ਸਿਡਨੀ- ਆਸਟਰੇਲੀਆ ਦੇ ਇਕ ਸਾਬਕਾ ਪੁਲਸ ਅਧਿਕਾਰੀ ਨੂੰ ਬਲਾਤਕਾਰ ਦੇ ਦਰਜਨਾਂ ਮਾਮਲਿਆਂ ਤੇ 100 ਤੋਂ ਵਧੇਰੇ ਯੌਨ ਸ਼ੋਸ਼ਣ ਦੇ ਦੋਸ਼ਾਂ ਵਿਚ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਸਾਬਕਾ ਪੁਲਸ ਅਧਿਕਾਰੀ ਐਂਡਰੀਅਨ ਮੂਰੇ 'ਤੇ ਦੋਸ਼ ਹੈ ਕਿ ਉਸ ਨੇ ਔਰਤਾਂ ਨਾਲ ਆਨਲਾਈਨ ਦੋਸਤੀ ਕਰਨ ਤੋਂ ਬਾਅਦ ਉਹਨਾਂ ਵਿਚੋਂ ਕਈ ਦਾ ਬਲਾਤਕਾਰ ਤੇ ਯੌਨ ਸ਼ੋਸ਼ਣ ਕੀਤਾ।
ਦੋਸ਼ਾਂ ਤੋਂ ਬਾਅਦ ਸਾਲ 2018 ਵਿਚ ਦੋਸ਼ੀ ਮੂਰੇ ਨੇ ਅਸਤੀਫਾ ਦੇ ਦਿੱਤਾ ਸੀ। ਪਰਥ ਦੇ ਰਹਿਣ ਵਾਲੇ 50 ਸਾਲਾ ਦੋਸ਼ੀ 'ਤੇ ਬਲਾਤਕਾਰ, ਯੌਨ ਸ਼ੋਸ਼ਣ, ਔਰਤਾਂ ਨੂੰ ਡਰੱਗ ਦੇਣ ਤੇ ਸਰੀਰਕ ਸੱਟ ਪਹੁੰਚਾਉਣ ਦੇ 108 ਮਾਮਲੇ ਦਰਜ ਹਨ।
ਬ੍ਰਿਟੇਨ 'ਚ ਭਾਰਤੀ ਮੂਲ ਦੀ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ, ਜਾਂਚ ਜਾਰੀ
NEXT STORY