ਬੀਜਿੰਗ (ਭਾਸ਼ਾ): ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (UNSC) ਤੋਂ ਇਜ਼ਰਾਈਲ ਅਤੇ ਗਾਜ਼ਾ ਦੇ ਹਮਾਸ ਸ਼ਾਸਕਾਂ ਵਿਚਾਲੇ ਹਿੰਸਾ ਜਲਦ ਤੋਂ ਜਲਦ ਖ਼ਤਮ ਕਰਾਉਣ ਦੀ ਮੰਗ ਕੀਤੀ ਹੈ। ਉਹਨਾਂ ਨੇ ਪਰੀਸ਼ਦ ਦੁਆਰਾ ਹੁਣ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਵਾਂਗ ਦੇ ਹਵਾਲੇ ਨਾਲ ਕਿਹਾ,''ਇਹ ਅਫਸੋਸਜਨਕ ਹੈ ਕਿ ਪਰੀਸ਼ਦ ਹੁਣ ਤੱਕ ਕਿਸੇ ਵੀ ਸਮਝੌਤੇ 'ਤੇ ਨਹੀਂ ਪਹੁੰਚੀ ਹੈ। ਉੱਥੇ ਅਮਰੀਕਾ ਅੰਤਰਰਾਸ਼ਟਰੀ ਨਿਆਂ ਖ਼ਿਲਾਫ਼ ਖੜ੍ਹਾ ਹੈ।''
ਪੜ੍ਹੋ ਇਹ ਅਹਿਮ ਖਬਰ-ਇਜ਼ਰਾਈਲ ਹਮਲੇ 'ਚ ਮੀਡੀਆ ਵੀ ਬਣਿਆ ਨਿਸ਼ਾਨਾ, ਬਾਈਡੇਨ ਨੇ ਜਤਾਈ ਚਿੰਤਾ
ਵਾਂਗ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਸ਼ਨੀਵਾਰ ਨੂੰ ਫੋਨ 'ਤੇ ਕੀਤੀ ਗੱਲਬਾਤ ਵਿਚ ਇਹ ਗੱਲ ਕਹੀ।ਉਹਨਾਂ ਨੇ ਦੋ-ਰਾਸ਼ਟਰ ਦੇ ਸਮਝੌਤੇ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਸ ਮਹੀਨੇ ਸੁਰੱਖਿਆ ਪਰੀਸ਼ਦ ਦਾ ਪ੍ਰਧਾਨ ਚੀਨ ਸਾਰੇ ਪੱਖਾਂ ਤੋਂ ਆਸ ਕਰਦਾ ਹਾਂ ਕਿ ਐਤਵਾਰ ਨੂੰ ਜਦੋਂ ਪਰੀਸ਼ਦ ਇਸ ਸੰਘਰਸ਼ 'ਤੇ ਚਰਚਾ ਕਰੇ ਤਾਂ ਉਹ ਇਕ ਆਵਾਜ਼ ਚੁੱਕਣ। ਵਾਂਗ ਨੇ ਕਿਹਾ ਕਿ ਸੁਰੱਖਿਆ ਪਰੀਸ਼ਦ ਨੂੰ ਦੋ-ਰਾਸ਼ਟਰ ਦੇ ਹੱਲ ਦੀ ਮੁੜ ਪੁਸ਼ਟੀ ਕਰਨੀ ਚਾਹੀਦੀ ਹੈ ਅਤੇ ਫਿਲੀਸਤੀਨੀਆਂ ਅਤੇ ਇਜ਼ਰਾਇਲੀਆਂ ਨਾਲ ਇਸ ਆਧਾਰ 'ਤੇ ਜਲਦ ਤੋਂ ਜਲਦ ਵਾਰਤਾ ਬਹਾਲ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ।
ਇਜ਼ਰਾਈਲ ਹਮਲੇ 'ਚ ਮੀਡੀਆ ਵੀ ਬਣਿਆ ਨਿਸ਼ਾਨਾ, ਬਾਈਡੇਨ ਨੇ ਜਤਾਈ ਚਿੰਤਾ
NEXT STORY