ਇੰਟਰਨੈਸ਼ਨਲ ਡੈਸਕ : ਦੱਖਣ-ਪੂਰਬੀ ਏਸ਼ੀਆਈ ਦੇਸ਼ ਇੰਡੋਨੇਸ਼ੀਆ ਦੇ ਮਾਊਂਟ ਮੇਰਾਪੀ 'ਚ ਸ਼ਨੀਵਾਰ ਨੂੰ ਜਵਾਲਾਮੁਖੀ ਫਟ ਗਿਆ, ਜਿਸ ਨਾਲ ਆਸਮਾਨ 'ਚ ਧੂੰਏਂ ਦੇ ਬੱਦਲ ਛਾ ਗਏ ਅਤੇ ਨੇੜਲੇ ਕਈ ਪਿੰਡਾਂ ਵਿੱਚ ਧੂੰਆਂ ਤੇ ਗਰਮ ਸੁਆਹ ਫੈਲ ਗਈ। ਜਵਾਲਾਮੁਖੀ ਦਾ ਲਾਵਾ ਨਿਕਲ ਕੇ ਡੇਢ ਕਿਲੋਮੀਟਰ ਦੂਰ ਤੱਕ ਵਹਿਣ ਲੱਗਾ। ਗੈਸ ਦੇ ਬੱਦਲਾਂ ਅਤੇ ਲਾਵੇ ਕਾਰਨ ਮਾਈਨਿੰਗ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਸਭ ਤੋਂ ਸਰਗਰਮ ਜਵਾਲਾਮੁਖੀ ਕਾਰਨ ਸੈਰ-ਸਪਾਟਾ ਅਤੇ ਖਣਨ ਦੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਡੈੱਥ ਵੈਲੀ, ਜਿੱਥੇ ਆਪਣੇ-ਆਪ ਤੁਰਦੇ ਨੇ ਭਾਰੇ-ਭਾਰੇ ਪੱਥਰ, ਅੱਜ ਤੱਕ ਨਹੀਂ ਸੁਲਝਿਆ ਰਹੱਸ
ਗਰਮ ਸੁਆਹ ਦੇ ਬੱਦਲ ਅਤੇ ਚੱਟਾਨ, ਲਾਵਾ ਅਤੇ ਗੈਸ ਦੇ ਮਿਸ਼ਰਣ ਕਾਰਨ ਜਾਵਾ ਦੀ ਸੰਘਣੀ ਆਬਾਦੀ ਵਾਲਾ ਟਾਪੂ 7 ਕਿਲੋਮੀਟਰ ਤੱਕ ਆਪਣੀਆਂ ਢਲਾਣਾਂ ਤੋਂ ਹੇਠਾਂ ਆ ਗਿਆ। ਲਾਵਾ ਫੈਲਣ ਨਾਲ ਇਲਾਕੇ ਦੀ ਸੰਪਤੀ ਨਸ਼ਟ ਹੋਣ ਲੱਗੀ ਹੈ। ਕਈ ਸੜਕਾਂ ਜਾਮ ਹੋ ਗਈਆਂ, ਜਿਸ ਤੋਂ ਬਾਅਦ ਵਿੱਚ ਇੰਡੋਨੇਸ਼ੀਆ ਦੀ ਜਵਾਲਾਮੁਖੀ ਏਜੰਸੀ ਨੇ ਇਕ ਚਿਤਾਵਨੀ ਜਾਰੀ ਕੀਤੀ ਅਤੇ ਧਮਾਕੇ ਵਾਲੀ ਥਾਂ ਤੋਂ 3 ਕਿਲੋਮੀਟਰ ਦੇ ਖੇਤਰ ਵਿੱਚ ਪਾਬੰਦੀ ਲਗਾ ਦਿੱਤੀ ਗਈ। ਅਧਿਕਾਰੀਆਂ ਮੁਤਾਬਕ ਗਰਮ ਲਾਵਾ ਡੇਢ ਕਿਲੋਮੀਟਰ ਤੱਕ ਫੈਲ ਗਿਆ ਹੈ।
ਇਹ ਵੀ ਪੜ੍ਹੋ : ਅਲਬਾਨੀਜ਼ ਨੇ ਕਿਹਾ- ਧਾਰਮਿਕ ਅਸਥਾਨਾਂ 'ਤੇ ਹਮਲੇ ਬਰਦਾਸ਼ਤ ਨਹੀਂ, PM ਮੋਦੀ ਨੇ ਚੁੱਕਿਆ ਸੀ ਮੁੱਦਾ
ਇੰਡੋਨੇਸ਼ੀਆ ਦੇ ਇਕ ਵਿਅਕਤੀ ਯੂਲੀਆਂਟੋ ਨੇ ਕਿਹਾ ਕਿ ਇਹ ਘਟਨਾ ਸਥਾਨਕ ਲੋਕਾਂ ਲਈ ਗੰਭੀਰ ਖਤਰਾ ਹੈ ਕਿਉਂਕਿ ਅਧਿਕਾਰੀਆਂ ਵੱਲੋਂ ਜਵਾਲਾਮੁਖੀ ਦੇ ਫਟਣ ਦੀ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਸੀ। ਹਾਲਾਂਕਿ, ਅਜੇ ਉੱਥੇ ਲੋਕ ਨਹੀਂ ਹਨ। ਇਹ ਜਾਣਿਆ ਜਾਂਦਾ ਹੈ ਕਿ ਮੇਰਾਪੀ, ਇੰਡੋਨੇਸ਼ੀਆ 'ਚ 120 ਤੋਂ ਵੱਧ ਸਰਗਰਮ ਜਵਾਲਾਮੁਖੀ ਹਨ। ਹਾਲ ਹੀ ਦੇ ਦਿਨਾਂ 'ਚ ਇੱਥੇ ਵਾਰ-ਵਾਰ ਲਾਵਾ ਅਤੇ ਗੈਸ ਦੇ ਬੱਦਲ ਫਟ ਰਹੇ ਹਨ। 2010 ਵਿੱਚ ਵੀ ਜਵਾਲਾਮੁਖੀ ਫਟਿਆ ਸੀ, ਜਿਸ ਵਿੱਚ 347 ਲੋਕ ਮਾਰੇ ਗਏ ਤੇ 20,000 ਪਿੰਡ ਵਾਸੀ ਬੇਘਰ ਹੋ ਗਏ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਅਜਬ-ਗਜ਼ਬ : ਡੈੱਥ ਵੈਲੀ, ਜਿੱਥੇ ਆਪਣੇ-ਆਪ ਤੁਰਦੇ ਨੇ ਭਾਰੇ-ਭਾਰੇ ਪੱਥਰ, ਅੱਜ ਤੱਕ ਨਹੀਂ ਸੁਲਝਿਆ ਰਹੱਸ
NEXT STORY