ਗੁਆਟੇਮਾਲਾ ਸਿਟੀ (ਏਜੰਸੀ): ਗੁਆਟੇਮਾਲਾ ਦੇ ‘ਵੋਲਕੈਨੋ ਆਫ ਫਾਇਰ’ ਤੋਂ ਲਾਵਾ ਅਤੇ ਸੁਆਹ ਨਿਕਲਣ ਤੋਂ ਬਾਅਦ ਇਸ ਦੀਆਂ ਢਲਾਣਾਂ ‘ਤੇ ਰਹਿਣ ਵਾਲੇ ਲਗਭਗ 250 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 2018 ਵਿੱਚ ਇਸ ਜਵਾਲਾਮੁਖੀ ਵਿੱਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਇਸਦੀ ਢਲਾਣ ਵਿੱਚ ਸਥਿਤ ਇੱਕ ਹਿੱਸਾ ਨਸ਼ਟ ਹੋ ਗਿਆ ਸੀ। ਫਾਇਰਫਾਈਟਰਜ਼ ਨੇ ਕਿਹਾ ਕਿ ਪਾਨੀਮਾਚੇ ਦੇ ਨਿਵਾਸੀਆਂ ਨੂੰ ਸੁਰੱਖਿਅਤ ਸਥਾਨ 'ਤੇ ਭੇਜ ਦਿੱਤਾ ਗਿਆ ਹੈ। ਗੁਆਟੇਮਾਲਾ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਜਵਾਲਾਮੁਖੀ ਤੋਂ ਸੁਆਹ ਦਾ ਗੁਬਾਰ ਨਿਕਲ ਰਿਹਾ ਹੈ ਜੋ ਕਰੀਬ 100,000 ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਡਾਕਟਰਾਂ ਦਾ ਕਮਾਲ, ਦੁਨੀਆ 'ਚ ਪਹਿਲੀ ਵਾਰ ਗਰਭ 'ਚ ਪਲ ਰਹੇ ਬੱਚੇ ਦੀ ਕੀਤੀ 'Brain Surgery'
ਇਹ 12,300 ਫੁੱਟ ਉੱਚਾ 'ਵੋਲਕੈਨੋ ਆਫ਼ ਫਾਇਰ' ਮੱਧ ਅਮਰੀਕਾ ਦੇ ਸਭ ਤੋਂ ਸਰਗਰਮ ਜਵਾਲਾਮੁਖੀਆਂ ਵਿੱਚੋਂ ਇੱਕ ਹੈ। 2018 ਵਿੱਚ ਜਵਾਲਾਮੁਖੀ ਫਟਣ ਵਿੱਚ 194 ਲੋਕਾਂ ਦੀ ਮੌਤ ਹੋ ਗਈ ਸੀ ਅਤੇ 234 ਲਾਪਤਾ ਹੋ ਗਏ ਸਨ। ਜੁਆਲਾਮੁਖੀ ਤੋਂ ਸਭ ਤੋਂ ਵੱਡਾ ਖ਼ਤਰਾ ਸੁਆਹ, ਚੱਟਾਨ, ਚਿੱਕੜ ਅਤੇ ਮਲਬੇ ਦੇ ਮਿਸ਼ਰਣ ਵਾਲੀਆਂ ਲਹਿਰਾਂ ਹਨ, ਜੋ ਪੂਰੇ ਸ਼ਹਿਰਾਂ ਨੂੰ ਦੱਬ ਸਕਦੀਆਂ ਹਨ। ਆਫ਼ਤ ਏਜੰਸੀ ਦਾ ਕਹਿਣਾ ਹੈ ਕਿ ਅਜਿਹੀਆਂ ਲਹਿਰਾਂ ਜਵਾਲਾਮੁਖੀ ਦੇ ਕੰਢਿਆਂ 'ਤੇ ਸੱਤ ਵਿੱਚੋਂ ਚਾਰ ਗਲੀਆਂ ਵਿੱਚੋਂ ਲੰਘ ਰਹੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ: ਇਮਰਾਨ ਖਾਨ ਦੀ ਪਤਨੀ ਨੇ 'ਅਪਮਾਨਜਨਕ' ਦੋਸ਼ਾਂ ਲਈ ਮਰੀਅਮ ਨਵਾਜ਼ ਨੂੰ ਭੇਜਿਆ ਕਾਨੂੰਨੀ ਨੋਟਿਸ
NEXT STORY