂੰ ਬਚਾਉਣ ਲਈ ਕਾਰਵਾਈ ਨਾ ਤਾਂ ਸਹੀ ਤਰੀਕੇ ਨਾਲ ਕੀਤੀ ਗਈ ਅਤੇ ਨਾ ਹੀ ਸਮੇਂ ਸਿਰ।' ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਮਾਲ ਸਕੱਤਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਅਨੁਸ਼ਾਸਨੀ ਕਾਰਵਾਈ ਵਜੋਂ, ਤੇਲੀਯਮਪੁਰਾ ਦੇ ਐੱਸਡੀਐੱਮ ਪਰਿਮਲ ਮਜੂਮਦਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਖੋਵਾਈ ਜ਼ਿਲ੍ਹਾ ਅਧਿਕਾਰੀ ਰਜਤ ਪੰਥ ਤੇ ਤੇਲੀਯਮਪੁਰਾ ਫਾਇਰ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਮ੍ਰਿਤਕ ਦੇ ਪਰਿਵਾਰ ਨੂੰ 6 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਸਮਾਜ ਭਲਾਈ ਤੇ ਸਮਾਜਿਕ ਸਿੱਖਿਆ ਮੰਤਰੀ ਟਿੰਕੂ ਰਾਏ ਤੇ ਉਦਯੋਗ ਤੇ ਵਣਜ ਮੰਤਰੀ ਸਾਂਤਾਨਾ ਚਕਮਾ ਨੂੰ ਸੋਗ 'ਚ ਡੁੱਬੇ ਪਰਿਵਾਰ ਕੋਲ ਭੇਜਿਆ ਹੈ। ਉਨ੍ਹਾਂ ਕਿਹਾ, 'ਅਸੀਂ ਜਵਾਬਦੇਹੀ ਯਕੀਨੀ ਬਣਾਉਣ ਅਤੇ ਸਰਕਾਰੀ ਪ੍ਰਣਾਲੀ ਵਿੱਚ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਵਚਨਬੱਧ ਹਾਂ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡੁੱਬ ਗਿਆ ਹੜ੍ਹ ਦੇ ਪਾਣੀ 'ਚ ਨਹਾਉਣ ਗਿਆ ਮੁੰਡਾ ! ਤੜਫ਼-ਤੜਫ਼ ਨਿਕਲੀ ਜਾਨ
NEXT STORY