ਵੈਨਕੂਵਰ, ਕੈਨੇਡਾ (ਬਿਊਰੋ)– ਪੰਜਾਬੀ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਕੈਨੇਡਾ ’ਚ ਵੀ ਕਿਸਾਨਾਂ ਦੇ ਹੱਕਾਂ ਲਈ ਡਟੇ ਹੋਏ ਹਨ। ਹਾਲ ਹੀ ’ਚ ਕੈਨੇਡਾ ਦੇ ਵੈਨਕੂਵਰ ਸ਼ਹਿਰ ’ਚ ਕਿਸਾਨ ਰੈਲੀ ਕੱਢੀ ਗਈ, ਜਿਸ ’ਚ ਵਾਰਿਸ ਭਰਾਵਾਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਨਾਲ ਕਿਸਾਨਾਂ ’ਚ ਜੋਸ਼ ਵੀ ਭਰਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਕਮਲ ਹੀਰ ਨੇ ਕਿਹਾ, ‘ਇਹ ਅੰਦੋਲਨ ਹੁਣ ਇਕ ਵਿਅਕਤੀ ਜਾਂ ਇਕ ਦੇਸ਼ ਦਾ ਨਹੀਂ ਰਹਿ ਗਿਆ, ਸਗੋਂ ਸਾਰੀ ਦੁਨੀਆ ਦਾ ਬਣ ਚੁੱਕਾ ਹੈ। ਅੱਜ ਦੇ ਸਮੇਂ ’ਚ ਇਹ ਸਿਰਫ ਕਿਸਾਨ ਅੰਦੋਲਨ ਨਹੀਂ ਹੈ, ਸਗੋਂ ਕ੍ਰਾਂਤੀ ਬਣ ਚੁੱਕਾ ਹੈ ਤੇ ਕ੍ਰਾਂਤੀ ਨੂੰ ਕੋਈ ਰੋਕ ਨਹੀਂ ਸਕਦਾ।’
ਸ਼ਹੀਦੀ ਦਿਹਾੜਿਆਂ ਦੀ ਗੱਲ ਕਰਦਿਆਂ ਕਮਲ ਹੀਰ ਨੇ ਕਿਹਾ, ‘ਇਹ ਅੰਦੋਲਨ ਉਨ੍ਹਾਂ ਦਿਨਾਂ ’ਚ ਚੱਲ ਰਿਹਾ ਹੈ, ਜਿਨ੍ਹਾਂ ਦਿਨਾਂ ’ਚੋਂ ਪਹਿਲਾਂ ਵੀ ਸਾਡੀ ਕੌਮ ਲੰਘੀ ਸੀ। ਕਾਰਨ ਵੀ ਇਕੋ ਹੈ ਇਨਸਾਫ ਤੇ ਬੇਇਨਸਾਫੀ ਦੀ ਲੜਾਈ। ਤੁਸੀਂ ਫੁੱਲ ਨੂੰ ਕੱਟ ਸਕਦੇ ਹੋ ਪਰ ਉਸ ਦੀ ਮਹਿਕ ਨੂੰ ਨਹੀਂ ਕੱਟ ਸਕਦੇ।’
ਨੌਜਵਾਨੀ ਨੂੰ ਸੰਬੋਧਨ ਕਰਦਿਆਂ ਕਮਲ ਹੀਰ ਨੇ ਅੱਗੇ ਕਿਹਾ, ‘ਘਰਾਂ ’ਚ ਰਹਿ ਕੇ ਸਿਰਫ ਸਮਰਥਨ ਕਰਨ ਨਾਲ ਕੁਝ ਨਹੀਂ ਹੋਣਾ। ਜ਼ਮੀਨੀ ਪੱਧਰ ’ਤੇ ਆ ਕੇ ਤੇ ਸੋਸ਼ਲ ਮੀਡੀਆ ’ਤੇ ਹੈਸ਼ਟੈਗ ਨਾਲ ਲੋਕਾਂ ਤਕ ਆਵਾਜ਼ ਪਹੁੰਚਾ ਕੇ ਇਸ ਅੰਦੋਲਨ ਦਾ ਸਮਰਥਨ ਕੀਤਾ ਜਾ ਸਕਦਾ ਹੈ। ਸਾਡੇ ’ਚ ਏਕਾ ਤੇ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ।’
ਨੋਟ– ਵਾਰਿਸ ਭਰਾਵਾਂ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਮੈਲਬੌਰਨ ਕ੍ਰਿਕਟ ਗਰਾਊਂਡ ਦੇ ਬਾਹਰ ਹੋਇਆ ਸ਼ਾਂਤਮਈ ਪ੍ਰਦਰਸ਼ਨ
NEXT STORY