ਲੰਡਨ(ਏਜੰਸੀ)- ਜੇਕਰ ਤੁਹਾਡੀ ਉਮਰ 60 ਸਾਲ ਤੋਂ ਉੱਪਰ ਹੈ ਤੇ ਤੁਸੀਂ ਰੋਜ਼ 2100 ਕਦਮ ਤੋਂ ਜ਼ਿਆਦਾ ਤੁਰਦੇ ਹੋ ਤਾਂ ਤੁਹਾਡੇ ਦਿਲ ਨੂੰ ਰੋਗ ਦਾ ਖਤਰਾ ਘੱਟ ਹੋਵੇਗਾ ਅਤੇ ਤੁਹਾਡੀ ਜ਼ਿੰਦਗੀ ਵੀ ਲੰਬੀ ਅਤੇ ਸਿਹਤਮੰਦ ਰਹੇਗੀ। ਇਸ ਹਾਲੀਆ ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ।
ਮੌਤ ਦਾ ਖਤਰਾ ਘੱਟ
ਯੂਨੀਵਰਸਿਟੀ ਆਫ ਕੈਲੀਫੋਰਨੀਆ ਵੱਲੋਂ ਕੀਤੀ ਗਈ ਖੋਜ ਮੁਤਾਬਕ ਰੋਜ਼ 2100-4500 ਕਦਮ ਤੁਰਨ ਨਾਲ ਦਿਲ ਦੇ ਰੋਗਾਂ ਕਾਰਣ ਮੌਤ ਦਾ ਖਤਰਾ 38 ਫੀਸਦੀ ਤੱਕ ਘੱਟ ਹੁੰਦਾ ਹੈ। ਡਾਕਟਰਾਂ ਦਾ ਸੁਝਾਅ ਹੈ ਕਿ ਰੋਜ਼ ਹਰ ਕਿਸੇ ਨੂੰ ਘੱਟੋ-ਘੱਟ 10,000 ਕਦਮ ਤੁਰਨਾ ਚਾਹੀਦਾ ਹੈ। ਇਕ ਹੋਰ ਖੋਜ ’ਚ ਪਤਾ ਲੱਗਾ ਹੈ ਕਿ ਅੱਧਖੜ ਉਮਰ ਦੇ ਲੋਕ ਜੋ ਜ਼ਿਆਦਾ ਤੁਰਦੇ ਹਨ, ਉਨ੍ਹਾਂ ਵਿਚ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ। ਦੋਨੋਂ ਖੋਜਾਂ ਨੂੰ ਅਮਰੀਕਨ ਹਾਰਟ ਐਸੋਸੀਏਸ਼ਨ ਦੀ ਅਗਲੀ ਮੀਟਿੰਗ ’ਚ ਪੇਸ਼ ਕੀਤਾ ਜਾਣਾ ਹੈ। ਪਹਿਲੀ ਖੋਜ ’ਚ 6,000 ਔਰਤਾਂ ’ਤੇ ਅਧਿਐਨ ਕੀਤਾ ਗਿਆ, ਜਿਨ੍ਹਾਂ ਦੀ ਔਸਤ ਉਮਰ 79 ਸੀ। ਹਰ ਦਿਨ 2100-4500 ਕਦਮ ਤੁਰਨ ਵਾਲੀਆਂ ਔਰਤਾਂ 2100 ਕਦਮ ਤੁਰਨ ਵਾਲੀਆਂ ਔਰਤਾਂ ਦੇ ਮੁਕਾਬਲੇ ’ਚ ਜ਼ਿਆਦਾ ਸਿਹਤਮੰਦ ਪਾਈਆਂ ਗਈਆਂ।
ਜ਼ਿਆਦਾ ਸੈਰ ਕਰਨ ਦਾ ਟੀਚਾ ਤੈਅ ਕਰਨਾ ਚਾਹੀਦੈ
ਖੋਜਕਾਰਾਂ ਨੇ ਕਿਹਾ ਕਿ ਕੋਈ ਸਬੂਤ ਮੌਜੂਦ ਨਹੀਂ ਹਨ ਕਿ ਰੋਜ਼ 10,000 ਕਦਮ ਤੁਰਨ ਨਾਲ ਦਿਲ ਨੂੰ ਫਾਇਦਾ ਪਹੁੰਚਦਾ ਹੈ। ਰੋਜ਼ ਆਮ ਨਾਲੋਂ ਥੋੜ੍ਹਾ ਜ਼ਿਆਦਾ ਕਦਮ ਤੁਰਨ ਦਾ ਟੀਚਾ ਤੈਅ ਕਰਨਾ ਚਾਹੀਦਾ ਹੈ। ਇਹ ਕੋਈ ਵੀ ਕਰ ਸਕਦਾ ਹੈ ਅਤੇ ਇਸ ਲਈ ਬੈਠਣ ਨਾਲੋਂ ਚੰਗਾ ਹੈ ਕਿ ਲੋਕ ਥੋੜ੍ਹਾ ਤੁਰ ਲੈਣ।
ਕੋਵਿਡ-19: ਈਰਾਨ 'ਚ 85 ਹੋਰ ਮੌਤਾਂ, ਕੁੱਲ ਗਿਣਤੀ ਹੋਈ 514
NEXT STORY